ਰੋਹਿਤ ਵੋਹਰਾ ਦੇ ਹੱਕ ਵਿਚ ਸਾਬਕਾ ਕੈਬਨਿਟ ਜਨਮੇਜਾ ਸਿੰਘ ਸੇਖੋਂ ਨੇ ਭਾਰੀ ਇਕੱਠ ਨੂੰ ਕੀਤਾ ਸੰਬੋਧਨ
ਤੱਕੜੀ’ ਦੇ ਨਿਸ਼ਾਨ ‘ਤੇ ਮੋਹਰ ਲਗਾ ਕਿ ਲੋਕ ਪੰਜਾਬ ਵਿਚ ਬਣਾਉਣਗੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ – ਰੋਹਿਤ ਵੋਹਰਾ
– ਰੋਹਿਤ ਵੋਹਰਾ ਦੇ ਹੱਕ ਵਿਚ ਸਾਬਕਾ ਕੈਬਨਿਟ ਜਨਮੇਜਾ ਸਿੰਘ ਸੇਖੋਂ ਨੇ ਭਾਰੀ ਇਕੱਠ ਨੂੰ ਕੀਤਾ ਸੰਬੋਧਨ
– ‘ਤੱਕੜੀ’ ਦੇ ਨਿਸ਼ਾਨ ‘ਤੇ ਮੋਹਰ ਲਗਾ ਕਿ ਲੋਕ ਪੰਜਾਬ ਵਿਚ ਬਣਾਉਣਗੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ – ਰੋਹਿਤ ਵੋਹਰਾ
ਫਿਰੋਜ਼ਪੁਰ , 21 ਜਨਵਰੀ, 2022 । ‘ਆਪ’ ਅਤੇ ਕਾਂਗਰਸ ਪਾਰਟੀ ਦੀ ਬੇੜੀ ਡੁੱਬ ਚੁੱਕੀ ਹੈ, ਕਾਂਗਰਸ ਦਾ ਇੰਨਾ ਬੁਰਾ ਹਾਲ ਹੋ ਗਿਆ ਹੈ ਕਿ ਇਸ ਵਾਰ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ, ਕਾਂਗਰਸ ਨੇ 5 ਸਾਲਾਂ ਵਿਚ ਪੰਜਾਬ ਦੇ ਲੋਕਾਂ ਨਾਲ ਸਿਰਫ ਧੋਖਾ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰੋਹਿਤ ਵੋਹਰਾ ਦੇ ਹੱਕ ਵਿਚ ਬਲਵੀਰ ਸਿੰਘ ਰੱਤੋਵਾਲੀਆ ਦੇ ਗ੍ਰਹਿ ਵਿਖੇ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ । ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਸ. ਸੇਖੋਂ ਨੇ ਕਿਹਾ ਕਿ ਸ਼੍ਰੀ ਗੁਟਕਾ ਸਾਹਿਬ ਦੀਆਂ ਸੁੰਹਾਂ ਖਾ ਕੇ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ, ਜਿਸ ਤੋਂ ਬਾਅਦ ਸੀ ਐਮ ਚਿਹਰਾ ਬਦਲ ਕੇ ਆਪਣੀਆਂ ਗਲਤੀਆਂ ਨੂੰ ਛਪਾਉਣ ਦੀ ਕੋਸ਼ਿਸ ਕੀਤੀ ਹੈ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਅਤੇ ਕਾਂਗਰਸ ਤੋਂ ਇੱਕ-ਇੱਕ ਬਦਲਾ ਲੈਣ ਲਈ ਤਿਆਰ ਬੈਠੇ ਹਨ। ਉਹਨਾਂ ਕਿਹਾ ਕਿ ਇੱਕ ਸ਼ਰਾਬੀ ਬੰਦੇ ਨੂੰ ਪੰਜਾਬ ਦਾ ਸੀ ਐਮ ਬਣਾ ਕੇ ਪੰਜਾਬ ਦਾ ਬਹੁਤ ਨੁਕਸਾਨ ਹੋਵੇਗਾ।
ਇਸ ਮੌਕੇ ਰੋਹਿਤ ਵੋਹਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਲੋਕ 20 ਫਰਵਰੀ ਦਾ ਇੰਤਜ਼ਾਰ ਕਰ ਰਹੇ ਹਨ ਅਤੇ ‘ਤੱਕੜੀ’ ਦੇ ਨਿਸ਼ਾਨ ‘ਤੇ ਮੋਹਰ ਲਗਾ ਕਿ ਇਸ ਵਾਰ ਵੱਡੇ ਬਹੁਮਤ ਨਾਲ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਾਉਣਗੇ। ਉਹਨਾਂ ਕਿਹਾ ਕਿ ਇਸ ਵਾਰ ‘ਆਪ ਅਤੇ ਕਾਂਗਰਸ ਵਾਲੇ ਸਭ ਖੁੰਝੇ ਲੱਗ ਜਾਣਗੇ। ਇਸ ਮੌਕੇ ਮੈਂਬਰ ਐਸਜੀਪੀਸੀ ਦਰਸ਼ਨ ਸਿੰਘ ਸ਼ੇਰਖਾਂ, ਬਲਵੀਰ ਸਿੰਘ ਰੱਤੋਵਾਲੀਆ, ਲਖਵਿੰਦਰ ਸਿੰਘ ਰੱਤੋਵਾਲੀਆ, ਸੰਦੀਪ ਸਿੰਘ ਰੱਤੋਵਾਲੀਆ, ਹਿੰਮਤ ਸਿੰਘ ਭੁੱਲਰ ਕੌਮੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਪੱਪੂ ਸੀਨੀਅਰ ਮੀਤ ਪ੍ਰਧਾਨ, ਲਵਜੀਤ ਸਿੰਘ ਲਵਲੀ ਜ਼ਿਲ੍ਹਾਂ ਪ੍ਰਧਾਨ ਯੂਥ ਸ਼ਹਿਰੀ, ਭੁਪਿੰਦਰ ਸਿੰਘ ਰੱਤੋਵਾਲੀਆ, ਇਕਬਾਲ ਸਿੰਘ ਮੱਲਾ,ਹਰਪਾਲ ਬੇਦੀ, ਗੁਰਨੈਬ ਸਿੰਘ ਸਰਕਲ ਪ੍ਰਧਾਨ, ਸਾਰਜ ਸਿੰਘ, ਨੈਬ ਸਿੰਘ ਬੰਨ੍ਹਾ ਵਾਲੀ, ਹਰਦੀਪ ਸਿੰਘ, ਜਰਮਲ ਸਿੰਘ ਫੱਤਾਬੋੜਾ, ਸੁਖਪਾਲ ਚੱਠੂ , ਮੇਜਰ ਸਿੰਘ, ਕਾਲਾ ਸਿੰਘ, ਨਿਸ਼ਾਨਦੀਪ ਸਿੰਘ ਬੰਡਾਲਾ,ਦਰਸ਼ਨ ਸਿੰਘ ਰੁਕਨੇ ਵਾਲਾ,ਇਕਬਾਲ ਸਿੰਘ ਮੁੱਠਿਆ ਵਾਲਾ, ਗੋਪੀ ਉਸਮਾਨ ਵਾਲਾ, ਸੁਖਦੇਵ ਸਿੰਘ ਗਲਾਮੀਵਾਲਾ, ਅੰਗਰੇਜ਼ ਸਿੰਘ ਸਵਾਮੀ ਫਰੀਦੇਵਾਲਾ, ਮਹਿਲ ਸਿੰਘ ਇਲਮੇਵਾਲਾ, ਬਲਦੇਵ ਸਿੰਘ, ਮਨਜੀਤ ਸਿੰਘ ਮੁਠਿਆ ਵਾਲਾ, ਲਖਵਿੰਦਰ ਸਿੰਘ ਭੱਦਰੂ,ਅਮਨਦੀਪ ਸਿੰਘ, ਸੁਖਦੇਵ ਸਿੰਘ ਕਾਲੇਕੇ, ਸੋਨਾ ਬੱਗੇਵਾਲਾ, ਜਰਨੈਲ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ ਛੰਨੂ, ਰੇਸ਼ਮ ਸਿੰਘ ਆਰਿਫਕੇ ,ਸੁਖਵਿੰਦਰ ਸ਼ਿੰਦਾ ਬੰਡਾਲਾ, ਪਿੱਪਲ ਸਿੰਘ ਕਾਲੂਵਾਲਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।