ਸ਼ਹੀਦ ਭਗਤ ਸਿੰਘ ਦ 109ਵੇਂ ਜਨਮ ਦਿਨ 'ਤੇ ਪੈਡਲਰਜ਼ ਕਲੱਬ ਫਿਰੋਜ਼ਪੁਰ ਵਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੱਕ ਸਾਈਕਲ ਯਾਤਰਾ ਜਾਗਰੂਕਤਾ ਰੈਲੀ
ਸ਼ਹੀਦ ਭਗਤ ਸਿੰਘ ਦ 109ਵੇਂ ਜਨਮ ਦਿਨ 'ਤੇ ਪੈਡਲਰਜ਼ ਕਲੱਬ ਫਿਰੋਜ਼ਪੁਰ ਵਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੱਕ ਸਾਈਕਲ ਯਾਤਰਾ ਜਾਗਰੂਕਤਾ ਰੈਲੀ
-ਸਾਈਕਲ ਜਾਗਰੂਕਤਾ ਰੈਲੀ ਵਿਚ 800 ਤੋਂ ਜ਼ਿਆਦਾ ਲੋਕਾਂ ਨੇ ਲਿਆ ਭਾਗ
-ਸਾਨੂੰ ਸਾਰਿਆਂ ਨੂੰ ਸਾਈਕਲ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰਨਾ ਚਾਹੀਦਾ ਹੈ: ਵੀਕੇ ਮੀਨਾ
-ਸ਼ਹੀਦੀ ਸਥੱਲ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਪੰਜਾਬ ਮਾਤਾ ਨੂੰ ਕੀਤੇ ਸ਼ਰਧਾ ਦੇ ਫੁੱਲ ਅਰਪਿਤ
ਫਿਰੋਜ਼ਪੁਰ 28 ਸਤੰਬਰ (): ਭਾਰਤੀ ਸਵਤੰਤਰਤਾ ਸੰਗਰਾਮ ਦ ਮਹਾਨ ਸ਼ਹੀਦ ਅਤ ਸਪੁੱਤਰ ਸ਼ਹੀਦ ਭਗਤ ਸਿੰਘ ਦ 109ਵੇਂ ਜਨਮ ਦਿਨ ਦੇ ਸਬੰਧ ਵਿਚ ਪੈਡਲਰਜ਼ ਕਲੱਬ ਫਿਰੋਜ਼ਪੁਰ ਵਲੋਂ ਸਥਾਨਕ ਜ਼ਿਲ•ਾ ਪ੍ਰਸ਼ਾਸਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੱਕ ਸਾਈਕਲ ਯਾਤਰਾ ਜਾਗਰੂਕਤਾ ਰੈਲੀ ਕਰਕੇ ਸ਼ਹੀਦ ਭਗਤ ਸਿੰਘ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਪੈਡਲਰਜ਼ ਕਲੱਬ ਦੇ ਪ੍ਰਧਾਨ ਗੌਰਵ ਸਾਗਰ ਭਾਸਕਰ ਨੇ ਦੱਸਿਆ ਕਿ ਫਿਰੋਜ਼ਪੁਰ ਅਤੇ ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਵੀਕੇ ਮੀਨਾ, ਜ਼ਿਲ•ਾ ਅਤੇ ਸੈਸ਼ਨ ਜੱਜ ਐੱਸਕੇ ਅਗਰਵਾਲ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਡੀਪੀਐੱਸ ਖਰਬੰਦਾ, ਐਸਐੱਸਪੀ ਆਰਕੇ ਬਖਸ਼ੀ ਤੋਂ ਇਲਾਵਾ ਸੈਸ਼ਨ ਜੱਜ ਰਾਕੇਸ਼ ਮਿੱਤਲ, ਜ਼ਿਲ•ਾ ਅਤੇ ਸੈਸ਼ਨ ਜੱਜ ਕੇਕੇ ਗੋਇਲ, ਓਮ ਪਾਲ ਸਿੰਘ, ਸੀਈਓ ਕੈਂਟ ਬੋਰਡ ਐਸਜੈੱਡ ਖਾਨ, ਸੈਸ਼ਨ ਜੱਜ ਐਸਐਸ ਗਰੇਵਾਲ ਅਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਮੈਂਬਰ ਕਮਲ ਸ਼ਰਮਾ ਦੀ ਅਗਵਾਈ ਵਿਚ 800 ਤੋਂ ਜ਼ਿਆਦਾ ਸਮਾਜ ਦੇ ਵੱਖ ਵੱਖ ਵਰਗਾਂ ਤੋਂ ਜਿਸ ਵਿਚ ਕੇਂਦਰ ਸਰਕਾਰ ਦੇ ਕਰਮਚਾਰੀ ਅਤੇ ਅਧਿਕਾਰੀ, ਇੰਡੀਅਨ ਆਰਮੀ, ਸੀਮਾ ਸੁਰੱਖਿਆ ਬਲ, ਰੇਲਵੇ ਅਧਿਕਾਰੀ, ਪੁਲਸ ਅਧਿਕਾਰੀ ਵਪਾਰੀ ਵਰਗ ਅਤੇ ਸਿੱਖਿਆ ਕ੍ਰਿਤ ਵੱਖ ਵੱਖ ਸਕੂਲਾਂ ਅਤੇ ਸ਼ਹਿਰਾਂ ਦੇ ਸਮਾਜ ਸੈਵੀ ਸੰਸਥਾਵਾਂ ਨੇ ਭਾਗ ਲਿਆ।
ਜਾਗਰੂਕਤਾ ਰੈਲੀ ਸਾਈਕਲ ਯਾਤਰਾ ਦੌਰਾਨ ਸਾਰਾ ਵਾਤਾਵਰਨ ਦੇਸ਼ ਭਗਤ ਦੇ ਗੀਤਾਂ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਸ਼ਹੀਦਾਂ ਦੇ ਨਾਅਰੇ ਨਾਲ ਗੂੰਜ਼ ਉਠਿਆ। ਇਸ ਮੌਕੇ ਵੀਕੇ ਮੀਨਾ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਉਨ•ਾਂ ਨੂੰ ਸ਼ਰਧਾਂਜ਼ਲੀ ਅਰਪਿਨ ਕੀਤੀ ਅਤੇ ਜ਼ਿਲ•ਾ ਪ੍ਰਸ਼ਾਸਨ ਵਲੋਂ ਕੀਤੀ ਗਈ ਸਾਈਕਲ ਯਾਤਰਾ ਦੀ ਸਰਾਹਨਾ ਕੀਤੀ ਅਤੇ ਸਾਰਿਆਂ ਨੂੰ ਸਾਈਕਲ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡੀਪੀ ਖਰਬੰਦਾ ਨੇ ਸਾਰੇ ਪ੍ਰਤਿਭਾਗੀਆਂ ਨੂੰ ਸ਼ਹੀਦਾਂ ਦੇ ਆਚਰਨ ਅਤੇ ਉਨ•ਾਂ ਵਲੋਂ ਦਿਖਾਏ ਗਏ ਮਾਰਗ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।
ਜ਼ਿਲ•ਾ ਅਤੇ ਸੈਸ਼ਨ ਜੱਜ ਐਸਕੇ ਅਗਰਵਾਲ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਹੌਏ ਸਾਈਕਲ ਦੇ ਵੱਖ ਵੱਖ ਫਾਇਦਿਆਂ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਆਰਕੇ ਬਖਸ਼ੀ ਨੇ ਆਖਿਆ ਕਿ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿਚ ਅਹਿਮ ਯੋਗਦਾਨ ਦਿੱਤਾ ਅਤੇ ਸਾਡੀ ਨੋਜ਼ਵਾਨ ਸ਼ਕਤੀ ਜੋ ਕਿ ਪੂਰੇ ਵਿਸ਼ਵ ਵਿਚ ਭਾਰਤ ਵਿਚ ਜ਼ਿਆਦਾ ਹੈ ਨੂੰ ਚਾਹੀਦਾ ਹੈ ਕਿ ਉਹ ਭਾਰਤ ਨੂੰ ਸੁਪਰ ਪਾਵਰ ਬਨਾਉਣ ਲਈ ਅੱਗੇ ਆਵੇ ਅਤੇ ਪੂਰੇ ਵਿਸ਼ਵ ਵਿਚ ਭਾਰਤ ਦਾ ਨਾਂਅ ਰੋਸ਼ਨ ਕਰੇ।
ਇਸ ਮੌਕੇ ਕਮਲ ਸ਼ਰਮਾ ਪੈਡਲਰਜ਼ ਕਲੱਜ, ਜ਼ਿਲ•ਾ ਪ੍ਰਸ਼ਾਸਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਜਾਗਰੂਕਤਾ ਰੈਲੀ ਦੀ ਸਫਲਤਾ ਤੇ ਵਧਾਈ ਦਿੱਤੀ ਅਤੇ ਯੁਵਾ ਪੀੜ•ੀ ਨੂੰ ਆਪਣੀ ਸ਼ਕਤੀ ਨੂੰ ਦੇਸ਼ ਨਿਰਮਾਣ ਵਿਚ ਲਗਾਉਣ ਨੂੰ ਆਖਿਆ।
ਪੈਡਲਰਜ਼ ਕਲੱਬ ਦੇ ਜਨਰਲ ਸੈਕਟਰੀ ਅਮਰਜੀਤ ਸਿੰਘ ਭੋਗਲ ਨੇ ਦੱਸਿਆ ਕਿ ਸਾਈਕਲ ਯਾਤਰਾ ਦੇ ਸਾਰੇ ਪ੍ਰਤਿਭਾਗੀਆਂ ਵਲੋਂ ਹੁਸੈਨੀਵਾਲਾ ਸਥਿਤ ਸ਼ਹੀਦੀ ਸਥੱਲ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਪੰਜਾਬ ਮਾਤਾ ਨੂੰ ਸ਼ਰਧਾਂਜ਼ਲੀ ਦੇਣ ਦੇ ਬਾਅਦ ਪ੍ਰਣ ਕੀਤਾ ਕਿ ਸਾਰਿਆਂ ਦੀ ਸਿਹਤ ਅਤੇ ਵਾਤਾਵਰਨ ਲਈ ਉਹ ਸਾਈਕਲ ਨੂੰ ਆਪਣੀ ਰੋਜਮਰਾ ਦੀ ਦਿਨ ਚਾਰਿਆ ਵਿਚ ਸ਼ਾਮਲ ਕਰਨਗੇ। ਸਾਈਕਲ ਯਾਤਰਾ ਦ ਅੰਤਿਮ ਪੜਾਅ ਵਿਚ ਪ੍ਰਤਿਭਾਗੀਆਂ ਨੇ ਸਾਰਾਗੜ•ੀ ਗੁਰਦੁਆਰਾ ਸਾਹਿਬ ਵਿਚ ਪਹੁੰਚ ਕੇ ਮੱਥਾ ਟੇਕਿਆ ਅਤੇ ਪ੍ਰਸਾਦ ਗ੍ਰਹਿਣ ਕੀਤਾ। ਇਸ ਰੈਲੀ ਵਿਚ ਮੇਜਰ ਸਤਿੰਦਰ ਸਿੰਘ, ਰਾਜਵੀਰ ਸਿੰਘ ਐਸਪੀ ਹੈੱਡ ਕੁਆਰਟਰ ਫਿਰੋਜ਼ਪੁਰ, ਹਰਜੀਤ ਸਿੰਘ ਐਸਡੀਐਮ ਫਿਰੋਜ਼ਪੁਰ, ਪਰਮਜੀਤ ਸਿੰਘ ਡੀਟੀਓ ਫਿਰੋਜ਼ਪੁਰ, ਪਲਵਿੰਦਰ ਡੀਟੀਓ ਫਿਰੋਜ਼ਪੁਰ, ਸਤਨਾਮ ਸਿੰਘ, ਡੀਐਫਓ ਫਿਰੋਜ਼ਪੁਰ, ਪੈਡਰਲਰਜ਼ ਕਲੱਬ ਸੋਹਨ ਸਿੰਘ ਸੋਢੀ, ਸੁਨੀਲ ਮੋਂਗਾ, ਅਸ਼ੋਕ ਬਹਿਲ, ਸ਼ਲਿੰਦਰ ਭੱਲਾ, ਰੋਹਿਤ ਗਰਗ, ਅਮਿਤ ਧਵਨ, ਪ੍ਰਦੀਪ ਢੀਂਗਰਾ, ਹਰੀਸ਼ ਮੋਂਗਾ, ਕਪਿਲ ਜੈਲ, ਰਮਨਜੀਤ ਸਿੰਘ ਜੌਹਲਸਨ, ਮੇਹਰ ਸਿੰਘ ਮੱਲ, ਓਮੇਸ਼ ਸ਼ਰਮਾ, ਜਨਕ ਰਾਜ ਸ਼ਰਮਾ, ਵਿਪਨ ਸ਼ਰਮਾ, ਰਾਜੀਵ ਗੁਪਤਾ, ਮਨਜੀਤ ਸਿੰਘ, ਨਰੇਸ਼ ਸ਼ਰਮਾ, ਕੁਲਦੀਪ ਭੁੱਲਰ, ਰਿਸ਼ਭ, ਅਸ਼ਿਰ ਦੇ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ।