ਵਿਅਕਤੀ ਨੂੰ 8 ਕਿੱਲੇ ਜ਼ਮੀਨ ਵਿਖਾ ਕੇ ਡਰਾ ਧਮਕਾ ਕੇ ਉਸ ਕੋਲੋਂ ਜਬਰੀ ਲਏ 22 ਲੱਖ 30 ਹਜ਼ਾਰ ਰੁਪਏ
ਫ਼ਿਰੋਜ਼ਪੁਰ 5 ਮਾਰਚ (ਏ. ਸੀ. ਚਾਵਲਾ) ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਇਕ ਵਿਅਕਤੀ ਨੂੰ 8 ਕਿੱਲੇ ਜ਼ਮੀਨ ਵਿਖਾ ਕੇ ਉਸ ਕੋਲੋਂ ਬਿਆਨਾਂ 22 ਲੱਖ 30 ਹਜ਼ਾਰ ਰੁਪਏ ਡਰਾ ਧਮਕਾ ਕੇ ਜ਼ਬਰੀ ਲੈਣ ਅਤੇ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਦੇ ਨਾਂਅ ਕਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ 4 ਵਿਅਕਤੀਆਂ ਖਿਲਾਫ 384, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਹਰਨਾਮ ਸਿੰਘੰ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਵਾਰਡ ਨੰਬਰ 8 ਜ਼ੀਰਾ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਹੈ ਕਿ ਕੁਲਦੀਪ ਸਿੰਘ ਪੱਤਰ ਸੁਰਜੀਤ ਸਿੰਘ, ਗੁਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ, ਹਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀਅਨ ਦਸਮੇਸ਼ ਨਗਰ ਮੋਗਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਫਿਰੋਜ਼ਸ਼ਾਹ ਥਾਣਾ ਘੱਲਖੁਰਦ ਨੇ ਉਸ ਨੂੰ 8 ਕਿੱਲੇ ਜ਼ਮੀਨ ਵਿਖਾ ਕੇ ਬਤੌਰ ਬਿਆਨਾਂ 22 ਲੱਖ 30 ਹਜ਼ਾਰ ਰੁਪਏ ਡਰਾ ਧਮਕਾ ਕੇ ਜ਼ਬਰੀ ਲੈ ਲਏ। ਸ਼ਿਕਾਇਤ ਕਰਤਾ ਹਰਨਾਮ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ 8 ਕਿੱਲੇ ਜ਼ਮੀਨ ਦੀ ਰਜ਼ਿਸਟਰੀ ਕਿਸੇ ਹੋਣ ਦੇ ਨਾਂਅ ਕਰਵਾ ਦਿੱਤੀ। ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਹਰਨਾਮ ਸਿੰਘ ਦੇ ਬਿਆਨਾਂ ਤੇ ਕੁਲਦੀਪ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ