ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ਼ਹੀਦ ਰਾਜਗੁਰੂ ਦਾ ਜਨਮ ਦਿਨ
ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ਼ਹੀਦ ਰਾਜਗੁਰੂ ਦਾ ਜਨਮ ਦਿਨ
ਨਰੋਏ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਸ਼ਹੀਦਾ ਦੀ ਸੋਚ ਤੇ ਪਹਿਰਾ ਦੇਣ ਦਾ ਦਿੱਤਾ ਸੱਦਾ
ਫਿਰੋਜ਼ਪੁਰ 24 ਅਗਸਤ ( ) ਦੇਸ਼ ਦੀ ਆਜ਼ਾਦੀ ਲਈ ਹੱਸ ਕੇ ਆਪਣੀ ਕੀਮਤੀ ਜਾਨ਼ ਵਾਰਨ ਵਾਲੇ ਸੂਰਮੇ ਸ਼ਹੀਦ ਸ਼ਿਵਰਾਮ ਰਾਜਗੁਰੂ ਦਾ ਜਨਮ ਦਿਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਪ੍ਰਿਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਅੈਵਾਰਡੀ ਅਤੇ ਸੁਸਾਇਟੀ ਆਗੂ ਵਰਿੰਦਰ ਸਿੰਘ ਵੈਰੜ ਦੀ ਅਗਵਾਈ ਹੇਠ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ । ਹਿੰਦ ਪਾਕਿ ਕੌਮੀ ਸਰਹੱਦ ਹੁਸੈਨੀਵਾਲਾ ਵਿਖੇ ਸਥਿਤ ਸ਼ਹੀਦੀ ਸਮਾਰਕ ਤੇ ਪਹੁੰਚ ਸੁਸਾਇਟੀ ਆਗੂਆਂ ਨੇ ਸ਼ਹੀਦਾ ਨੂੰ ਨਤਮਸਤਕ ਹੋ ਸਮਾਰਕ ਅਤੇ ਬੁੱਤਾ ਤੇ ਫੁੱਲ ਮਲਾਵਾ ਭੇਟ ਕੀਤੀਆ । ਸਮਾਜ ਚ ਫੈਲੀਆਂ ਬੁਰਾਈਆਂ ਦੇ ਖਾਤਮੇ ਲਈ ਕੰਮ ਕਰਨ ਦੇ ਨਾਲ ਨਾਲ ਬੱਚਿਆਂ ਚ ਦੇਸ਼ ਭਗਤੀ ਦੀ ਪੈਦਾ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਆਗੂਆਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਬੱਚਿਆਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਅਤੇ ਨਸ਼ਿਆਂ ਖਿਲਾਫ ਕੰਮ ਕਰਨ ਲਈ ਪ੍ਰੇਰਿਤ ਕੀਤਾ
। ਦੱਸਣਯੋਗ ਹੈ ਕਿ ਸ਼ਹੀਦ ਸ਼ਿਵਰਾਮ ਰਾਜਗੁਰੂ ਦਾ ਜਨਮ 24 ਅਗਸਤ 1908 ਨੂੰ ਮਹਾਰਾਸ਼ਟਰ ਵਿੱਚ ਹੋਇਆ ਸ਼ਹੀਦ ਏ ਆਜਮ ਸ ਭਗਤ ਸਿੰਘ ਦੇ ਸਾਥੀ ਅਤੇ ਉੱਘੇ ਭਾਰਤੀ ਇਨਕਲਾਬੀ ਵਜੋਂ ਜਾਣੇ ਜਾਂਦੇ ਇਸ ਮਹਾਨ ਸ਼ਹੀਦ ਦਾ ਅੰਤਿਮ ਸੰਸਕਾਰ 23 ਮਾਰਚ 1931 ਨੂੰ ਸਤਲੁਜ ਦਰਿਆ ਦੇ ਕੰਢੇ ਇਸ ਹੁਸੈਨੀਵਾਲਾ ਵਿਖੇ ਸ਼ਹੀਦ – ਏ – ਆਜ਼ਮ ਸਰਦਾਰ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਦੇ ਨਾਲ ਕੀਤਾ ਗਿਆ ਸੀ । ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਪਿ੍ੰਸੀਪਲ ਡਾ ਸਤਿੰਦਰ ਸਿੰਘ ਦੀ ਅਗਵਾਈ ਹੇਠ ਸ਼ਹੀਦ ਸ਼ਿਵਰਾਮ ਰਾਜਗੁਰੂ ਦੇ ਮਨਾਏ ਗਏ ਜਨਮ ਦਿਨ ਸਮਾਗਮ ਸਮੇ ਵੱਖ ਵੱਖ ਬੁਲਾਰਿਆ ਨੇ ਆਪੋ ਆਪਣੇ ਸੰਬੋਧਨ ਚ ਸਕੂਲੀ ਵਿਦਿਆਰਥੀਆਂ ਨੂੰ ਮਹਾਨ ਸ਼ਹੀਦ ਰਾਜਗੁਰੂ ਦੀ ਜੀਵਨੀ ਦੇ ਸਬੰਧ ਦੇ ਵਿੱਚ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਇਸ ਮਹਾਨ ਸ਼ਹੀਦ ਨੂੰ ਨੌਜਵਾਨ ਵਰਗ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਦੱਸਦਿਆਂ ਕਿਹਾ ਕਿ ਨੌਜਵਾਨ ਵਰਗ ਇਸ ਮਹਾਨ ਸ਼ਹੀਦ ਤੋਂ ਦੇਸ਼ ਭਗਤੀ ਦਾ ਜਜ਼ਬਾ, ਨੈਤਿਕ ਕਦਰਾਂ ਕੀਮਤਾਂ ਅਤੇ ਜਾਤੀਵਾਦ ਤੋਂ ਉਪਰ ਉਠ ਕੇ ਦੇਸ਼ ਲਈ ਕੰਮ ਕਰਨ ਦੀ ਪ੍ਰੇਰਨਾ ਲਵੇ ਤਾ ਜੋ ਨਰੋਆ ਅਤੇ ਤੰਦਰੁਸਤ ਸਮਾਜ ਸਿਰਜਿਆਝਾ ਸਕੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਸਹਿ ਪਾਠੀ ਕਿਰਿਆਵਾਂ ਦੇ ਇੰਚਾਰਜ ਸੁਖਵਿੰਦਰ ਸਿੰਘ ਲੈਕਚਰਾਰ, ਸੰਜੀਵ ਕੁਮਾਰ , ਸੁਸਾਇਟੀ ਆਗੂ ਮਨਦੀਪ ਸਿੰਘ ਜੋਨ , ਗੁਰਵਿੰਦਰ ਸਿੰਘ ਭੁੱਲਰ ਆਦਿ ਨੇ ਵੀ ਵਿਚਾਰ ਰੱਖਦਿਆਂ ਸ਼ਹੀਦ ਰਾਜਗੁਰੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।