ਵਾਰਡ ਨੰਬਰ 3 ਗੁਰੂਹਰਸਹਾਏ ਦੀ ਚੋਣ ਰੱਦ ਕਰਕੇ ਰਿਟਰਨਿੰਗ ਅਫ਼ਸਰ ਖਿਲਾਫ਼ ਕਾਨੂੰਨੀ ਕਾਰਵਾਈ ਕੀਤੇ ਜਾਵੇ : ਕਾਮਰੇਡ ਵਧਾਵਨ
ਫਿਰੋਜ਼ਪੁਰ 15 ਫਰਵਰੀ (ਏ.ਸੀ.ਚਾਵਲਾ) ਇਲੈਕਸ਼ਨ ਕਮਿਸ਼ਨ ਵਲੋਂ ਪੰਜਾਬ ਅੰਦਰ 25 ਫ਼ਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਵਾਲੇ ਉਮੀਦਵਾਰ ਨਾਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਕੀਤੀ ਗਈ ਧੱਕੇਸ਼ਾਹੀ ਦੇ ਵਿਰੋਧ 'ਚ ਅੱਜ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਸ਼ਹਿਰੀ ਵਲੋਂ ਸ਼ਹਿਰੀ ਸਕੱਤਰ ਕਾਮਰੇਡ ਦੀਪਕ ਵਧਾਵਨ ਦੀ ਅਗਵਾਈ ਹੇਠ ਰਿਟਰਨਿੰਗ ਅਫ਼ਸਰ ਗੁਰੂਹਰਸਹਾਏ ਦਾ ਪੁਤਲਾ ਫੂਕਿਆ ਗਿਆ। ਇਸ ਪੁਤਲਾ ਫੂਕ ਪ੍ਰੋਗਰਾਮ ਮੌਕੇ ਕਾਮਰੇਡ ਰਿਟਰਨਿੰਗ ਅਫ਼ਸਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਵਾਰਡ ਨੰਬਰ 3 ਦੀ ਚੋਣ ਰੱਦ ਕਰਨ ਦੀ ਮੰਗ ਕਰ ਰਹੇ ਸਨ। ਇਸ ਮੌਕੇ ਸੰਬੋਧਨ ਕਰਦੇ ਹੋਏ ਸੀ.ਪੀ.ਆਈ ਦੇ ਸ਼ਹਿਰੀ ਸਕੱਤਰ ਅਤੇ ਜ਼ਿਲ•ਾ ਕੌਂਸਲ ਮੈਂਬਰ ਕਾਮਰੇਡ ਦੀਪਕ ਵਧਾਵਨ ਨੇ ਕਿਹਾ ਕਿ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਨੇ ਨਗਰ ਕੌਂਸਲ ਚੋਣਾਂ ਅਮਨ ਸ਼ਾਂਤੀ ਅਤੇ ਨਿਰਪੱਖਤਾ ਨਾਲ ਕਰਵਾਉਣ ਦੇ ਸੰਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਸਨ ਪਰੰਤੂ ਗੁਰੂਹਰਸਹਾਏ ਦਾ ਰਿਟਰਨਿੰਗ ਅਫ਼ਸਰ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰਦਾ ਹੋਇਆ ਉਹਨਾਂ ਦਾ ਹੱਕਾਂ ਦਾ ਸ਼ੋਸ਼ਣ ਕਰ ਰਿਹਾ ਹੈ, ਜਿਸਦੀ ਸਿੱਧੀ ਮਿਸਾਲ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਰਿਟਰਨਿੰਗ ਅਫ਼ਸਰ ਦੀ ਨੱਕ ਥੱਲੇ ਹੋਈ ਗੁੰਡਾਗਰਦੀ ਹੈ। ਕਾਮਰੇਡ ਵਧਾਵਨ ਨੇ ਗੁੰਡਾਗਰਦੀ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਨਗਰ ਕੌਂਸਲ ਦਫ਼ਤਰ ਅੰਦਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਲੈਣ ਲਈ ਰਿਟਰਨਿੰਗ ਅਫ਼ਸਰ ਜਸਪਾਲ ਸਿੰਘ ਗਿੱਲ ਮੌਜ਼ੂਦ ਸਨ, ਜਿਥੇ ਕਿ ਉਮੀਦਵਾਰ ਨਾਲ ਲੋੜੀਂਦੇ ਵਿਅਕਤੀ ਹੀ ਨਗਰ ਕੌਂਸਲ ਦਫ਼ਤਰ ਅੰਦਰ ਦਾਖਲ ਹੋ ਸਕਦੇ ਸਨ, ਜਿਸ ਦੇ ਲਈ ਗੇਟ ਅੱਗੇ ਪੁਲਸ ਪਾਰਟੀ ਵੀ ਤੈਨਾਤ ਕੀਤੀ ਗਈ ਸੀ। ਕਾਮਰੇਡ ਵਧਾਵਨ ਨੇ ਰਿਟਰਨਿੰਗ ਅਫ਼ਸਰ ਜਸਪਾਲ ਸਿੰਘ ਗਿੱਲ ਉਪਰ ਸਿੱਧੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਗੁਰੂਹਰਸਹਾਏ ਦਾ ਰਿਟਰਨਿੰਗ ਅਫ਼ਸਰ ਇਹਨਾਂ ਨਗਰ ਕੌਂਸਲ ਚੋਣਾਂ ਵਿਚ ਸੱਤਾਧਾਰੀ ਦੇ ਪਾਰਟੀ ਆਗੂਆਂ ਨਾਲ ਮਿਲੀਭੁਗਤ ਸੀ ਅਤੇ ਨਾਲ ਇੰਝ ਲੱਗ ਰਿਹਾ ਸੀ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਤੋਂ ਬਗੈਰ ਬਾਕੀ ਚਾਹਵਾਨ ਉਮੀਦਵਾਰਾਂ ਉਪਰ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਵਾਉਣ ਲਈ ਰਿਟਰਨਿੰਗ ਅਫ਼ਸਰ ਨੇ ਖੁੱਲ• ਦੇ ਰੱਖੀ ਹੋਵੇ। ਕਾਮਰੇਡ ਦੀਪਕ ਵਧਾਵਨ ਨੇ ਦੱਸਿਆ ਕਿ ਜਦੋਂ ਸੀ.ਪੀ.ਆਈ ਦੀ ਅਗਵਾਈ ਵਾਲਾ ਉਮੀਦਵਾਰ ਵਿਕਟਰ ਜ਼ੋਨ ਨਾਮਜ਼ਦਗੀ ਪੱਤਰ ਭਰਨ ਲਈ ਨਗਰ ਕੌਂਸਲ ਦਫ਼ਤਰ ਅੰਦਰ ਗਿਆ ਤਾਂ ਉਥੇ ਗੈਰ ਸ਼ਹਿਰ ਨਿਵਾਸੀ ਦਰਜ਼ਨਾਂ ਦੀ ਗਿਣਤੀ ਵਿੱਚ ਮੋਜ਼ੂਦ ਸੀ, ਜਿਹੜੇ ਕਿ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਉਮੀਦਵਾਰਾਂ ਕਾਗਜ਼ ਦਾਖਲ ਨਾ ਕਰਨ ਲਈ ਧਮਕਾਉਣ ਅਤੇ ਨਾਮਜ਼ਦਗੀ ਪੱਤਰ ਆਦਿ ਖੋਹਣ ਦਾ ਕੰੰਮ ਸੰਬੰਧਿਤ ਅਧਿਕਾਰੀਆਂ ਦੇ ਨੱਕ ਥੱਲੇ ਹੀ ਕਰ ਰਹੇ ਸਨ। ਉਹਨਾਂ ਕਿਹਾ ਕਿ ਜਦੋਂ ਕਾਮਰੇਡ ਵਿਕਟਰ ਜ਼ੋਨ ਨਾਮਜ਼ਦਗੀ ਫਾਰਮ ਦੇਣ ਲਈ ਰਿਟਰਨਿੰਗ ਅਫ਼ਸਰ ਕੋਲ ਜਾਣ ਲੱਗਾ ਤਾਂ ਉਥੇ ਮੋਜ਼ੂਦ ਗੁੰਡਿਆਂ ਵਲੋਂ ਉਸਦੇ ਨਾਮਜ਼ਦਗੀ ਪੱਤਰ ਖੋਹ ਲਏ ਗਏ। ਉਹਨਾਂ ਦੱਸਿਆ ਕਿ ਪਾਰਟੀ ਵਲੋਂ ਇਹ ਸਾਰਾ ਮਾਮਲਾ ਪੁਲਸ ਅਧਿਕਾਰੀਆਂ ਕੋਲ ਪਹੁੰਚਾਉਣ ਤੋਂ ਬਾਅਦ ਰਿਟਰਨਿੰਗ ਅਫ਼ਸਰ ਵਲੋਂ ਝੂਠੀ ਕਹਾਣੀ ਘੜਦੇ ਹੋਏ ਫਿਰ ਤੋਂ ਨਾਮਜ਼ਦਗੀ ਪੱਤਰ ਦੇਣ ਲਈ ਕਿਹਾ ਗਿਆ ਅਤੇ ਨਾਮਜ਼ਦਗੀ ਪੱਤਰ ਨਾਲ ਲੱਗਣ ਵਾਲੇ ਜਰੂਰੀ ਦਸਤਾਵੇਜ਼ ਬਾਅਦ ਵਿਚ ਲਗਾ ਦੇਣ ਲਈ ਅਤੇ ਨਾਮਜ਼ਦਗੀ ਪੱਤਰ ਪੂਰੇ ਰਿਕਾਰਡ ਸਮੇਤ ਲੈ ਲਏ ਜਾਣ ਦਾ ਭਰੋਸਾ ਦਿੱਤਾ ਗਿਆ। ਵਧਾਵਨ ਨੇ ਕਿਹਾ ਕਿ ਮੌਕੇ 'ਤੇ ਮੋਜ਼ੂਦ ਕਾਮਰੇਡਾਂ ਦੇ ਰੋਹ ਨੂੰ ਦੇਖਦੇ ਹੋਏ ਨਾਮਜ਼ਦਗੀ ਪੱਤਰ ਦਾ ਰਿਟਰਨਿੰਗ ਅਫ਼ਸਰ ਵੱਲ ਲੈ ਲਏ ਗਏ ਪਰ ਉਸ ਨਾਲ ਲੱਗਣ ਵਾਲੇ ਜ਼ਰੂਰੀ ਦਸਤਾਵੇਜ਼ ਸੋਚੀ ਸਮਝੀ ਸਾਜਿਸ਼ ਤਹਿਤ ਨਾ ਲੈ ਕੇ ਵਿਕਟਰ ਜੋਨ ਦੇ ਨਾਮਜ਼ਦਗੀ ਪੇਪਰ ਰੱਦ ਕਰ ਦਿੱਤੇ। ਜਿਸ ਤੋਂ ਵਿਕਟਰ ਚੋਣ ਲੜ•ਨ ਤੋਂ ਵਾਂਝਾ ਰਹਿ ਗਿਆ ਜਿਸ ਨੂੰ ਭਾਰਤੀ ਕਮਿਊਨਿਸਟ ਪਾਰਟੀ ਕਦੇ ਵੀ ਬਰਦਾਸ਼ਿਤ ਨਹੀਂ ਕਰੇਗੀ। ਆਗੂਆਂ ਨੇ ਇਲੈਕਸ਼ਨ ਕਮਿਸ਼ਨ ਪੰਜਾਬ, ਜ਼ਿਲ•ਾ ਚੋਣ ਨਿਗਰਾਨ ਅਫ਼ਸਰ ਪਾਸੋਂ ਮੰਗ ਕਰਦੇ ਹੋਏ ਕਿਹਾ ਕਿ ਵਾਰਡ ਨੰਬਰ 3 ਦੀ ਚੋਣ ਰੱਦ ਕਰਕੇ ਗੁਰੂਹਰਸਹਾਏ ਦੇ ਰਿਟਰਨਿੰਗ ਅਫ਼ਸਰ ਜਸਪਾਲ ਸਿੰਘ ਗਿੱਲ ਨੂੰ ਇਥੋਂ ਬਦਲ ਕੇ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਿਰਪੱਖ ਰਿਟਰਨਿੰਗ ਅਫ਼ਸਰ ਲਗਾਇਆ ਜਾਵੇ। ਉਧਰ ਇਸ ਸੰਬੰਧੀ ਰਿਟਰਨਿੰਗ ਅਫ਼ਸਰ ਜਸਪਾਲ ਸਿੰਘ ਗਿੱਲ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਕਤ ਉਮੀਦਵਾਰ ਨੂੰ ਕਾਗਜ਼ਾਤ ਪੂਰਾ ਕਰਨ ਲਈ 11 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਅਤੇ ਪੂਰੇ ਕਾਗਜਾਤ ਨਾ ਹੋਣ ਤੇ ਸਮੇਂ ਸਿਰ ਨਾ ਮਿਲ ਸਕਣ ਕਾਰਨ ਇਸ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਉਹਨਾਂ ਕਿਹਾ ਕਿ ਉਕਤ ਅਜ਼ਾਦ ਉਮੀਦਵਾਰ ਕੋਲ ਐਨ.ਓ.ਸੀ, ਜਾਤੀ ਸਰਟੀਫਿਕੇਟ, ਐਫੀਡੇਵਿਟ ਅਤੇ ਹੋਰ ਕਾਗਜ਼ਾਤ ਪੂਰੇ ਨਹੀਂ ਸਨ। ਇਸ ਮੌਕੇ ਕਾਮਰੇਡ ਮਹਿਬੂਬ ਭੱਟੀ, ਮਹਿੰਦਰ ਭੱਟੀ, ਪਾਸਟਰ ਮਾਈਕਲ, ਵਿਕਰਮ ਕੁਮਾਰ, ਰੁਪਿੰਦਰ ਗਿੱਲ, ਅਭੀ ਕੁਮਾਰ, ਰੋਬਿਨ ਤੇਜੀ, ਲੱਕੀ ਕੁਮਾਰ, ਰੋਕਸਨ, ਜੇਮਸ ਗਿੱਲ, ਪਤਰਸ ਕੁਮਾਰ ਆਦਿ ਆਗੂ ਵੀ ਹਾਜ਼ਰ ਸਨ।