ਭਾਰਤ ਯਾਤਰਾ ਤੇ ਨਿਕਲੇ ਸਾਈਕਲਿਸਟ ਜੋਯ ਦੇਬ ਪਹੁੰਚੇ ਗੱਟੀ ਰਾਜੋ ਕੇ ਸਕੂਲ
ਸਕੂਲੀ ਵਿਦਿਆਰਥੀਆਂ ਨੂੰ ਖੁਨ ਦਾਨ ਦੀ ਮਹੱਤਤਾ ਦਾ ਦਿੱਤਾ ਸੰਦੇਸ਼
ਭਾਰਤ ਯਾਤਰਾ ਤੇ ਨਿਕਲੇ ਸਾਈਕਲਿਸਟ ਜੋਯ ਦੇਬ ਪਹੁੰਚੇ ਗੱਟੀ ਰਾਜੋ ਕੇ ਸਕੂਲ
ਸਕੂਲੀ ਵਿਦਿਆਰਥੀਆਂ ਨੂੰ ਖੁਨ ਦਾਨ ਦੀ ਮਹੱਤਤਾ ਦਾ ਦਿੱਤਾ ਸੰਦੇਸ਼
ਫਿਰੋਜ਼ਪੁਰ, 23.12.2022: ਪੱਛਮੀ ਬੰਗਾਲ ਦੇ ਹੁਗਲੀ ਜਿਲੇ ਦੇ ਪਿੰਡ ਚਾਂਪਦਨੀ ਦੇ ਜੋਯਦੇਬ ਜੋ 01 ਅਕਤੂਬਰ ਨੂੰ ਕੋਲਕਾਤਾ ਤੋਂ ਖੂਨ ਦਾਨ ਮਹਾਂਦਾਨ ਦਾ ਸੰਦੇਸ਼ ਲੈ ਕੇ ਸਾਈਕਲ ਤੇ ਭਾਰਤ ਯਾਤਰਾ ਲਈ ਨਿਕਲੇ ਹਨ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਹੁੰਦੇ ਹੋਏ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਗੱਟੀ ਰਾਜੋ ਕੇ ਪਹੁੰਚੇ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਡਾ.ਸਤਿੰਦਰ ਸਿੰਘ ਦੀ ਅਗਵਾਈ ਵਿੱਚ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਸਵਾਗਤ ਕਰਨ ਉਪਰੰਤ, ਸਕੂਲ ਵਿਚ ਖੂਨ ਦਾਨ ਦੀ ਮਹੱਤਤਾ ਉੱਪਰ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜੋਯ ਦੇਬ ਨੇ ਕਿਹਾ ਕਿ ਉਨ੍ਹਾਂ ਦੀ ਭਾਰਤ ਯਾਤਰਾ ਦਾ ਮਕਸਦ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਖੂਨਦਾਨ ਲਈ ਪ੍ਰੇਰਿਤ ਕਰਨਾ ਹੈ। ਸੰਕਟ ਦੀ ਘੜੀ ਵਿੱਚ ਮਨੁੱਖ ਦਾ ਖੂਨ ਹੀ ਦੂਸਰੇ ਮਨੁੱਖ ਨੂੰ ਬਚਾਅ ਸਕਦਾ ਹੈ । ਵਿਗਿਆਨ ਦੀ ਤਰੱਕੀ ਦੇ ਬਾਵਯੂਦ ਵੀ ਮਨੁੱਖੀ ਖੁਨ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਖੂਨ ਦਾਨ ਸਬੰਧੀ ਪਾਏ ਜਾਂਦੇ ਵਹਿਮਾਂ ਭਰਮਾਂ ਨੂੰ ਪ੍ਰਭਾਵਸ਼ਾਲੀ ਉਦਾਹਰਣਾ ਦੇ ਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਫੈਡਰੇਸ਼ਨ ਆਫ ਬਲੱਡ ਡੋਨਰ ਐਸੋਸੀਏਸ਼ਨ ਦੇ ਬ੍ਰਾਂਡ ਅੰਬੈਸਡਰ ਹੋਣ ਦੇ ਨਾਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ ਕਿ ਦੇਸ਼ ਵਿੱਚ ਖੂਨ ਦੀ ਕਮੀ ਨਾਲ ਕੋਈ ਵੀ ਇਨਸਾਨ ਮਰਨਾ ਨਹੀਂ ਚਾਹੀਦਾ।
ਸੈਮੀਨਰ ਦਾ ਮੰਚ ਸੰਚਾਲਨ ਕਰਦਿਆਂ ਸਕੂਲ ਅਧਿਆਪਕ ਵਿਸ਼ਾਲ ਗੁਪਤਾ ਨੇ ਵੀ ਖੂਨ ਦਾਨ ਦੀ ਮਹੱਤਤਾ ਸਬੰਧੀ ਵਡਮੁੱਲੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ।
ਸੈਮੀਨਾਰ ਉਪਰੰਤ ਸਕੂਲ ਸਟਾਫ ਵੱਲੋਂ ਜੋਯਦੇਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਉਘੇ ਸਾਈਕਲਿਸਟ ਸੋਹਣ ਸਿੰਘ ਸੋਢੀ, ਗੁਰਪ੍ਰੀਤ ਕੌਰ ਲੈਕਚਰਾਰ, ਪ੍ਰਿੰਅਕਾ ਜੋਸ਼ੀ, ਗੀਤਾ, ਵਿਸ਼ਾਲ ਗੁਪਤਾ, ਸੁਚੀ ਜੈਨ,ਸ਼ਰੁਤੀ ਮਹਿਤਾ,ਮਨਦੀਪ ਸਿੰਘ ,ਪ੍ਰਿਤਪਾਲ ਸਿੰਘ ਸਟੇਟ ਅਵਾਰਡੀ ,ਅਰੁਣ ਕੁਮਾਰ ,ਪ੍ਰਵੀਨ ਬਾਲਾ, ਵਿਜੇ ਭਾਰਤੀ, ਸ਼ਵੇਤਾ ਅਰੋੜਾ, ਬਲਜੀਤ ਕੌਰ, ਦਵਿੰਦਰ ਕੁਮਾਰ, ਨੈਨਸੀ, ਕੰਚਨ ਬਾਲਾ, ਨੇਹਾ ਵਿਸ਼ੇਸ਼ ਤੌਰ ਤੇ ਹਾਜਰ ਸਨ।