ਸ਼੍ਰੀ ਰਾਜਪਾਲ ਜੀ ਦੀ ਬਹਾਲੀ ਮੰਚ ਦੀ ਜਿੱਤ,ਹੱਕੀ ਮੰਗਾਂ ਤੱਕ ਜਾਰੀ ਰਹੇਗਾ ਸੰਘਰਸ਼-ਮੰਚ ਆਗੂ
ਫਿਰੋਜ਼ਪੁਰ 21 ਮਾਰਚ ( ) ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਸੱਦੇ ਤੇ ਜਿਥੇ ਅੱਜ ਸਮੁੱਚੇ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਨਾਦਰਸ਼ਾਹੀ ਫੁਰਮਾਨਾਂ ਖਿਲਾਫ ਰੋਸ ਧਰਨੇ ਅਤੇ ਪੁਤਲੇ ਫੂਕੇ ਜਾ ਰਹੇ ਹਨ, ਉਥੇ ਸਥਾਨਕ ਸ਼ਹਿਰ ਦੇ ਡੀ.ਸੀ.ਦਫਤਰ ਅੱਗੇ ਅੱਜ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਫਿਰੋਜ਼ਪੁਰ ਵੱਲੋਂ ਵੱਡੀ ਗਿਣਤੀ ਵਿੱਚ ਇਕੱਤਤਰ ਹੋਏ ਪ੍ਰਾਇਮਰੀ ਅਧਿਆਪਕਾਂ ਨੇ ਵਿਸ਼ਾਲ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਸਮੇਂ ਮੰਚ ਦੇ ਆਗੂ ਸੁਖਜਿੰਦਰ ਸਿੰਘ ਖਾਨਪੁਰੀਆ,ਪਰਮਜੀਤ ਸਿੰਘ ਪੰਮਾ,ਗੁਰਜੀਤ ਸਿੰਘ ਸੋਢੀ,ਸਰਬਜੀਤ ਸਿੰਘ ਭਾਵੜਾ,ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਰੋਸ ਧਰਨਾ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਨ ਬਰ ਦਿਨ ਅਧਿਆਪਕ ਵਿਰੋਧੀ ਫੈਸਲਿਆਂ ਖਿਲਾਫ ਹੈ।ਉਹਨਾਂ ਆਪਣੀਆਂ ਮੰਗਾਂ ਬਾਰੇ ਦੱਸਦਿਆਂ ਹੋਇਆਂ ਕਿਹਾ ਮੰਚ ਦੀਆਂ ਮੰਗਾਂ ਵਿੱਚ ਨਵੀਂ ਤਬਾਦਲਾਂ ਨੀਤੀ ਰੱਦ ਕਰਵਾਉਣਾ, ਹੈੱਡ ਟੀਚਰ ਦੀ ਤਰੱਕੀ ਲਈ 60 ਬੱਚਿਆਂ ਦੀ ਸ਼ਰਤ ਖਤਮ ਕਰਨਾ,ਐੱਸ.ਐੱਸ.ਏ,ਰਮਸਾ,ਕੰਪਿਊਟਰ ਟੀਚਰਾਂ ਦੀ 10300 ਦੀ ਬਜਾਏ ਪੂਰੀ ਤਨਖਾਹ ਤੇ ਤੁਰੰਤ ਰੈਗੂਲਰ ਕਰਨਾ,ਠੇਕੇ ਤੇ ਕੰਮ ਕਰਦੇ ਸਮੂਹ ਸਿੱਖਿਆ ਪ੍ਰੋਵਾਈਵਰ,ਈ.ਜੀ.ਅੇੱਸ.,ਐੱਸ.ਟੀ.ਆਰ,ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਜ਼ ਵਾਲੇ ਅਧਿਆਪਕਾਂ ਨੂੰ ਪੂਰੀ ਤਨਖਾਹ ਤੇ ਰੈਗੂਲਰ ਕਰਨਾਂ,5178 ਅਧਿਆਪਕਾਂ ਨੂੰ ਪੂਰੇ ਸਕੇਲ ਤੇ ਰੈਗੂਲਰ ਕਰ ਕੇ ਉਹਨਾਂ ਉੱਪਰ ਪਾਏ ਪਰਚਿਆਂ ਨੂੰ ਰੱਦ ਕਰਨਾ,ਸਰਕਾਰੀ ਸਕੂਲਾਂ ਵਿੱਚੋਂ ਪੋਸਟਾਂ ਖਤਮ ਕਰਨ ਦੀ ਨੀਤੀ ਰੱਦ ਕਰਨਾ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ,ਨਵ- ਨਿਯੁਕਤ ਅਧਿਆਪਕਾਂ ਨੂੰ ਪਰਖ ਕਾਲ ਦੌਰਾਮ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਾ,ਟੈੱਟ ਪਾਸ ਈ.ਟੀ.ਟੀ ਅਤੇ ਬੀ.ਐੱਡ ਅਧਿਆਪਕਾਂ ਦੀ ਭਰਤੀ ਸ਼ੁਰੂ ਕਰਨਾ,ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਨਾ ਲਗਾੳਣਾ,ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਪੋਸਟ ਕਾਇਮ ਕਰਨਾ,ਐਲੀਮੈਂਟਰੀ ਡਾਇਰੈਕਟੋਰੇਟ ਪੂਰਨ ਵਿੱਚ ਲਾਗੂ ਕਰਨਾ ਹੈ।ਇਸ ਸਮੇਂ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ।ਮੰਚ ਦੇ ਆਗੂਆਂ ਨੇ ਅਧਿਆਪਕਾਂ ਨੂੰ ਕਿਹਾ ਇਸ ਮੰਚ ਦੇ ਸਮੁੱਚੇ ਪੰਜਾਬ ਵਿੱਚ ਰੋਸ ਧਰਨਿਆਂ ਦੀ ਬਦੌਲਤ ਅਤੇ ਤੁਹਾਡੇ ਇਕੱਕਤਰ ਦੇ ਸਦਕਾ ਇਹ ਜਿੱਤ ਕਿ ਪਿਛਲੇ ਦਿਨੀਂ ਸ਼੍ਰੀ ਰਾਜਪਾਲ ਮੁੱਖ ਅਧਿਆਪਕ ਨੂੰ ਵਿਭਾਗ ਵੱਲੋਂ ਮੁਅੱਤਲ ਕੀਤਾ ਸੀ ਉਹਨਾਂ ਨੂੰ ਅੱਜ ਤੁਰੰਤ ਬਹਾਲ ਕਰ ਦਿੱਤਾ ਗਿਆ ਹੈ।ਇਸ ਤੋਂ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਐਲਾਨ ਕੀਤਾ ਗਿਆ ਕਿ ਜੇਕਰ ਓਪਰੋਕਤ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਨਾ ਕੀਤਾ ਗਿਆ ਤਾਂ 1 ਅਪ੍ਰੈਲ ਨੂੰ ਸਮੁੱਚੇ ਪੰਜਾਬ ਵਿੱਚੋਂ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਝੰਡੇ ਹੇਠ ਵੱਡੀ ਗਿਣਤੀ ਵਿੱਚ ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਦਾ ਦੀਨਾਨਗਰ ਵਿਖੇ ਘਿਰਾਓ ਕੀਤਾ ਜਾਵੇਗਾ,ਪੜ੍ਹੋ ਪੰਜਾਬ ਪੜਾ੍ਹਓ ਪੰਜਾਬ ਪ੍ਰੋਜੈਕਟ ਦਾ ਪੂਰਨ ਵਿੱਚ ਬਾਈਕਾਟ ਅਤੇ ਗੈਰ ਵਿੱਦਿਅਕ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ।ਇਸ ਭਰਾਤਰੀ ਜਥੇਬੰਦੀਆਂ ਵੱਲੋਂ ਆਗੂ ਜਸਗੀਰ ਸਿੰਘ,ਜਨਕ ਸਿੰਘ,ਹਰਦੇਵ ਸਿੰਘ,ਰਜਿੰਦਰ ਸਿੰਘ ਰਾਜਾ,ਦਵਿੰਦਰ ਸੰਘਾ,ਮਲਕੀਤ ਸਿੰਘ ਹਰਾਜ,ਲਾਲੀ ਜੀਵਾਂ ਅਰਾਈ,ਪ੍ਰਤਾਪ ਸਿੰਘ ਅਤੇ ਮੰਚ ਦੇ ਆਗੂ ਸੁਖਵਿੰਦਰ ਸਿੰਘ ਭੁੱਲਰ,ਗੁਰਵਿੰਦਰ ਸਿੰਘ ਸਿੱਧੂ,ਸੰਪੂਰਨ ਵਿਰਕ,ਸੰਦੀਪ ਵਿਨਾਇਕ,ਗੁਰਬਚਨ ਸਿੰਘ ਭੁੱਲਰ,ਵਿਨੋਦ ਕੁਮਾਰ ਗਰਗ,ਕੁਲਦੀਪ ਸਿੰਘ ਦਿਲਾਰਾਮ,ਜਸਵਿੰਦਰ ਸੇਖੜਾ,ਹਰਪ੍ਰੀਤ ਸਿੰਘ ਸੇਖੋਂ,ਅਨਿਲ ਆਦਮ,ਸਰਬਜੀਤ ਸਿੰਘ ਧਾਲੀਵਾਲ,ਸੁਰਿੰਦਰ ਕੰਬੋਜ,ਹਰਜੀਤ ਸਿੰਘ ਸਿੱਧੂ,ਕਮਲਬੀਰ ਸਿੰਘ,ਹਰਵਿੰਦਰ ਸਿੰਘ ਸਿੱਧੂ,ਗਗਨਦੀਪ ਸਿੰਘ ਹਾਂਡਾ,ਪਾਰਸ ਖੁੱਲਰ,ਸੁਰਿੰਦਰ ਸਿੰਘ ਗਿੱਲ,ਹਰਮਨਪ੍ਰੀਤ ਸਿੰਘ ਮੁੱਤੀ,ਤਲਵਿੰਦਰ ਸਿੰਘ,ਲਖਬੀਰ ਸਿੰਘ,ਕਪਿਲ ਦੇਵ,ਅਮਨਦੀਪ ਸਿੰਘ ਜੌਹਲ,ਸਾਜਨ ਕੁਮਾਰ,ਅਮਨਜੀਤ ਜੌਹਲ,ਗੁਰਮੀਤ ਸਿੰਘ,ਅਤਰ ਸਿੰਘ ਗਿੱਲ,ਬਲਕਾਰ ਸਿੰਘ ਗਿੱਲ,ਬਿਕਰਮਜੀਤ ਸਿੰਘ ਉੱਪਲ,ਸੁਖਦੇਵ ਸਿੰਘ,ਮਨਦੀਪ ਥਿੰਦ,ਵਿਪਨ ਲੋਟਾ,ਗੁਰਜੀਤ ਸਿੰਘ ਡਿੱਬਵਾਲਾ,ਕਮਲ ਚੌਹਾਨ ਆਦਿ ਆਗੂ ਹਾਜਰ ਸਨ।