ਵਿਭਾਗੀ ਹੁਕਮਾਂ ਦੀ ਕੀਤੀ ਜਾ ਰਹੀ ਹੈ ਉਲੰਘਣਾ – ਵਿਭਾਗੀ ਮਨਾਹੀ ਤੋਂ ਬਾਅਦ ਵੀ ਐਸਐਲਏਜ ਤੋਂ ਲਿਆ ਜਾ ਰਿਹਾ ਹੈ ਕਲਰਕਾਂ ਦਾ ਕੰਮ
ਫਾਜ਼ਿਲਕਾ, 13 ਫਰਵਰੀ (ਵਿਨੀਤ ਅਰੋੜਾ): ਜ਼ਿਲ•ਾ ਫਾਜ਼ਿਲਕਾ ਦੇ ਸਿੱਖਿਆ ਵਿਭਾਗ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਦੇ ਹੁਕਮਾਂ ਸਬੰਧੀ ਪਾਲਣਾ ਨੂੰ ਆਪਣੇ ਢੰਗ ਨਾਲ ਲਾਗੂ ਕਰਨ ਦੇ ਫੈਸਲੇ ਲਗਾਤਾਰ ਜਾਰੀ ਹਨ। ਜ਼ਿਲ•ਾ ਫਾਜ਼ਿਲਕਾ ਦੇ ਸਿੱਖਿਆ ਵਿਭਾਗ ਦੇ ਜ਼ਿਲ•ਾ ਸਿੱਖਿਆ ਦਫ਼ਤਰ ਸੇਕੰਡਰੀ ਸਿੱਖਿਆ ਵਿਚ ਨਾਨ ਟੀਚਿੰਗ ਕੰਮ ਕਰ ਰਹੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਵੱਲੋਂ 12 ਮਈ 2015 ਨੂੰ ਵਿਭਾਗੀ ਪੱਤਰ ਨੰਬਰ 13/14 11ਦਅ (6) /4860 61 ਅਨੁਸਾਰ ਸਮੂਹ ਪੰਜਾਬ ਦੇ ਜ਼ਿਲ•ਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਸਮੇਤ ਤਿੰਨਾਂ ਮੰਡਲ ਸਿੱਖਿਆ ਅਫ਼ਸਰਾਂ ਨੂੰ ਐਸਐਲਏ ਤੋਂ ਦਫ਼ਤਰਾਂ ਵਿਚ ਕੰਮ ਨਾ ਲੈਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ ਜਿਸ ਵਿਚ ਇਹ ਸਪਸ਼ਟ ਕਿਹਾ ਗਿਆ ਹੈ ਕਿ ਇਨ•ਾਂ ਦੇ ਅਧੀਨ ਦਫ਼ਤਰਾਂ ਵਿਚ ਕੰਮ ਕਰ ਰਹੇ ਐਸ.ਐਲ.ਏ. (ਸੀਨੀਅਰ ਲੈਬ ਅਟੈਂਡੈਸ) ਨੂੰ ਐਸਐਲਏ ਤੋਂ ਕਲਰਕਾਂ ਦਾ ਕੰਮ ਨਾ ਲਿਆ ਜਾਵੇ ਅਤੇ ਜੇਕਰ ਕਿਸੇ ਦਫ਼ਤਰ ਵਿਚ ਐਸਐਲਏ ਕੰਮ ਕਰ ਰਹੇ ਹਨ ਤਾਂ ਤੁਰੰਤ ਫਾਰਗ ਕਰਕੇ ਡੀਪੀਆਈ ਸੈਕੰਡਰੀ ਦਫ਼ਤਰ ਰਿਪੋਰਟ ਕੀਤੀ ਜਾਵੇ। ਇਨ•ਾਂ ਹੁਕਮਾਂ ਦੇ ਬਾਵਜੂਦ ਦੋਵ•ਾਂ ਜ਼ਿਲ•ਾ ਸਿੱਖਿਆ ਦਫ਼ਤਰਾਂ ਸੈਕੰਡਰੀ ਅਤੇ ਐਲੀਮੈਂਟਰੀ ਵਿਚ ਉੱਚ ਅਧਿਕਾਰੀਆਂ ਦੇ ਉਕਤ ਹੁਕਮਾਂ ਦੀ ਅਣਵੇਖਿਆ ਕਰਦੇ ਹੋਏ ਦਫ਼ਤਰੀ ਸੀਟਾਂ ਤੇ ਕਾਫ਼ੀ ਸਮੇਂ ਤੋਂ ਐਸਐਲਏ ਤੋਂ ਕਲਰਕਾਂ ਦਾ ਕੰਮ ਲਿਆ ਜਾ ਰਿਹਾ ਹੈ ਅਤੇ ਮੌਜ਼ੂਦਾ ਜ਼ਿਲ•ਾ ਸਿੱਖਿਆ ਅਧਿਕਾਰੀ ਵੱਲੌਂ ਪਿਛਲੇ ਹਫ਼ਤੇ ਹੀ 4 ਤੋਂ 5 ਸੀਨੀਅਰ ਲੈਬੋਰਟਰੀ ਅਟੈਂਡੈਂਟ ਦੇ ਦਫ਼ਤਰ ਵਿਚ ਡੈਪੂਟੇਸ਼ਨ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸ਼ਹਿਰ ਦੇ ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਡੀਪੀਆਈ ਸੈਕੰਡਰੀ ਸਿੱਖਿਆ ਦੇ ਹੁਕਮਾਂ ਦੀ ਉਲੰਘਣਾ ਕਰਕੇ ਦਰਜ਼ਾ ਚਾਰ ਅਤੇ ਐਸਐਲਏ ਕਰਮਚਾਰੀਆਂ ਤੋਂ ਦਫ਼ਤਰੀ ਕੰਮ ਲੈਕੇ ਸਿੱਖਿਆ ਦੇ ਮਿਆਰ ਨੂੰ ਕਿੱਥੇ ਤੱਕ ਲੈ ਜਾ ਰਹੇ ਹਨ ਇਹ ਸੋਚਣ ਦਾ ਵਿਸ਼ਾ ਹੈ। ਇਸ ਸਬੰਧੀ ਉਨ•ਾਂ ਡੀਪੀਆਈ ਸੈਕੰਡਰੀ, ਡੀਪੀਆਈ ਐਲੀਮੈਂਟਰੀ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੋਂ ਨਿਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਬਾਕਸ ਲਈ ਪਰਵਾਨਿਤ :
ਇਸ ਬਾਬਤ ਜਦੋਂ ਜ਼ਿਲ•ਾਂ ਸਿਖਿਆ ਅਫਸਰ (ਸੈ.ਸਿੱ. ਅਤੇ ਐਲੀ.ਸਿੱ.) ਪ੍ਰਗਟ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹਨਾਂ ਐਸਐਲਏ ਨੂੰ ਆਰਜੀ ਤੋਰ ਤੇ ਦਫਤਰਾਂ ਵਿੱਚ ਲਗਾਇਆ ਗਿਆ ਹੈ। ਉਹਨਾਂ ਦੱਸਿਆਂ ਕਿ ਅਧਿਆਪਕਾਂ ਉੱਤੋ ਨਾਨ-ਟੀਚਿਂਗ ਕੰਮਾਂ ਦੇ ਬੋਝ ਨੂੰ ਘਟਾਉਂਣ ਦੇ ਲਈ ਮਾਨਯੋਗ ਐਜੂਕੇਸ਼ਨ ਸੈਕਟਰੀ ਸ੍ਰੀ ਵਿਜਰਾ ਲਿੰਗਮ ਦੇ ਹੁਕਮਾਂ ਦੀ ਤਾਮੀਲ ਕਰਦੇ ਹੋਏ ਜ਼ਿਲ•ਾਂ ਸਿਖਿਆ ਦਫਤਰ ਵਿੱਚ ਡੈਪੋਟੇਸ਼ਨ ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਰੀਵਿਲ ਕਰਕੇ ਵਾਪਸ ਉਨ•ਾਂ ਦੇ ਸਕੂਲ ਵਿਚ ਭੇਜ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ•ਾਈ ਵਿਚ ਵੀ ਕੋਈ ਕਮੀ ਕਸਰ ਨਾ ਰਹਿ ਸਕੇ। ਇਸੇ ਕਰਕੇ ਦਫ਼ਤਰ ਵਿੱਚ ਸਟਾਫ ਦੀ ਕਮੀ ਪੈਦਾ ਹੋ ਗਈ। ਉਹਨਾਂ ਦੱਸਿਆਂ ਕਿ ਹਾਲ ਦੀ ਘੜੀ ਵਿੱਚ ਪ੍ਰਾਈਮਰੀ ਸਿਖਿਆ ਵਿੱਚ ਇੱਕ ਸੁਪਰੀਡਂੈਟ ਅਤੇ 1 ਸੀਨੀਅਰ ਅਸਿਸਟੈਂਟ ਕੰਮ ਕਰ ਰਹੇ ਹਨ ਅਤੇ ਬਾਕੀ ਸਾਰੇ ਪਦ ਖਾਲੀ ਪਏ ਹਨ। ਜਿਸ ਕਰਕੇ ਇਸ ਦਫਤਰ ਵਿੱਚ 2 ਐਸਐਲਏ ਦੀ ਡਿਊਟੀ ਲਗਾਈ ਗਈ ਹੈ। ਜਦ ਕਿ ਸੀਨੀਅਰ ਸਕੈਡਰੀ ਸਿਖਿਆ ਵਿੱਚ 1 ਸੁਪਰੀਡੈਂਟ, 2 ਸੀਨੀਅਰ ਸੁਪਰੀਡੈਂਟ ਅਤੇ 1 ਕਲਕਰ ਕੰਮ ਕਰ ਰਹੇ ਹਨ। ਜੱਦ ਕਿ ਇਸ ਦਫਤਰ ਵਿੱਚ ਘੱਟੋਂ ਘੱਟ 10 ਬੰਦਿਆਂ ਦੀ ਲੋੜ ਹੈ। ਜਿਸ ਕਰਕੇ 3 ਐਸਐਲਏ ਨੂੰ ਇਸ ਦਫਤਰ ਵਿੱਚ ਸ਼ਿਫਟ ਕੀਤਾ ਗਿਆ ਹੈ। ਇਹ ਡੈਪੂਟੇਸ਼ਨ ਆਰਜੀ ਤੌਰ ਤੇ ਕੀਤੀ ਗਈ ਹੈ। ਵਿਭਾਗ ਵੱਲੋਂ ਛੇਤੀ ਹੀ ਨਵੀਂਆਂ ਭਰਤੀਆਂ ਕੀਤੀਆਂ ਜਾ ਰਾਹੀਆਂ ਹਨ। ਜਿਵੇਂ ਹੀ ਇਹ ਭਰਤੀਆਂ ਨੇਪੜੇ ਚੜ•ਨ ਗਿਆਂ ਤਾ ਦਫਤਰ ਵਿੱਚ ਸਟਾਫ ਦੀ ਕਮੀ ਦੂਰ ਹੋ ਜਾਵੇਗੀ ਅਤੇ ਇਹਨਾਂ ਐਸਐਲਏ ਨੂੰ ਵਾਪਸ ਭੇਂਜ ਦਿੱਤਾ ਜਾਵੇਗਾ।