Ferozepur News

ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਵੱਲੋ ਕਰੋਨਾ ਭੱਤਾ ਖਤਮ ਕਰਨ ਅਤੇ ਆਨਰੇਰੀਅਮ ਫਿਕਸਡ ਦੇਣ ਸਬੰਧੀ ਸ਼ਰਤਾਂ ਵਾਪਸੀ ਲਈ ਸੰਘਰਸ਼ ਦਾ ਐਲਾਨ :-ਕਿਰਨਦੀਪ ਕੌਰ ਪੰਜੌਲਾ

 ਸਿਵਲ ਹਸਪਤਾਲ ਵਿਖੇ ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਵੱਲੋ ਪੰਜਾਬ ਸਰਕਾਰ ਨੇ ਸਪੈਸ਼ਲ ਭੱਤਾ ਬੰਦ ਦੇ ਵਿਰੋਧ ਵਿਚ ਨੋਟੀਫਿਕੇਸਨ ਦੀਆਂ ਕਾਪੀ ਸਾੜੀਆਂ 

ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਵੱਲੋ ਕਰੋਨਾ ਭੱਤਾ ਖਤਮ ਕਰਨ ਅਤੇ ਆਨਰੇਰੀਅਮ ਫਿਕਸਡ ਦੇਣ ਸਬੰਧੀ ਸ਼ਰਤਾਂ ਵਾਪਸੀ ਲਈ ਸੰਘਰਸ਼ ਦਾ ਐਲਾਨ :-ਕਿਰਨਦੀਪ ਕੌਰ ਪੰਜੌਲਾ

ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਵੱਲੋ ਕਰੋਨਾ ਭੱਤਾ ਖਤਮ ਕਰਨ ਅਤੇ ਆਨਰੇਰੀਅਮ ਫਿਕਸਡ ਦੇਣ ਸਬੰਧੀ ਸ਼ਰਤਾਂ ਵਾਪਸੀ ਲਈ ਸੰਘਰਸ਼ ਦਾ ਐਲਾਨ :-ਕਿਰਨਦੀਪ ਕੌਰ ਪੰਜੌਲਾ
 ਸਿਵਲ ਹਸਪਤਾਲ ਵਿਖੇ ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਵੱਲੋ ਪੰਜਾਬ ਸਰਕਾਰ ਨੇ ਸਪੈਸ਼ਲ ਭੱਤਾ ਬੰਦ ਦੇ ਵਿਰੋਧ ਵਿਚ ਨੋਟੀਫਿਕੇਸਨ ਦੀਆਂ ਕਾਪੀ ਸਾੜੀਆਂ 

ਫਿਰੋਜਪੁਰ 7 ਮਈ 2022     (                                    )ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ “ਆਪ” ਸਰਕਰ ਵਲੋਂ ਖਾਧੀਆਂ ਕਸਮਾਂ ਨੂੰ ਤਲਾਜਲੀ ਦਿੰਦਿਆ, ਮੁਲਾਜਮ ਵਿਰੋਧੀ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਅਧੀਨ ਦੋ ਨਵੇਂ ਮੁਲਾਜਮ ਵਿਰੋਧੀ ਫੈਸਲਾ ਕੀਤਾ ਪਿਛਲੇ ਲੰਮੇ ਸਮੇਂ ਤੋਂ ਆਸ਼ਾ-ਵਰਕਰ ਤੇ ਫੈਸਿਲੀਟੇਟਰਾਂ ਮਿਲ ਰਿਹਾ 2500/ ਰੁਪਏ ਕੋਵਿਡ (10,000/-) ਰੁਪਏ ਸਪੈਸ਼ਲ ਭੱਤਾ ਬੰਦ ਕਰ ਦਿੱਤਾ ਹੈ। ਦੂਜਾ 2500/- ਰੁਪਏ ਪ੍ਰਤੀ ਮਹੀਨਾ ਫਿਕਸਡ ਆਨਰੇਰੀਅਮ ਦੇ ਨੋਟੀਫਿਕੇਸ਼ਨ ਵਿਚ ਲਗਾਈਆਂ ਸ਼ਰਤਾਂ ਨੂੰ  ਵਾਪਸ ਲਿਆ ਜਾਵੇ। ਦੂਜਾ 2500/- ਰੁਪਏ ਪ੍ਰਤੀ ਮਹੀਨਾ ਫਿਕਸਡ ਆਨਰੇਰੀਅਮ ਨੋਟੀਫਿਕੇਸ਼ਨ ਵਿਚ ਨਾ ਤਾਂ ਕਰੋਨਾ ਭੱਤਾ ਬੰਦ ਕਰਨ ਦਾ ਅਤੇ ਨਾ ਹੀ ਲਗਾਈਆਂ ਮਾਰੂ ਸ਼ਰਤਾਂ ਦਾ ਜਿਕਰ ਸੀ। ਮਿਤੀ 07.01.222 ਵਾਲੇ ਆਨਰੇਰੀਅਮ ਫਿਕਸਡ ਦੇਣ ਦਾ ਨੋਟੀਫਿਕੇਸ਼ਨ ਇੰਨ-ਬਿੰਨ ਲਾਗੂ ਕੀਤਾ ਜਾਵੇ । ਇਸ ਸਬੰਧੀ ਅੱਜ 
 ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਨੇ ਸਿਵਲ ਹਸਪਤਾਲ ਵਿਖੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਅਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ। 
ਇਸ ਸਬੰਧੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵਲੋਂ ਕਰੋਨਾ ਕਾਲ ਦੇ ਦੌਰਾਨ ਆਪਣੀ ਜਾਨ ਖਤਰੇ ਵਿਚ ਪਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਵਿਚ ਪੂਰੀ ਤਨਦੇਹ ਨਾਲ ਕੰਮ ਕੀਤਾ ਹੈ। ਕਰੋਨਾ ਦੇ ਕੰਮ ਜਿੰਮੇਵਾਰੀ ਨਿਭਾਉਂਦੀਆਂ ਜਿਵੇਂ ਕਿ ਘਰ-ਘਰ ਸਰਵੇ ਕਰਨਾ, ਸ਼ੱਕੀ ਮਰੀਜਾਂ ਪਛਾਣ ਕਰਨੀ, ਸੈਂਪਲਿੰਗ ਕਰਾਉਣੀ, ਟੀਕਾ ਕਰਨ ਕਰਾਉਣਾ, ਪੋਜਟਿਵ ਮਰੀਜਾਂ ਨੂੰ ਏਕਾਂਤਵਾਸ ਕਰਨਾ, ਫਤਿਹ ਕਿੱਟ ਦੇਣਾ, ਮਰੀਜ ਦਾ ਫਾਲੋਂ ਅੱਪ ਕਰਨਾ ਆਕਸੀਜ਼ਨ ਤੇ ਟੈਂਪਰੇਂਚਰ ਚੈੱਕ ਕਰਨਾ, ਕਰਨਾ ਵੈਕਸੀਨ ਕਰਾਉਣਾ, 12+, 18+, 45+ ਆਦਿ ਲਿਸਟਾਂ ਕੱਢਣੀਆਂ, ਘਰ-ਘਰ ਜਾ ਕੇ ਜਾਗਰੂਕ ਕਰਨਾ, ਵੈਕਸੀਨ ਤੋਂ ਕੋਈ ਵਾਝਾਂ ਨਾ ਰਿਹੇ ਸਿਰਫ ਤੇ ਸਿਰਫ ਆਸ਼ਾ ਵਰਕਰਾਂ ਦੀ ਜਿੰਮੇਵਾਰੀ ਹੈ। ਆਦਿ ਹੋਰ ਅਨੇਕਾ ਜਿੰਮੇਵਾਰੀਆਂ ਨਿਭਾ ਰਹੀਆਂ ਹਨ।ਇਨਾਂ ਕੰਮਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਕਰੋਨਾ ਸ਼ਪੈਸ਼ਲ ਭੱਤਾ 2500/-ਰੁਪਏ (10,000/-) ਦਿੱਤਾ ਹੈ।
ਜੋ ਕਿ ਭਗਵੰਤ ਸਿੰਘ ਜੀ ਮਾਨ ਸਰਕਾਰ ਨੇ ਇਹ ਇਨਸੈਂਟਿਵ ਬੰਦ ਕਰ ਦਿੱਤਾ ਹੈ। ਜਦ ਕਿ ਕਰੋਨਾ ਦਾ ਕੰਮ ਉਸੇ ਤਰ੍ਹਾਂ ਜਾਰੀ ਹੈ। ਜਿਸ ਵਿਚ ਆਸ਼ਾ ਅਤੇ ਫੈਸਿਲੀਟੇਟਰਾਂ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।
 ਯੂਨੀਅਨ ਦੀਆਂ ਆਗੂਆਂ ਸੰਤੋਸ਼ ਕੁਮਾਰੀ, ਜਸਵੀਰ ਕੌਰ, ਰਾਜਵਿੰਦਰ ਕਾਕੜਾ, ਸ਼ਿੰਦਰਪਾਲ ਕੌਰ, ਮਨਦੀਪ ਕੌਰ, ਦਲਜੀਤ ਕੌਰ, ਕਮਲਜੀਤ ਕੋਰ, ਕਸ਼ਮੀਰ ਕੌਰ, ਸੁਖਜੀਤ ਕੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵਲੋਂ ਕਰਨਾ ਕਾਲ ਦੌਰਾਨ ਨਿਭਾਈਆਂ ਸੇਵਾਵਾਂ ਕਾਰਨ WHO ਵਲੋਂ ਗਲੋਬਲ ਹੈਲਥ ਲੀਡਰਸ ਐਵਾਰਡ ਦਾ ਖਿਤਾਬ ਦਿੱਤਾ ਗਿਆ ਹੈ। ਪੰਜਲਾ ਨੇ ਕਿਹਾ ਕਿ ਇਸ ਸਨਮਾਨ ਤਹਿਤ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀਆਂ ਉਜਰਤਾਂ ਵਿਚ ਵਾਧਾ ਕਰਨਾ ਬਣਦਾ ਸੀ।ਪ੍ਰੰਤੂ ਭਗਵੰਤ ਸਿੰਘ ਜੀ ਮਾਨ ਸਰਕਾਰ ਵਲੋਂ ਪਹਿਲਾਂ ਤੋਂ ਮਿਲਾ ਰਿਹਾ ਭੱਤਾ ਕੱਟ ਦਿੱਤਾ ਹੈ। ਜਿਸ ਕਾਰਨ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਵੱਡਾ ਝਟਕਾ ਲੱਗਿਆ, ਜਿਸ ਕਾਰਨ ਸਮੂਹ ਆਸ਼ਾ/ਫੈਸਿਲੀਟੇਟਰਾਂ ਵਿਚ ਭਾਰੀ ਰੋਸ ਤੇ ਗੁੱਸਾ ਹੈ।ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਜੇਕਰ ਤੁਰੰਤ ਇਸ ਬੰਦ ਕੀਤੇ ਕਰੋਨਾ ਇੰਨਸੈਂਟਿਵ ਨੂੰ ਦੁਬਾਰਾ ਚਾਲੂ ਨਾ ਕੀਤਾ ਅਤੇ ਦੂਜਾ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਫਿਕਸਡ 2500/- ਰੁਪਏ ਆਨਰੇਰੀਅਮ ਦੇ ਨੋਟੀਫਿਕੇਸ਼ਨ ਦੀਆਂ ਮਾਰੂ ਸ਼ਰਤਾਂ ਨੂੰ ਵਾਪਸ ਲਿਆ ਜਾਵੇ ਅਤੇ ਮਿਤੀ 07.01.2022 ਦੀ ਤਰ੍ਹਾਂ ਇੰਨ-ਬਿੰਨ ਨੋਟੀਫਿਕੇਸ਼ਨ ਲਾਗੂ ਨਾ ਕੀਤਾਗਿਆ। ਤਾਂ ਸਮੁੱਚੇ ਪੰਜਾਬ ਅੰਦਰ ਬਾਕੀ ਕੰਮਾਂ ਨੂੰ ਜਾਰੀ ਰੱਖਦੇ ਹੋਏ, ਕਰਨਾਂ ਸਬੰਧੀ ਕਿਸੇ ਵੀ ਕੰਮ ਨੂੰ ਕੀਤਾ ਨਹੀ ਜਾਵੇਗਾ ਅਤੇ ਕਰੋਨਾ ਸਬੰਧੀ ਹਰ ਕੰਮ ਦਾ ਬਾਈਕਾਟ ਕੀਤਾ ਜਾਵੇਗਾ।ਯੂਨੀਅਨ ਆਗੂਆਂ ਵਲੋਂ ਮੁੱਖ ਮੰਤਰੀ ਜੀ ਤੋਂ ਮੰਗ ਕੀਤੀ ਹੈ ਕਿ ਪਿਛਲੇ ਸਮੇਂ ਦੌਰਾਨ ਮਿਲਦਾ/ਕਰੋਨਾ ਇੰਨਸੈਂਟਿਵ 2500/- (10,000/-) ਸਪੈਸ਼ਲ ਭੱਤਾ ਚਾਲੂ ਰੱਖਿਆ ਜਾਵੇ, ਕਿਉਂਕਿ ਅਜੇ ਤੱਕ ਵੀ ਕਰੋਨਾ ਦਾ ਕੰਮ ਖਤਮ ਨਹੀਂ ਹੋਇਆ ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਇਸ ਨੂੰ ਪੂਰੀ ਤਨਦੇਹੀ ਨਾਲ ਕਰਦੀਆਂ ਹਨ।ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਤਰੁੰਤ ਭੱਤਾ ਚਾਲੂ ਨਾ ਕੀਤਾ ਤੇ ਆਨਰੇਰੀਅਮ ਫਿਕਸਡ ਨੋਵਟੀਫਿਕੇਸ਼ਨ ਤੇ ਲਗਾਈਆਂ ਸ਼ਰਤਾਂ ਨੂੰ ਹਟਾਇਆ ਤਾਂ 3 ਜੂਨ ਤੋਂ 10 ਜੂਨ 2022 ਤੱਕ ਪੰਜਾਬ ਭਰ ਵਿਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ ਫੇਰ ਵੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਗਰੂਰ ਵਿਖੇ 17.06.2022 ਨੂੰ ਪੰਜਾਬ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਬਲਜੀਤ, ਕੈਡੀ, ਇੰਦੂ, ਰਾਖੀ, ਰਜਵੰਤ ਕੋਰ ਨੇ ਵੀ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਅਤੇ ਨੋਟੀਫਿਕੇਸਨ ਦੀ ਕਾਪੀਆਂ ਸਾੜੀਆ। ਇਸ ਮੋਕੇ ਪੈਰਾ ਮੈਡੀਕਲ ਦੇ ਮੁੱਖ ਸਲਾਹਕਾਰ ਰਾਮ ਪ੍ਰਸ਼ਾਦ, ਅਜੀਤ ਗਿੱਲ (ਬਿੱਲਾ), ਸੁਮੀਤ, ਜਸਵਿੰਦਰ ਸਿੰਘ ਅਤੇ ਰਾਜ ਕੁਮਾਰ ਨੇ ਕਿਹਾ ਕਿ ਆਸੀ ਆਸ਼ਾ ਵਰਕਰਾਂ/ਫੈਸਿਲੀਟੇਟਰਾਂ ਦੀ ਪੂਰੀ ਤਰਾਂ ਸਾਥ ਦੇਵੇਗੇ ਅਤੇ ਪੰਜਾਬ ਸਰਕਾਰ ਨੇ ਜੇ ਇਨ੍ਹਾਂ ਦਾ ਨੋਟੀਫਿਕੇਸ਼ਨ ਨਾ ਵਾਪਸ ਲਿਆ ਤਾਂ ਸ਼ਘਰੰਸ਼ ਹੋ ਤੇਜ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button