ਮੋਟਰਸਾਈਕਲ ਸਵਾਰ ਕੋਲੋਂ ਦੋ ਮੋਬਾਇਲ ਅਤੇ 5 ਹਜ਼ਾਰ ਰੁਪਏ ਖੋਹੇ
ਫਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) : ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਇਕ ਮੋਟਰਸਾਈਕਲ ਸਵਾਰ ਕੋਲੋਂ ਮੋਬਾਇਲ ਅਤੇ ਨਕਦੀ ਖੋਹਣ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ 382, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਉਨ•ਾਂ ਦਾ ਤੀਜਾ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ, ਜਿਸ ਦੀ ਭਾਲ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ•ਾ ਮੋਗਾ ਦੀ ਬਸਤੀ ਗੋਬਿੰਦਗੜ• ਥਾਣਾ ਫਤਿਹਗੜ• ਪੰਜਤੂਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਉਹ 18 ਮਾਰਚ ਦੀ ਦੁਪਹਿਰ ਨੂੰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਜ਼ੀਰਾ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ ਪਲਸਰ ਨੰਬਰ ਪੀ. ਬੀ. 04 ਕਿਊ 7884 ਤੇ ਸਵਾਰ ਤਿੰਨ ਵਿਅਕਤੀ ਆਏ ਜਿੰਨ•ਾਂ ਨੇ ਇਸ਼ਾਰਾ ਦੇ ਕੇ ਉਸ ਦਾ ਮੋਟਰਸਾਈਕਲ ਰੁਕਵਾ ਲਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਤਿੰਨਾਂ ਵਿਅਕਤੀਆਂ ਨੇ ਉਸ ਕੋਲੋਂ ਇਕ ਮੋਬਾਇਲ ਫੋਨ ਮਾਰਕਾ ਜਿਊਨੀ ਸਮੇਤ ਸਿੰਮ ਨੰਬਰ 88722-91569 ਤੇ ਇਕ ਹੋਰ ਮੋਬਾਇਲ ਫੋਨ ਅਤੇ ਪਰਸ ਵਿਚੋਂ 5 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਕੁੱਲ ਕੀਮਤ 13000 ਰੁਪਏ ਹੈ। ਉਸ ਨੇ ਦੱਸਿਆ ਕਿ ਉਸ ਵਲੋਂ ਥਾਣਾ ਸਦਰ ਜ਼ੀਰਾ ਦੀ ਪੁਲਸ ਨੂੰ ਮੌਕੇ ਤੇ ਹੀ ਸੂਚਿਤ ਕੀਤਾ ਗਿਆ ਤਾਂ ਤਿੰਨਾਂ ਵਿਅਕਤੀਆਂ ਵਿਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਤੀਜਾ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਬਾਗੜੀ ਵਾਲਾ ਅਤੇ ਸੁਖਦੇਵ ਸਿੰਘ ਵਜੋਂ ਕੀਤੀ ਗਈ ਹੈ, ਜਦਕਿ ਤੀਜੇ ਫਰਾਰ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਫੈਰੋਕੇ ਵਜੋਂ ਕੀਤੀ ਗਈ ਹੈ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਤਿੰਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਫਰਾਰ ਹੋਏ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।