ਵਿਧਾਇਕ ਪਿੰਕੀ ਨੇ ਵਿਕਾਸ ਕਾਰਜਾਂ ਦੇ ਲਈ ਹਲਕੇ ਦੇ ਪਿੰਡਾਂ ਨੂੰ 2 ਕਰੋੜ ਰੁਪਏ ਦੇ ਚੈੱਕ ਵੰਡੇ
ਕਿਹਾ, ਹਰ ਪਿੰਡ ਤੱਕ ਡਿਵੈਲਪਮੈਂਟ ਪ੍ਰਾਜੈਕਟ ਲੈ ਕੇ ਜਾਣਾ ਮੇਰਾ ਉਦੇਸ਼, ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ ਇਲਾਕਾ
ਫਿਰੋਜ਼ਪੁਰ 5 ਜੁਲਾਈ 2020 ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਐਤਵਾਰ ਨੂੰ ਹਲਕੇ ਦੇ ਪਿੰਡਾਂ ਨੂੰ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਚੈੱਕ ਵੰਡੇ। ਵਿਧਾਇਕ ਨੇ ਪਿੰਡ ਪੀਰ ਅਹਿਮਦ ਖਾਂ, ਕੋਤਵਾਲ, ਆਂਸਲ, ਬਘੇਲ ਸਿੰਘ ਵਾਲਾ, ਸ਼ਾਹਦੀਨ ਵਾਲਾ, ਬਸਤੀ ਵਾਲਮੀਕਿ, ਬਸਤੀ ਨੱਥੂ ਵਾਲੀ, ਬਸਤੀ ਖੇਮਕਰਨ, ਹਸਤੀਵਾਲਾ, ਪੀਰੂ ਵਾਲਾ ਬੱਗੇ ਕੇ ਪਿੱਪਲ, ਬੱਗੇ ਕੇ ਖੁਰਦ, ਰੱਜੀ ਵਾਲਾ, ਗਿਲਾ ਵਾਲਾ, ਖ਼ੁਸ਼ਹਾਲ ਸਿੰਘ ਵਾਲਾ, ਖਾਨੇ ਕੇ ਅਹਿਲ ਦਾ ਦੌਰਾ ਕਰਕੇ ਇੱਥੇ ਪੰਚਾਇਤਾਂ ਨੂੰ 2 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ 2 ਕਰੋੜ ਰੁਪਏ ਦੇ ਹੋਰ ਚੈੱਕ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਕੁੱਝ ਪਿੰਡਾਂ ਦੇ ਵਿਕਾਸ ਦੇ ਲਈ 50 ਲੱਖ ਰੁਪਏ ਤੱਕ ਦੇ ਚੈੱਕ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸੜਕਾਂ, ਪੀਣ ਵਾਲਾ ਪਾਣੀ, ਸੀਵਰੇਜ ਸਿਸਟਮ ਦਾ ਨੈੱਟਵਰਕ ਪਹੁੰਚਾਉਣ ਦੇ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਲਗਾਤਾਰ ਡਿਵੈਲਪਮੈਂਟ ਦੇ ਪ੍ਰਾਜੈਕਟ ਲਏ ਜਾ ਰਹੇ ਹਨ ਅਤੇ ਸ਼ਹਿਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸ ਮੌਕੇ ਬਲਵੀਰ ਸਿੰਘ ਬਾਠ, ਸੁਖਵਿੰਦਰ ਸਿੰਘ ਅਟਾਰੀ ਸਮੇਤ ਕਈ ਲੋਕ ਮੌਜੂਦ ਸਨ।