ਮਾਪਿਆਂ ਦੀ ਖਿੱਚ ਦਾ ਕੇਂਦਰ ਬਣਿਆ ਸਰਕਾਰੀ ਕੰਨਿਆ ਸਕੂਲ ਮੰਡੀ ਹਰਜੀ ਰਾਮ ਮਲੋਟ
ਮਲੋਟ 19-1-2019: ਅੱਜਕਲ੍ਹ ਮਾਪਿਆਂ ਵਾਸਤੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਦੀ ਚੋਣ ਕਰਨਾ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ, ਕਿਸ ਸਕੂਲ ਵਿੱਚ ਬੱਚਿਆਂ ਨੂੰ ਲਾਇਆ ਜਾਵੇ ਮਾਪਿਆਂ ਵਾਸਤੇ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ, ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ, ਪਰ ਮਲੋਟ ਸ਼ਹਿਰ ਦਾ ਇਕ ਸਰਕਾਰੀ ਸਕੂਲ ਅੱਜਕਲ੍ਹ ਮਾਪਿਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਸਕੂਲ ਦਾ ਨਾਮ ਏ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਾਪੇ ਪ੍ਰਾਈਵੇਟ ਸਕੂਲਾਂ ਦੀ ਬਜਾਏ ਇਸ ਸਰਕਾਰੀ ਸਕੂਲ ਨੂੰ ਪਹਿਲ ਦੇ ਰਹੇ ਹਨ, ਮਾਪਿਆਂ ਦੀ ਇਸ ਸਕੂਲ ਪ੍ਰਤੀ ਐਨੀ ਖਿੱਚ ਨੇ ਮੈਨੂੰ ਸਕੂਲ ਵੇਖਣ ਲਈ ਮਜਬੂਰ ਕਰ ਦਿੱਤਾ , ਜਦ ਮੈਂ ਇਸ ਸਕੂਲ ਵਿੱਚ ਗਿਆ ਤਾ ਸਕੂਲ ਦੀਆਂ ਸਹੂਲਤਾਂ ਤੋਂ ਪਗ ਬਹੁਤ ਪ੍ਰਭਾਵਿਤ ਹੋਇਆ, ਇਸ ਸਕੂਲ ਵਿੱਚ ਬੱਚਿਆਂ ਦੀ ਇੱਕ ਹਜ਼ਾਰ ਦੇ ਲਗਭਗ ਹੈ, ਇਹ ਸਭ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਜੇ ਗਰਗ ਦੀ ਯੋਗ ਅਗਵਾਈ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਪ੍ਰਿੰਸੀਪਲ ਸਾਹਿਬ ਦਾ ਸੁਪਨਾ ਸੀ ਕਿ ਉਹਨਾਂ ਦਾ ਸਕੂਲ ਸਮਾਰਟ ਸਕੂਲ ਹੋਵੇ, ਸਭ ਤੋ ਵਿਲੱਖਣ ਗੱਲ ਇਹ ਦੇਖਣ ਵਿੱਚ ਆਈ ਕਿ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਗਿਆ, ਜਿਸ ਨਾਲ਼ ਬੱਚਿਆਂ ਦੀ ਦਿਲਚਸਪੀ ਪੜ੍ਹਾਈ ਵਿੱਚ ਵੱਧ ਜਾਂਦੀ ਹੈ,ਇਸ ਸਕੂਲ ਵਿੱਚ ਮੈਂ ਦੇਖਿਆ ਬਹੁਤ ਸਾਰੇ ਅਧਿਆਪਕ ਸਕੂਲ ਟਾਇਮ ਤੋਂ ਪਹਿਲਾਂ ਅਤੇ ਬਾਅਦ ਬੱਚਿਆਂ ਨੂੰ ਪੜਾ ਰਹੇ ਸਨ, ਕਮਜ਼ੋਰ ਬਚਿਆ ਤੇ ਵਾਧੂ ਟਾਇਮ ਲਾਇਆ ਜਾ ਰਿਹਾ ਸੀ, ਇਹਨਾਂ ਅਧਿਆਪਕਾ ਵਿੱਚ ਸਰੇਸਟਾ ਮੈਡਮ ਲੈਕਚਰਾਰ ਕਮਿਸਟਰੀ, ਪੂਨਮ ਮੈਡਮ ਲੈਕਚਰਾਰ ਬਾਇਓ, ਅੰਜਲੀ ਮੈਡਮ ਲੈਕਚਰਾਰ ਮੈਥੋਂ , ਸੁਰੇਸ਼ ਕੁਮਾਰ ਸਮਾਜਿਕ ਸਿੱਖਿਆ ਅਧਿਆਪਕ, ਸੰਦੀਪ ਮੱਕੜ,ਰਾਜੀਵ ਕੁਮਾਰ, ਇੰਦਰਜੀਤ ਕੌਰ ਮੈਥ ਅਧਿਆਪਕ , ਮੈ ਪਹਿਲਾਂ ਸਰਕਾਰੀ ਸਕੂਲ ਦੇਖਿਆ ਜਿਥੇ ਹਰ ਵੀਰਵਾਰ ਨੂੰ ਸਾਰਾ ਦਿਨ ਪੂਰੇ ਸਕੂਲ ਵਿੱਚ ਇੰਗਲਿਸ਼ ਬੋਲੀ ਜਾਂਦੀ ਹੈ, ਸਵੇਰ ਦੀ ਸਭਾ ਵੀ ਇੰਗਲਿਸ਼ ਵਿਚ ਕਰਵਾਈ ਜਾਂਦੀ ਹੈ, ਸਕੂਲ ਵਿੱਚ ਬੱਚਿਆਂ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਬੁੱਕ ਬੈਂਕ ਸਥਾਪਿਤ ਕੀਤਾ ਗਿਆ ਹੈ, ਗਿਆਰਵੀਂ ਬਾਰਵੀਂ ਜਮਾਤ ਸਾਇੰਸ ਗਰੁੱਪ ਲਈ ਕਿਤਾਬਾਂ ਸਕੂਲ ਵੱਲੋਂ ਫਰੀ ਦਿਤੀਆਂ ਜਾਂਦੀਆਂ ਹਨ, ਸਕੂਲ ਵਿੱਚ ਜਰਨੇਟਰ, ਇੰਨਵੇਟਰ, ਅਤੇ ਪੀਣ ਵਾਲੇ ਪਾਣੀ ਲਈ ਵੱਡਾ ਆਰ ਓ ਸਿਸਟਮ ਲਗਿਆ ਹੋਇਆ ਹੈ, ਮੈਂ ਦੇਖਿਆ ਸਕੂਲ ਵਿੱਚ ਬੱਚਿਆਂ ਦੀ ਸਪੋਰਟਸ ਵੱਲ ਰੁਚੀ ਪੈਦਾ ਕਰਨ ਲਈ ਮਿਨੀ ਸਪੋਰਟਸ ਜਿੰਮ ਲਗਾਈਂ ਗਈ ਹੈ, ਪ੍ਰਿੰਸੀਪਲ ਸ੍ਰੀ ਵਿਜੇ ਗਰਗ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਬਚਿਆ ਦੀ ਮੈਥ, ਇੰਗਲਿਸ਼ ਅਤੇ ਸਾਇੰਸ ਵਿਸ਼ਿਆਂ ਵਿੱਚ ਰੁੱਚੀ ਪੈਦਾ ਕਰਨ ਲਈ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਦੇ ਮੇਲੇ ਕਰਵਾਏ ਜਾਂਦੇ ਹਨ, ਬਚਿਆ ਨੂੰ ਕੰਪਿਊਟਰ ਵਿੱਚ ਪੂਰੀ ਮੁਹਾਰਤ ਦੇਣ ਵਾਸਤੇ ਕੰਮਪਿਊਟਰ ਦੀਆਂ ਕਲਾਸਾਂ ਛੁੱਟੀਆਂ ਦੌਰਾਨ ਵੀ ਲਗਾਈਆਂ ਜਾਂਦੀਆਂ ਹਨ, ਜਿਸ ਕਰਕੇ ਇਸੇ ਸਕੂਲ ਦੀ ਲੜਕੀ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚੋਂ ਕੰਮਪਿਊਟਰ ਟਾਈਪਿੰਗ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ, ਸਕੂਲ ਵਿੱਚ ਕਰਵਾਇਆ ਗਿਆ ਸਲਾਨਾ ਸਮਾਗਮ ਬਹੁਤ ਪ੍ਰਭਾਵਸ਼ਾਲੀ ਸੀ ਇਸ ਸਮਾਗਮ ਦੌਰਾਨ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੀ ਸਕੂਲ ਵਿੱਚ ਹਾਜ਼ਰੀ 100% ਰਹੀਂ ਸੀ, ਇਸੇ ਸਕੂਲ ਦੀ ਲੜਕੀ ਅਮਨਦੀਪ ਕੌਰ ਆਈਲੈਟਸ ਕਰਕੇ ਕਨੇਡਾ ਵਿਖੇ ਉੱਚ ਵਿੱਦਿਆ ਹਾਸਲ ਕਰ ਰਹੀ ਹੈ, ਇਸੇ ਸਕੂਲ ਵਿਚੋਂ ਵਿਦਿਆ ਹਾਸਲ ਕਰਕੇ ਬਹੁਤ ਸਾਰੀਆਂ ਲੜਕੀਆਂ ਪੀ ਐੱਚ ਡੀ ਕਰ ਰਹੀਆਂ ਹਨ ਜਾ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਨੌਕਰੀ ਕਰ ਰਹੀਆਂ ਹਨ, ਇਸ ਸਕੂਲ ਦੀਆਂ ਬਹੁਤ ਸਾਰੀਆਂ ਵਿਦਿਆਰਥਣਾਂ ਹਰ ਸਾਲ ਐਨ ਐਮ ਐਮ ਐੱਸ ਅਤੇ ਪੀ ਐੱਸ ਟੀ ਐਸ ਈ ਦਾ ਟੈਸਟ ਪਾਸ ਕਰਕੇ ਵਜ਼ੀਫਾ ਪ੍ਰਾਪਤ ਕਰਦੀਆਂ ਹਨ, ਸਕੂਲ ਵਿੱਚ ਲੜਕੀਆਂ ਦੀ ਸੁਰੱਖਿਆ ਵਾਸਤੇ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਹਨ,
ਇੱਕ ਹੋਰ ਵਿਲੱਖਣ ਗੱ ਲ ਇਥੇ ਦੇਖਣ ਨੂੰ ਮਿਲੀ ਕਿ ਬਚਿਆ ਨੂੰ ਕਿੱਤਾ ਮੁਖੀ ਕੋਰਸ ਵੀ ਪੜ੍ਹਾਈ ਦੇ ਨਾਲ-ਨਾਲ ਕਰਵਾਏ ਜਾਂਦੇ ਹਨ ਜਿਸ ਵਿੱਚ ਬਿਊਟੀ ਐਂਡ ਵੈਲਨੈਸ ਅਤੇ ਹੈਲਥ ਕੇਅਰ ਦਾ ਕੋਰਸ ਕਰਵਾਇਆ ਜਾਦਾ ਹੈ, ਸਮੇਂ ਸਮੇਂ ਤੇ ਪ੍ਰਿੰਸੀਪਲ ਸਾਹਿਬ ਵੱਲੋਂ ਖੁਦ ਪੜ੍ਹਾਈ ਵਿੱਚ ਕਮਜ਼ੋਰ ਬਚਿਆ ਦੇ ਮਾਪਿਆਂ ਨਾਲ ਅਤੇ ਪੜ੍ਹਾਈ ਵਿੱਚ ਹੁਸ਼ਿਆਰ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਜਿਸ ਵਿੱਚ ਇਸ ਗੱਲ ਤੇ ਵਿਚਾਰ ਕੀਤੀ ਜਾਂਦੀ ਹੈ ਕਿ ਹੁਸ਼ਿਆਰ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਮੈਰਿਟ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਕਮਜ਼ੋਰ ਬਚਿਆ ਨੂੰ ਕਿਸ ਤਰ੍ਹਾਂ ਪਾਸ ਕਰਵਾਇਆ ਜਾ ਸਕਦਾ ਹੈ, ਮੈਂ ਦੇਖਿਆ ਬਹੁਤ ਸਾਰੇ ਪ੍ਰਇਵੇਟ ਸਕੂਲ ਦੇ ਵਿਦਿਆਰਥੀ ਇਸ ਸਕੂਲ ਵੱਲ ਜਾ ਰਹੇ ਹਨ