ਫਿਰੋਜ਼ਪੁਰ ਦੀ ਨਵਜੋਤ ਨੇ ਕਵਿਤਾ ਗਾਇਨ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ
ਭਾਸ਼ਾ ਵਿਭਾਗ ਪੰਜਾਬ ਦਾ ਕਾਰਜ ਸ਼ਲਾਘਾਯੋਗ: ਗੁਰਭਜਨ ਗਿੱਲ
ਫਿਰੋਜ਼ਪੁਰ ਦੀ ਨਵਜੋਤ ਨੇ ਕਵਿਤਾ ਗਾਇਨ ਵਿੱਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ
ਭਾਸ਼ਾ ਵਿਭਾਗ ਪੰਜਾਬ ਦਾ ਕਾਰਜ ਸ਼ਲਾਘਾਯੋਗ: ਗੁਰਭਜਨ ਗਿੱਲ
ਭਾਸ਼ਾ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਰਾਜ ਪੱਧਰੀ ਸਾਹਿਤ ਸਿਰਜਣ ਦੇ ਮੁਕਾਬਲੇ ਕਰਵਾਏ ਗਏ। ਕਵਿਤਾ ਗਾਇਨ ਮੁਕਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਵਾਹਗੇ ਵਾਲ਼ਾ (ਫ਼ਿਰੋਜ਼ਪੁਰ)ਦੀ ਵਿਦਿਆਰਥਣ ਨਵਜੋਤ ਕੌਰ ਨੇ ਰਾਜ ਪੱਧਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਨਾਮ ਰੋਸ਼ਨ ਕੀਤਾ। ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਸਾਹਿਤਕਾਰ ਗੁਰਭਜਨ ਗਿੱਲ,ਤ੍ਰੈਲੋਚਨ ਲੋਚੀ,ਜਗਵਿੰਦਰ ਜੋਧਾ,ਜਸਵੀਰ ਰਾਣਾ,ਜਸਵਿੰਦਰ ਧਨਾਸੂ,ਅਜੀਤਪਾਲ ਜਟਾਣਾ ਨੇ ਵਿਦਿਆਰਥਣ ਨੂੰ ਸਨਮਾਨਿਤ ਕੀਤਾ।ਮੁੱਖ ਅਧਿਆਪਕਾ ਸ਼੍ਰੀਮਤੀ ਨੈਨਸੀ ਅਰੋੜਾ,ਗਾਈਡ ਅਧਿਆਪਕ ਕੁਲਦੀਪ ਸਿੰਘ ਸਰਕਾਰੀ ਹਾਈ ਸਕੂਲ ਵਾਹਗੇ ਵਾਲ਼ਾ ਦਾ ਸਮੂਹ ਸਟਾਫ਼ ਇਸ ਇਤਿਹਾਸਕ ਪਲਾਂ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।ਪਿੰਡ ਪੀਰੂ ਵਾਲ਼ਾ ਦੇ ਸਵ: ਹਰਜਿੰਦਰ ਸਿੰਘ ਅਤੇ ਮਾਤਾ ਲਖਵਿੰਦਰ ਕੌਰ ਦੀ ਹੋਣਹਾਰ ਪੁੱਤਰੀ ਨਵਜੋਤ ਕੌਰ ਦੇ ਸਾਰੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਪੀਰੂ ਵਾਲ਼ਾ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਜਗਦੀਪ ਸੰਧੂ ,ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਚਮਕੌਰ ਸਿੰਘ ਸਰਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਕੋਮਲ ਅਰੋੜਾ ਨੇ ਵਧਾਈ ਦਿੱਤੀ।ਵਿਦਿਆਰਥਣ ਦੇ ਇਨਾਮ ਪ੍ਰਾਪਤ ਕਰਨ ਤੋਂ ਬਾਅਦ ਅੱਜ ਵਿਦਿਆਰਥਣ ਨਵਜੋਤ ਕੌਰ ,ਉਸ ਦੇ ਮਾਤਾ ਜੀ ਅਤੇ ਪਰਿਵਾਰ ਦੇ ਮੈਂਬਰਾਂ ਦਾ ਸਕੂਲ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਮੁੱਖ ਅਧਿਆਪਕਾ ਸ੍ਰੀਮਤੀ ਨੈਨਸੀ ਅਰੋੜਾ, ਕੁਲਦੀਪ ਸਿੰਘ,ਸ੍ਰੀ ਉਡੀਕ ਚੰਦ, ਕਵਿਤਾ ਗੁਪਤਾ,ਪ੍ਰੀਤੀ ਬਾਲਾ,ਅੰਜੂ ਬਾਲਾ, ਵਿਨੇ ਸਚਦੇਵਾ, ਫਰਾਂਸਿਸ, ਅਜੇ,ਕਮਲ ਵਧਵਾ, ਦੀਪਕ, ਮੇਘਾ, ਦੀਪਿਕਾ, ਛਿੰਦਰਪਾਲ ਕੌਰ,ਸਵਰਨ ਕੌਰ, ਜਸਬੀਰ ਕੌਰ, ਕੁਲਵਿੰਦਰ ਕੌਰ ਵੱਲੋਂ ਕਿਹਾ ਗਿਆ ਕਿ ਨਵਜੋਤ ਨੇ ਫਿਰੋਜ਼ਪੁਰ ਦਾ ਨਾਮ ਪੰਜਾਬ ਵਿੱਚ ਸੁਨਿਹਰੀ ਅੱਖਰਾਂ ਚ ਲਿਖ ਦਿੱਤਾ।ਇਸ ਤੋਂ ਇਲਾਵਾ ਸਾਹਿਤਕ ਖੇਤਰ ਚੋਂ ਮੀਨਾ ਮਹਿਰੋਕ, ਸੁਖਜਿੰਦਰ,ਡਾ ਕੁਲਬੀਰ ਮਲਿਕ,ਸੰਗੀਤ ਜਗਤ ਤੋਂ ਤਰਸੇਮ ਅਰਮਾਨ, ਹਰਜੀਤ ਫਰੀਦਕੋਟ,ਗਗਨ, ਵਿਸ਼ਾਲ,ਜਸਪ੍ਰੀਤ ਕੌਰ, ਬੀ.ਐੱਡ. ਫਰੰਟ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਸਟੇਟ ਕਮੇਟੀ ਮੈਂਬਰ ਪਰਮਜੀਤ ਪੰਮਾ,ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਾਈਆਂ ਵਾਲਾ ਨੇ ਨਵਜੋਤ ਅਤੇ ਸਕੂਲ ਸਟਾਫ ਲਈ ਵਧਾਈ ਸੰਦੇਸ਼ ਭੇਜਦਿਆਂ ਨਵਜੋਤ ਕੌਰ ਦੇ ਉੱਜਲ ਭਵਿੱਖ ਲਈ ਕਾਮਨਾ ਕੀਤੀ। ਸਰਪੰਚ ਗੁਰਦੇਵ ਸਿੰਘ ਅਤੇ ਰੇਸ਼ਮ ਸਿੰਘ ਨੇ ਉਚੇਚੇ ਤੌਰ ‘ਤੇ ਵਿਦਿਆਰਥਣ ਦੀ ਹੌਸਲਾ ਅਫਜ਼ਾਈ ਕੀਤੀ ਗਈ।