ਮੰਗਾਂ ਨੂੰ ਲੈ ਕੇ ਦਰਜਾਚਾਰ ਕਰਮਚਾਰੀ ਯੂਨੀਅਨ ਨੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਦਿੱਤਾ ਧਰਨਾ
ਫ਼ਿਰੋਜ਼ਪੁਰ 19 ਮਈ (ਏ. ਸੀ. ਚਾਵਲਾ) ਦਰਜਾਚਾਰ ਕਰਮਚਾਰੀ ਯੂਨੀਅਨ, ਆਸ਼ਾ ਵਰਕਰ, ਡਰਾਈਵਰ ਯੂਨੀਅਨ ਅਤੇ ਟੈਕਨੀਕਲ ਵਲੋਂ ਪੰਜਾਬ ਸਟੇਟ ਬਾਡੀ ਦੇ ਫੈਸਲੇ ਅਨੁਸਾਰ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਦੇ ਸਾਹਮਣੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ। ਇਸ ਧਰਨੇ ਦੀ ਅਗਵਾਈ ਕਾਲਾ ਸਿੰਘ ਪ੍ਰਧਾਨ, ਰਾਮ ਅਵਤਾਰ ਜ਼ਿਲ•ਾ ਜਨਰਲ ਸਕੱਤਰ, ਸੰਤੋਸ਼ ਕੁਮਾਰੀ ਸੀਨੀਅਰ ਮੀਤ ਪ੍ਰਧਾਨ ਆਸ਼ਾ ਵਰਕਰ ਯੂਨੀਅਨ ਅਤੇ ਪੰਜਾਬ ਸਰਕਾਰ ਡਰਾਈਵਰ ਅਤੇ ਟੈਕਨੀਕਲ ਅਪਲਾਈ ਯੂਨੀਅਨ ਗੁਰਜਿੰਦਰ ਸਿੰਘ ਭੰਗੂ ਜ਼ਿਲ•ਾ ਪ੍ਰਧਾਨ ਆਦਿ ਦੀ ਅਗਵਾਈ ਵਿਚ ਲਗਾਇਆ ਗਿਆ। ਇਸ ਧਰਨੇ ਵਿਚ ਪੰਜਾਬ ਸਰਕਾਰ ਦੇ ਵੱਖ ਵੱਖ ਦਫਤਰਾਂ ਦੇ ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਰਾਮ ਅਵਤਾਰ ਜ਼ਿਲ•ਾ ਜਨਰਲ ਸਕੱਤਰ, ਗੁਰਜਿੰਦਰ ਸਿੰਘ ਭੰਗੂ ਪ੍ਰਧਾਨ ਅਤੇ ਸੰਤੋਸ਼ ਕੁਮਾਰੀ ਸੀਨੀਅਰ ਮੀਤ ਪ੍ਰਧਾਨ ਆਸ਼ਾ ਵਰਕਰ ਯੂਨੀਅਨ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਉਨ•ਾਂ ਨੇ ਆਪਣੀਆਂ ਮੰਗਾਂ ਜਿਵੇਂ ਕਿ ਵਰਦੀਆਂ ਕਾਫੀ ਸਮੇਂ ਤੋਂ ਨਹੀਂ ਮਿਲੀਆਂ ਹਨ, ਵਰਦੀਆਂ ਬਾਰੇ ਹਾਈਕੋਰਟ ਨੇ ਫੈਸਲਾ ਕਰਕੇ ਦਰਜਾਚਾਰ ਕਰਮਚਾਰੀਆਂ ਨੂੰ ਵਰਦੀਆਂ ਪਾ ਕੇ ਦਫਤਰ ਆਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਡੀ. ਏ. ਦੀ ਕਿਸ਼ਤ 7 ਫੀਸਦੀ ਅਤੇ 10 ਫੀਸਦੀ ਦਾ ਬਕਾਇਆ ਤੁਰੰਤ ਦਿੱਤਾ ਜਾਵੇ, 6ਵਾਂ ਪੇ ਕਮਿਸ਼ਨ ਬਠਾਇਆ ਜਾਵੇ, ਕੱਚੇ ਮੁਲਾਜ਼ਮਾਂ ਨੁੰ ਪੱਕਾ ਕੀਤਾ ਜਾਵੇ, ਆਸ਼ਾ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਈ. ਪੰਚਾਇਤ ਦੇ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ, ਨੌਕਰੀ ਦਿੱਤੀ ਜਾਵੇ ਆਦਿ ਮੰਗਾਂ ਹਨ। ਉਨ•ਾਂ ਨੇ ਆਖਿਆ ਕਿ ਜੇਕਰ ਉਨ•ਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਾਮ ਪ੍ਰਸਾਦ, ਅਮ੍ਰਿਤ ਪਾਲ, ਸੁੰਦਰ ਭੰਡਾਰੀ, ਸੁਰਿੰਦਰ ਸਿੰਘ, ਫਰਾਂਸਿਸ ਭੱਟੀ, ਮਹੇਸ਼ ਕੁਮਾਰ, ਸੁਰੇਸ਼ ਕੁਮਾਰ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।