Ferozepur News

ਸਕੂਲ ਖੇਡਾਂ ਦੇ ਜਿਲ•ਾ ਪੱਧਰੀ ਤੈਰਾਕੀ ਮੁਕਾਬਲੇ ਸੰਪੰਨ ਜੇਤੂ ਤੈਰਾਕ ਲੈਣਗੇ ਪੰਜਾਬ ਰਾਜ ਸਕੂਲ ਖੇਡਾਂ &#39ਚ ਹਿੱਸਾ

ਸਕੂਲ ਖੇਡਾਂ ਦੇ ਜਿਲ•ਾ ਪੱਧਰੀ ਤੈਰਾਕੀ ਮੁਕਾਬਲੇ ਸੰਪੰਨ
ਜੇਤੂ ਤੈਰਾਕ ਲੈਣਗੇ ਪੰਜਾਬ ਰਾਜ ਸਕੂਲ ਖੇਡਾਂ &#39ਚ ਹਿੱਸਾ

SWIMMING COMPETITION IN FEROZEPUR DISTRICT

ਫ਼ਿਰੋਜ਼ਪੁਰ 9 ਸਤੰਬਰ (Gurinder Singh) ਪੰਜਾਬ ਸਕੂਲ ਬੋਰਡ ਦੀਆਂ ਚੱਲ ਰਹੀਆਂ ਸਲਾਨਾ ਖੇਡਾਂ ਦੌਰਾਨ ਜ਼ਿਲ•ਾ ਸਿੱਖਿਆ ਅਫ਼ਸਰ ਜਗਸੀਰ ਸਿੰਘ ਦੀ ਸਰਪ੍ਰਸਤੀ ਅਤੇ ਮਨਜੀਤ ਸਿੰਘ ਸਕੱਤਰ ਜ਼ਿਲ•ਾ ਟੂਰਨਾਂਮੈਂਟ ਕਮੇਟੀ ਦੀ ਨਿਗਰਾਨੀ ਹੇਠ ਸਥਾਨਕ ਸਵੀਮਿੰਗ ਪੂਲ ਵਿੱਚ ਜਿਲ•ਾ ਪੱਧਰੀ ਤੈਰਾਕੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ ਵੱਖ ਸਕੂਲਾਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਤੈਰਾਕਾਂ ਨੇ ਹਿੱਸਾ ਲਿਆ।
ਤੈਰਾਕੀ ਦੇ ਇੰਚਾਰਜ ਮੈਡਮ ਜਸਵੀਰ ਕੌਰ ਨੇ ਦÎੱਸਿਆ ਕਿ ਇਸ ਇਕ ਰੋਜ਼ਾ ਮੁਕਾਬਲਿਆਂ ਵਿੱਚ 14 ਸਾਲ ਤੋਂ ਘੱਟ ਉਮਰ ਵਰਗ (ਲੜਕੀਆਂ) ਵਿੱਚੋਂ 100 ਮੀਟਰ ਬਰੈਸਟ ਸਟਰੋਕ ਮੁਕਾਬਲੇ ਵਿੱਚੋਂ ਨਵਰਾਜਦੀਪ ਕੌਰ ਪਹਿਲਾ ਤੇ ਸੁਖਦੀਪ ਕੌਰ ਦੂਸਰਾ ਸਥਾਨ, 100 ਮੀਟਰ ਫਰੀ ਸਟਾਈਲ ਵਿੱਚੋਂ ਅਨੁਰੀਤ ਨੇ ਪਹਿਲਾ ਸਥਾਨ, 50 ਮੀਟਰ ਫਰੀ ਸਟਾਈਲ ਵਿੱਚੋਂ ਹਿਤਾਸ਼ਾ ਪਹਿਲਾ ਤੇ ਮਿਤਾਲੀ ਦੂਸਰਾ ਸਥਾਨ, ਅਤੇ 100 ਮੀਟਰ ਬੈਕ ਸਟਰੋਕ ਮੁਕਾਬਲੇ ਵਿੱਚੋਂ ਮਾਨਿਆ ਪਹਿਲੇ ਅਤੇ ਦਿਸ਼ਾ ਦੂਸਰੇ ਸਥਾਨ &#39ਤੇ ਰਹੀਆਂ। ਇਸੇ ਤਰ•ਾਂ 14 ਸਾਲ ਤੋਂ ਘੱਟ ਉਮਰ ਵਰਗ (ਲੜਕੇ) ਵਿੱਚੋਂ 100 ਮੀਟਰ ਫਰੀ ਸਟਾਈਲ ਵਿੱਚੋਂ ਮੋਕਸ਼ ਗੁਪਤਾ ਪਹਿਲਾ, ਅੰਸ਼ਵ ਜਿੰਦਲ ਦੂਸਰਾ ਤੇ ਜਸ਼ਨਪ੍ਰੀਤ ਸਿੰਘ ਤੀਸਰਾ ਸਥਾਨ, 200 ਮੀਟਰ ਫਰੀ ਸਟਾਈਲ ਵਿੱਚੋਂ ਮੋਕਸ਼ ਗੁਪਤਾ ਪਹਿਲਾ, ਗੁਰਸ਼ਬਦਪਾਲ ਸਿੰਘ ਸੋਢੀ ਦੂਸਰਾ ਤੇ ਅਰਸ਼ਦੀਪ ਸਿੰਘ ਤੀਸਰਾ ਸਥਾਨ, 100 ਮੀਟਰ ਅਤੇ 200 ਮੀਟਰ ਬੈਕ ਸਟਰੋਕ ਮੁਕਾਬਲੇ ਵਿੱਚੋਂ ਹਰਪੁਨੀਤ ਸਿੰਘ ਪਹਿਲਾ ਤੇ ਰਾਮਾਨੁੰਜ ਜਿੰਦਲ ਦੂਸਰਾ ਸਥਾਨ, 50 ਮੀਟਰ ਬੈਕ ਸਟਰੋਕ ਵਿੱਚੋਂ ਗੁਰਸ਼ਬਦਪਾਲ ਸਿੰਘ ਸੋਢੀ ਪਹਿਲਾ, ਅਮਨ ਸੇਤੀਆ ਦੂਸਰਾ ਸਥਾਨ, 100 ਮੀਟਰ ਬਰੈਸਟ ਸਟਰੋਕ ਵਿੱਚੋਂ ਰੂਪਮਜੀਤ ਵਾਲੀਆ ਪਹਿਲਾ, ਜਸਕਰਨ ਸਿੰਘ ਦੂਸਰਾ ਸਥਾਨ ਤੇ ਵਿਸ਼ਵਪ੍ਰੀਤ ਸਿੰਘ ਤੀਸਰਾ ਸਥਾਨ, 50 ਮੀਟਰ ਬਰੈਸਟ ਸਟਰੋਕ ਵਿੱਚੋਂ ਜਸਕਰਨ ਸਿੰਘ ਪਹਿਲਾ ਤੇ ਮਨਮੀਤ ਸਿੰਘ ਦੂਸਰਾ ਸਥਾਨ, 50 ਮੀਟਰ ਬਟਰ ਫਲਾਈ ਮੁਕਾਬਲੇ ਵਿੱਚੋਂ ਅੰਸ਼ਵ ਜਿੰਦਲ ਪਹਿਲੇ ਤੇ ਹਰਪੁਨੀਤ ਸਿੰਘ ਦੂਸਰੇ ਸਥਾਨ ਜਦ ਕਿ 50 ਮੀਟਰ ਫਰੀ ਸਟਾਈਲ ਵਿੱਚੋਂ ਕਰਮੰਨਿਆ ਪਹਿਲੇ, ਸਵਾਸਤਿਕ ਦੂਸਰੇ ਤੇ ਆਦਿੱਤਿਆ ਤੀਸਰੇ ਸਥਾਨ &#39ਤੇ ਰਹੇ। 200 ਮੀਟਰ ਇੰਡਵੀਜ਼ੂਅਲ ਮੈਡਲੇ ਵਿੱਚੋਂ ਰਾਮਾਨੁੰਜ ਜਿੰਦਲ ਪਹਿਲੇ ਸਥਾਨ &#39ਤੇ ਰਿਹਾ।
ਉਨ•ਾਂ ਦੱਸਿਆ ਕਿ 19 ਸਾਲ ਤੋਂ ਘੱਟ ਉਮਰ ਵਰਗ (ਲੜਕੇ) ਦੇ ਮੁਕਾਬਲਿਆਂ ਵਿੱਚੋਂ 100 ਮੀਟਰ ਬੈਕ ਸਟਰੋਕ ਵਿੱਚੋਂ ਮਿਅੰਕ ਖੰਨਾ ਪਹਿਲਾ ਤੇ ਰਾਹੁਲ ਬਜਾਜ ਦੂਸਰਾ ਸਥਾਨ, 50 ਮੀਟਰ ਬਰੈਸਟ ਸਟਰੋਕ ਵਿੱਚੋਂ ਸ਼ਹਿਬਾਜ ਭੁੱਲਰ ਨੇ ਪਹਿਲਾ ਤੇ ਹਰਕਿਰਤ ਸਿੰਘ ਨੇ ਦੂਸਰਾ ਸਥਾਨ, 200 ਮੀਟਰ ਬਰੈਸਟ ਸਟਰੋਕ ਮੁਕਾਬਲ ਵਿੱਚੋਂ ਹਰਕਿਰਤ ਸਿੰਘ ਨੇ ਪਹਿਲਾ ਤੇ ਸ਼ਹਿਬਾਜ ਭੁੱਲਰ ਦੂਸਰਾ ਸਥਾਨ, 800 ਮੀਟਰ ਫਰੀ ਸਟਾਈਲ ਵਿੱਚੋਂ ਰਾਹੁਲ ਬਜਾਜ ਪਹਿਲਾ ਤੇ ਸ਼ਰਨਪ੍ਰੀਤ ਸਿੰਘ ਦੂਸਰਾ ਸਥਾਨ, 200 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚੋਂ ਅਹਿਸਾਸ ਸਿੰਘ ਪਹਿਲੇ ਸਥਾਨ ਤੇ ਰਹੇ।  ਇਸੇ ਤਰ•ਾਂ 17 ਸਾਲ ਤੋਂ ਘੱਟ ਉਮਰ ਵਰਗ (ਲੜਕੇ) ਦੇ ਮੁਕਾਬਲਿਆਂ ਵਿੱਚੋਂ 50, 100 ਤੇ 200 ਮੀਟਰ ਬਟਰ ਫਲਾਈ ਵਿੱਚੋਂ ਅਭਿਕਰਨ ਭੁੱਲਰ ਪਹਿਲਾ ਸਥਾਨ, 100 ਤੇ 200 ਮੀਟਰ ਬਰੈਸਟ ਸਟਰੋਕ ਮੁਕਾਬਲੇ ਵਿੱਚੋਂ ਆਯੂਸ਼ ਪਹਿਲਾ ਤੇ ਜਸਰਾਜ ਦੀਪ ਸਿੰਘ ਦੂਸਰਾ ਸਥਾਨ, 50, 100 ਤੇ 200 ਮੀਟਰ ਬੈਕ ਸਟਰੋਕ ਮੁਕਾਬਲੇ ਵਿੱਚੋਂ ਗੁਰਸਿਮਰਨਜੀਤ ਸਿੰਘ ਪਹਿਲੇ ਸਥਾਨ &#39ਤੇ ਰਹੇ। ਇਸੇ ਵਰਗ ਦੀਆਂ ਲੜਕੀਆਂ ਦੇ ਹੋਏ ਮੁਕਾਬਲੇ ਵਿੱਚੋਂ 50, 100 ਤੇ 200 ਮੀਟਰ ਬਰੈਸਟ ਸਟਰੋਕ ਮੁਕਾਬਲੇ ਵਿੱਚੋਂ ਨੰਦਿਨੀ ਦਿਓੜਾ ਪਹਿਲਾ ਸਥਾਨ, 50, 100 ਤੇ 200 ਮੀਟਰ ਬਟਰ ਫਲਾਈ ਵਿੱਚੋਂ ਸੁਦ੍ਰਿਸ਼ਟੀ ਪਹਿਲਾ ਸਥਾਨ, 400 ਮੀਟਰ ਫਰੀ ਸਟਾਈਲ ਵਿੱਚੋਂ ਗਰਿਮਾ ਜਿੰਦਲ ਪਹਿਲਾ ਤੇ ਈਰਾ ਸ਼ਰਮਾ ਦੂਸਰਾ ਸਥਾਨ ਜਦ ਕਿ ਤੇ 800 ਮੀਟਰ ਫਰੀ ਸਟਾਈਲ ਵਿੱਚੋਂ ਗਰਿਮਾ ਜਿੰਦਲ ਪਹਿਲੇ ਸਥਾਨ &#39ਤੇ ਰਹੀਆਂ।  ਮੈਡਮ ਜਸਵੀਰ ਕੌਰ ਨੇ ਦੱਸਿਆ ਕਿ ਜੇਤੂ ਤੈਰਾਕ ਇਸੇ ਮਹੀਨੇ ਹੋਣ ਵਾਲੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਫਿਰੋਜਪੁਰ ਜ਼ਿਲ•ੇ ਦੀ ਪ੍ਰਤੀਨਿੱਧਤਾ ਕਰਨਗੇ। ਇਸ ਮੌਕੇ ਤੈਰਾਕੀ ਕੋਚ ਗਗਨ ਮਾਟਾ, ਟੋਨੀ ਭੁੱਲਰ ਤੇ ਹਰਪ੍ਰੀਤ ਭੁੱਲਰ ਤੋਂ ਇਲਾਵਾ ਅਥਲੈਟਿਕਸ ਐਸੋਸੀਏਸ਼ਨ ਦੇ ਸਕੱਤਰ ਸੁਖਚਰਨ ਸਿੰਘ ਬਰਾੜ, ਡਾ: ਅੰਮ੍ਰਿਤਪਾਲ ਸਿੰਘ ਸੋਢੀ, ਸੰਜੇ ਗੁਪਤਾ, ਗੁਰਿੰਦਰ ਸਿੰਘ ਸਟੇਟ ਐਵਾਰਡੀ, ਰਵੀ ਚੌਹਾਨ, ਅਸ਼ੋਕ ਕੁਮਾਰ, ਤਰਲੋਕ ਜਿੰਦਲ, ਰਾਜ ਬਹਾਦੁਰ ਸਿੰਘ, ਦਿਨੇਸ਼ ਸ਼ਰਮਾ, ਇਕਬਾਲ ਸਿੰਘ, ਅਰੁਣ ਸ਼ਰਮਾ, ਮੈਡਮ ਨੀਰਜ ਦਿਓੜਾ, ਸਰਬਜੀਤ ਕੌਰ ਆਦਿ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related Articles

Back to top button