ਰੇਲਵੇ ਸਟੇਸ਼ਨ ਤੇ ਲੇਬਰ ਦਾ ਕੰਮ ਕਰਦੇ ਵਿਅਕਤੀ ਦਾ ਕਤਲ
08 ਜੁਲਾਈ, ਫਿਰੋਜ਼ਪੁਰ : ਛਾਉਣੀ ਰੇਲਵੇ ਸਟੇਸ਼ਨ ਤੇ ਲੇਬਰ ਦਾ ਕੰਮ ਕਰਦੇ ਇਕ ਵਿਅਕਤੀ ਨੂੰ ਮੁਖਬਰੀ ਕਰਨੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਰੰਜਿਸ਼ ਦੇ ਚੱਲਦਿਆ ਦੂਜੀ ਧਿਰ ਦੇ ਵਲੋਂ ਬੀਤੀ ਅੱਧੀ ਰਾਤ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ. ਭਾਵੇਂਕਿ ਜੀਆਰਪੀ ਫਿਰੋਜ਼ਪੁਰ ਦੇ ਵਲੋਂ ਕਤਲ ਕਰਨ ਵਾਲੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਰਾਤ ਦੇ ਸਮੇਂ ਸਟੇਸ਼ਨ ਤੇ ਕੋਈ ਵੀ ਸੁਰੱਖਿਆ ਦਾ ਪਰ੍ਬੰਧ ਨਹੀਂ ਸੀ. ਜੇਕਰ ਸਟੇਸ਼ਨ ਤੇ ਜੀਆਰਪੀ ਜਾਂ ਫਿਰ ਆਰਪੀਐਫ ਹੁੰਦੀ ਤਾਂ ਕਿਸੇ ਦੀ ਮਜਾਲ ਨਹੀਂ ਸੀ ਕਿ ਸਟੇਸ਼ਨ ਤੇ ਕੰਮ ਕਰਦੇ ਇਕ ਲੇਬਰ ਵਾਲੇ ਦਾ ਸ਼ਰੇਆਮ ਕਤਲ ਹੋ ਜਾਂਦਾ. ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਗਤ ਪੁੱਤਰ ਪੱਪੂ ਵਾਸੀ ਬਸਤੀ ਭੱਟੀਆਂ ਵਾਲਾ ਨੇ ਦੱਸਿਆ ਕਿ ਉਸ ਦਾ ਦਾਦਾ ਮੁਖਤਿਆਰ ਸਿੰਘ ਪੁੱਤਰ ਮੋਹਨ ਲਾਲ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਲੇਬਰ ਦਾ ਕੰਮ ਕਰਦਾ ਸੀ. ਜਗਤ ਨੇ ਦੱਸਿਆ ਕਿ ਉਸ ਦੇ ਦਾਦੇ ਮੁਖਤਿਆਰ ਨੇ ਲੋਕੋ ਸ਼ੈੱਡ ਬਸਤੀ ਟੈਕਾਂ ਵਾਲੀ ਦੇ ਰਹਿਣ ਵਾਲੇ ਕੁਝ ਮੁੰਡਿਆਂ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ. ਜਿਸ ਦੇ ਚੱਲਦਿਆ ਕਾਫੀ ਦਿਨਾਂ ਤੋਂ ਲੋਕੋ ਸ਼ੈੱਡ ਦੇ ਰਹਿਣ ਵਾਲੇ ਨੌਜ਼ਵਾਨ ਆਸਿਫ ਅਤੇ ਹੋਰ ਇਕ-ਦੋ ਅਣਪਛਾਤੇ ਨੌਜ਼ਵਾਨਾਂ ਨਾਲ ਵਿਵਾਦ ਚੱਲ ਰਿਹਾ ਸੀ. ਇਸੇ ਪੁਰਾਣੇ ਵਿਵਾਦ ਨੂੰ ਲੈ ਕੇ ਆਸਿਫ ਮੌਕਾ ਭਾਲ ਰਿਹਾ ਸੀ ਕਿ ਕਦੋਂ ਉਹ ਮੁਖਤਿਆਰ ਨੂੰ ਮਿਲੇ ਤੇ ਉਸ ਨਾਲ ਦੋ ਹੱਥ ਕਰੇ. ਜਗਤ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11-12 ਵਜੇ ਮੁਖਤਿਆਰ ਆਪਣੇ ਕੁਝ ਸਾਥੀਆਂ ਦੇ ਨਾਲ ਰੇਲਵੇ ਸਟੇਸ਼ਨ ਤੇ ਲੇਬਰ ਦਾ ਕੰਮ ਕਰਨ ਤੋਂ ਮਗਰੋਂ ਬੈਠਾ ਹੋਇਆ ਸੀ ਕਿ ਇਸ ਦੌਰਾਨ ਆਸਿਫ ਅਤੇ ਉਸ ਦੇ ਨਾਲ ਦੋ ਤਿੰਨ ਨੌਜ਼ਵਾਨ ਆਏ. ਜਿਨਹ੍ਾਂ ਨੇ ਪਹਿਲੋਂ ਤਾਂ ਕਾਫੀ ਮੁਖਤਿਆਰ ਨੂੰ ਧਮਕੀਆਂ ਦਿੱਤੀਆਂ ਤੇ ਉਸ ਤੋਂ ਮਗਰੋਂ ਜਦੋਂ ਨਾਲ ਲਿਆਏ ਡੰਡੇ ਅਤੇ ਹੋਰ ਤੇਜਧਾਰ ਹਥਿਆਰ ਜਿਨਹ੍ਾਂ ਦੇ ਨਾਲ ਮੁਖਤਿਆਰ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ. ਜਿਵੇਂ ਹੀ ਮੁਖਤਿਆਰ ਤੇ ਹਮਲਾ ਹੋਣਾ ਸ਼ੁਰੂ ਹੋਇਆ ਤੇ ਉਸ ਦੇ ਨਾਲ ਬੈਠੇ ਲੋਕ ਡਰਦੇ ਮਾਰੇ ਮੌਕੇ ਤੇ ਭੱਜ ਗਏ ਤੇ ਇਸੇ ਦਾ ਫਾਇੰਦਾ ਚੁਕਦਿਆ ਆਸਿਫ ਨੇ ਤੇਜਧਾਰ ਹਥਿਆਰਾਂ ਤੇ ਨਾਲ ਸਿਰ ਤੇ ਵਾਰ ਕਰਕੇ ਮੁਖਤਿਆਰ ਨੂੰ ਰੇਲਵੇ ਸਟੇਸ਼ਨ ਤੇ ਹੀ ਮੌਤ ਦੀ ਘਾਟ ਉਤਾਰ ਦਿੱਤਾ. ਜਗਤ ਨੇ ਦੱਸਿਆ ਕਿ ਉਸ ਦਾ ਦਾਦਾ ਕਾਫੀ ਲੰਮੇ ਸਮੇਂ ਤੋਂ ਸਟੇਸ਼ਨ ਤੇ ਲੇਬਰ ਦਾ ਕੰਮ ਕਰਦਾ ਸੀ ਅਤੇ ਉਹ ਰਾਤ ਦੇ ਸਮੇਂ ਵੀ ਸਟੇਸ਼ਨ ਤੇ ਹੀ ਿਆਦਾਤਰ ਰਹਿੰਦਾ ਸੀ ਕਿਉਂਕਿ ਸਟੇਸ਼ਨ ਤੇ ਮਾਲ ਢੋਆ ਢੁਆਈ ਦਾ ਕੰਮ ਕਰਦਾ ਸੀ. ਜਗਤ ਨੇ ਦੱਸਿਆ ਕਿ ਉਸ ਦੇ ਦਾਦੇ ਮੁਖਤਿਆਰ ਦੀ ਮੌਤ ਦਾ ਪਤਾ ਉਨਹ੍ਾਂ ਨੂੰ ਸ਼ਨਿਚਰਵਾਰ ਸਵੇਰੇ ਪਤਾ ਲੱਗਿਆ. ਸ਼ਨਿਚਰਵਾਰ ਸਵੇਰੇ ਜੀਆਰਪੀ ਡੀਐਸਪੀ ਸੁਰਿੰਦਰ ਕੁਮਾਰ ਅਤੇ ਜੀਆਰਪੀ ਇੰਸਪੈਕਟਰ ਕੁਲਵੰਤ ਸਿੰਘ ਘਟਨਾ ਸਥਾਨ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜੇ ਵਿਚ ਲੈ ਲਿਆ. ਜੀਆਰਪੀ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਨਹ੍ਾਂ ਦੇ ਵਲੋਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਿਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਗਿਆ. ਜੀਆਰਪੀ ਵਲੋਂ ਮਰ੍ਿਤਕ ਮੁਖਤਿਆਰ ਸਿੰਘ ਦੇ ਪੋਤਰੇ ਜਗਤ ਦੇ ਬਿਆਨਾਂ ਦੇ ਆਧਾਰ ਤੇ ਆਸਿਫ ਅਤੇ ਇਕ ਅਣਪਛਾਤੇ ਵਿਅਕਤੀ ਦੇ ਵਿਰੁੱਧ ਕਤਲ ਕਰਨ ਦੀਆਂ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ.