Ferozepur News
ਲੋਕਾਂ ਦੀਆਂ ਮੁਸ਼ਕਿਲਾਂ ਲਈ ਖੁਲ੍ਹ ਰਿਹਾ ਦਫਤਰ ਫਿਰੋਜ਼ਪੁਰ-ਸ਼ਹਿਗਲ ਖੱਤਰੀ ਸਭਾ ਲੋਕਾਂ ਦੀਆਂ ਦੁੱਖ-ਤਕਲੀਫਾਂ ਲਈ ਹਮੇਸ਼ਾ ਤਿਆਰ ਹੈ।
ਫਿਰੋਜ਼ਪੁਰ, 4 ਜੂਨ (Manish Bawa ) ਫਿਰੋਜ਼ਪੁਰ ਦੇ ਖੱਤਰੀ ਪਰਿਵਾਰਾਂ ਨੂੰ ਆ ਰਹੀਆਂ ਦੁੱਖ-ਤਕਲੀਫਾਂ ਦੇ ਮਾਮਲਿਆਂ ਨੂੰ ਲੈ ਕੇ ਆਲ ਇੰਡੀਆਂ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ ਹੇਠ ਇੱਕ ਡੈਪੋਟੇਸ਼ਨ ਉੱਪ ਮੰਡਲ ਮੈਜਿਸਟ੍ਰੇਟ ਸ੍ਰ. ਹਰਜੀਤ ਸਿੰਘ ਸੰਧੂ ਨੂੰ ਮਿਲਿਆ, ਜਿਨ੍ਹਾਂ ਕੁਝ ਮੰਗਾਂ ਨੂੰ ਮੌਕੇ ਤੇ ਹੀ ਹੱਲ ਕਰ ਦਿੱਤਾ ਅਤੇ ਜਿਸ ਸਦਕਾ ਸਮੂਹ ਬਰਾਦਰੀ ਦੇ ਆਗੂਆਂ ਨੇ ਸੰਧੂ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਅੱਜ ਇਸ ਮੁਲਾਕਾਤ ਵਿੱਚ ਨਰੇਸ਼ ਕੁਮਾਰ ਸਹਿਗਲ ਤੋਂ ਇਲਾਵਾ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਸ੍ਰੀ. ਪੁਸ਼ਪਿੰਦਰ ਮਲਹੋਤਰਾ ਅਤੇ ਯੂਥ ਆਗੂ ਚੇਤਨ ਸਹਿਗਲ ਆਦਿ ਨੇ ਇੱਕ ਫੁੱਲਾ ਦਾ ਬੁੱਕਾ ਭੇਂਟ ਕਰਦੇ ਹੋਏ ਹਰਜੀਤ ਸਿੰਘ ਸੰਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨਰੇਸ਼ ਸ਼ਹਿਗਲ ਪ੍ਰਧਾਨ ਆਲ ਇੰਡੀਆ ਖੱਤਰੀ ਸਭਾ ਨੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਨੂੰ ਆ ਰਹੀਆਂ ਦੁੱਖ-ਤਕਲੀਫਾਂ ਅਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਸਮਾਜਿਕ ਕੁਰੀਤੀਆਂ ਦੇ ਖਿਲਾਫ ਹੋਰ ਸੁਚੇਤ ਕਰਨ ਲਈ ਮੁਹਿੰਮ ਚਲਾਉਣ ਲਈ ਮਿਤੀ 08 ਜੂਨ 2018 ਨੂੰ 10 ਵਜੇਂ ਪੰਜਾਬ ਪ੍ਰਦੇਸ਼ ਖੱਤਰੀ ਸਭਾ ਜ਼ਿਲ੍ਹਾ ਫਿਰੋਜ਼ਪੁਰ ਦਾ ਦਫਤਰ ਹਾਊਂਸਿੰਗ ਬੋਰਡ ਕਲੋਨੀ ਮਾਰਕਿਟ ਬੂਥ ਨੰ: 109 ਸਾਹਮਣੇ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ਵਿਖੇ ਖੁੱਲ੍ਹ ਰਿਹਾ ਹੈ। ਜਿੱਥੇ ਸ਼ਹਿਰ ਦੇ ਲੇਡੀਜ਼ ਅਤੇ ਹੋਰ ਸਕੂਲੀ ਵਿਦਆਰਥੀਆਂ ਨੂੰ ਜੋ ਦਿੱਕਤ ਤਕਲੀਫਾਂ ਆ ਰਹੀਆਂ ਸਨ ਉਨ੍ਹਾਂ ਦੀ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਅਤੇ ਹੋਰ ਸਮਾਜਿਕ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰਨ ਲਈ ਇਹ ਦਫਤਰ ਖੋਲ੍ਹਿਆ ਜਾ ਰਿਹਾ ਹੈ।
ਨਰੇਸ਼ ਸ਼ਹਿਗਲ ਪ੍ਰਧਾਨ ਨੇ ਅੱਗੇ ਕਿਹਾ ਕਿ ਸ਼ਹਿਰ ਨਿਵਾਸੀਆਂ ਲਈ ਇਹ ਖੁਸ਼ੀ ਦੀ ਗੱਲ ਹੋਵੇਗੀ ਕਿ ਖੱਤਰੀ ਬਰਾਦਰੀ ਲਈ ਖੋਲ੍ਹੇ ਜਾ ਰਹੇ ਸੋਸ਼ਲ ਦਫਤਰ ਦਾ ਉਦਘਾਟਨ ਮਾਨਯੋਗ ਐੱਸ.ਡੀ.ਐੱਮ. ਸ੍ਰ. ਹਰਜੀਤ ਸਿੰਘ ਸੰਧੂ ਆਪਣੇ ਕਰ ਕਮਲਾਂ ਨਾਲ ਕਰਨਗੇ। ਇਸ ਮੌਕੇ ਸਮੂਹ ਲੋਕਾਂ ਨੂੰ ਪ੍ਰਧਾਨ ਜੀ ਨੇ ਪਹੁੰਚਣ ਦੀ ਅਪੀਲ ਕੀਤੀ ਤੇ ਨਾਲ ਹੀ ਇਹ ਕਿਹਾ ਕਿ ਲੋੜ ਪੈਣ ਤੇ ਦਫਤਰ ਜਾ ਕੇ ਕਿਸੇ ਵੀ ਜ਼ਰੂਰਤ ਲਈ ਸੰਪਰਕ ਕੀਤਾ ਜਾ ਸਕਦਾ ਹੈ।
ਕੈਪਸ਼ਨ-ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਐੱਸ.ਡੀ.ਐੱਮ ਸ੍ਰ. ਹਰਜੀਤ ਸਿੰਘ ਸੰਧੂ ਫੁੱਲਾਂ ਦਾ ਬੁੱਕਾ ਭੇਂਟ ਕਰਦੇ ਹੋਏ ਤੇ ਉਨ੍ਹਾਂ ਨਾਲ ਪੁਸ਼ਪਿੰਦਰ ਮਲਹੋਤਰਾ, ਚੇਤੰਨ ਸਹਿਗਲ ਫੋਟੋ ਵਿੱਚ ਦਿਖਾਈ ਦੇ ਰਹੇ ਹਨ।