ਬਾਰਵੀਂ ਦੇ ਪੇਪਰਾਂ 'ਚ ਲੈਕਚਰਾਰਜ਼ ਨੂੰ 50 ਤੋਂ 60 ਕਿਲੋਮੀਟਰ ਦੂਰ ਦੇ ਕੇਂਦਰਾਂ 'ਚ ਡਿਊਟੀ 'ਤੇ ਲਗਾਇਆ
ਫਿਰੋਜ਼ਪੁਰ: 1-3-2017 ; ਬਾਰਵੀਂ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਬੀਤੇ ਦਿਨ 28 ਫਰਵਰੀ 2017 ਨੂੰ ਅਬਜਰਵਾਂ ਦੀ ਡਿਊਟੀਆਂ ਬਹੁਤ ਹੀ ਅਵਿਗਿਆਣਕ ਅਤੇ ਤਰਕਹੀਣ ਢੰਗ ਨਾਲ ਲਗਾਈਆਂ ਗਈਆਂ, ਜਿਸ ਤੋਂ ਪ੍ਰੇਸ਼ਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ। ਦੁਪਹਿਰ ਤੋਂ ਬਾਅਦ ਲੈਕਚਰਾਰਜ਼ ਨੂੰ 50 ਤੋਂ 60 ਕਿਲੋਮੀਟਰ ਦੂਰ ਦੇ ਕੇਂਦਰਾਂ ਵਿਚ ਲਗਾਇਆ ਗਿਆ, ਜਿਨ੍ਹਾਂ ਵਿਚ ਲੇਡੀ ਲੈਕਚਰਾਰਜ਼ ਵੀ ਸ਼ਾਮਲ ਸਨ। ਇਸ ਸਬੰਧੀ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਮੰਗਾਂ ਸਬੰਧੀ ਡੀ ਓ ਫਿਰੋਜ਼ਪੁਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਮਲ ਅਰੋੜਾ, ਮਹਿੰਦਰ ਪਾਲ ਸਿੰਘ, ਇੰਦਰਪਾਲ ਸਿੰਘ ਜਨਰਲ ਸੈਕਟਰੀ ਅਤੇ ਦਵਿੰਦਰ ਨਾਥ ਨੇ ਦੱਸਿਆ ਕਿ ਬਾਰਵੀਂ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਬੀਤੇ ਦਿਨ 28 ਫਰਵਰੀ 2017 ਨੂੰ ਅਬਜਰਵਾਂ ਦੀ ਡਿਊਟੀਆਂ ਬਹੁਤ ਹੀ ਅਵਿਗਿਆਣਕ ਅਤੇ ਤਰਕਹੀਣ ਢੰਗ ਨਾਲ ਲਗਾਈਆਂ ਗਈਆਂ ਸਨ। ਦੁਪਹਿਰ ਤੋਂ ਬਾਅਦ ਲੈਕਚਰਾਰਜ਼ ਨੂੰ 50 ਤੋਂ 60 ਕਿਲੋਮੀਟਰ ਦੂਰ ਦੇ ਕੇਂਦਰਾਂ ਵਿਚ ਲਗਾਇਆ ਗਿਆ, ਜਿਨ੍ਹਾਂ ਵਿਚ ਲੇਡੀ ਲੈਕਚਰਾਰਜ਼ ਵੀ ਸ਼ਾਮਲ ਸਨ। ਇਸ ਸਬੰਧੀ ਯੂਨੀਅਨ ਨੇ ਮੰਗ ਕੀਤੀ ਕਿ ਅਬਜ਼ਰਵਰ ਦੀ ਡਿਊਟੀ ਪਿਤਰੀ ਸਕੂਲ ਤੋਂ 10 ਕਿਲੋਮੀਟਰ ਦੇ ਘੇਰੇ ਵਿਚਲੇ ਕੇਂਦਰਾਂ ਵਿਚ ਲਗਾਈ ਜਾਵੇ, ਜੇਕਰ ਡਿਉਟੀ 10 ਕਿਲੋਮੀਟਰ ਤੋਂ ਦੂਰ ਲਗਾਈ ਜਾਂਦੀ ਹੈ ਤਾਂ ਟੈਕਸੀ ਦਾ ਐਡਵਾਂਸ ਕਿਰਾਇਆ ਦਿੱਤਾ ਜਾਵੇ, ਅਬਜ਼ਰਵਰਾਂ ਦੀ ਡਿਊਟੀ ਜ਼ਿਲ੍ਹਾ ਪੱਧਰ ਤੇ ਲਗਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ, ਕਿਉਂਕਿ ਜ਼ਿਲ੍ਹਾ ਪੱਧਰ 'ਤੇ ਅਧਿਕਾਰੀਆਂ ਨੂੰ ਕੇਂਦਰਾਂ ਦੀ ਭੂਗੋਲਿਕ ਸਥਿਤੀ ਦੀ ਜਾਣਕਾਰੀ ਹੁੰਦੀ ਹੈ। ਸਿਰਫ ਨਾਜ਼ੁਕ ਕੇਂਦਰਾਂ ਜਾਂ ਵਿਸੇਸ਼ ਹਾਲਤਾਂ ਵਿਚ ਹੀ ਅਬਜ਼ਰਵਰ ਲਗਾਏ ਜਾਣ, ਨਿਗਰਾਣ ਅਮਲੇ ਦੇ ਟੈਲੀਫੋਨ ਨੰਬਰ ਪਬਲਿਸ਼ ਕਰਨ ਦੀ ਪ੍ਰੀਕਿਰਿਆ ਬਹੁਤ ਗਲਤ ਹੈ, ਭਵਿੱਖ ਵਿਚ ਅਜਿਹਾ ਨਾ ਕੀਤਾ ਜਾਵੇ, ਇਸ ਵਾਰ ਵੇਖਣ ਵਿਚ ਆਇਆ ਹੈ ਕਿ ਸੁਪਰਡੈਂਟ ਅਤੇ ਨਿਗਰਾਨ ਅਮਲੇ ਦੀਆਂ ਡਿਉਟੀਆਂ ਦੂਰ ਦੁਰਾਡੇ ਦੇ ਕੇਂਦਰਾਂ ਵਿਚ ਲਗਾਈਆਂ ਗਈਆਂ ਹਨ, ਭਵਿੱਖ ਵਿਚ ਇਹ ਡਿਊਟੀਆਂ ਵੀ 10 ਕਿਲੋਮੀਟਰ ਦੇ ਘੇਰੇ ਵਿਚ ਲਗਾਈਆਂ ਜਾਣ ਦੀ ਮੰਗ ਕੀਤੀ। ਇਸ ਮੌਕੇ ਤੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਮਨਜੀਤ ਸਿੰਘ, ਰਜੇਸ਼ ਗਰੋਵਰ ਅਤੇ ਹੋਰ ਕਈ ਅਧਿਆਪਕ ਹਾਜ਼ਰ ਸਨ।