ਪੰਜਾਬ ਰਾਜ ਵਿੱਚ ਚਲ ਰਹੇ 7 ਮੈਰੀਟੋਰੀਅਸ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆ ਦੇ ਦਾਖ਼ਲੇ ਲਈ ਪਹਿਲੇ ਦਿਨ ਦੀ ਆਨ ਲਾਇਨ ਕੌਂਸਲਿੰਗ ਫ਼ਿਰੋਜ਼ਪੁਰ ਵਿਖੇ ਸੰਪੂਰਨ
ਫ਼ਿਰੋਜ਼ਪੁਰ 24 ਜੂਨ (ਏ.ਸੀ.ਚਾਵਲਾ) ਦਫ਼ਤਰ ਜ਼ਿਲ•ਾ ਸਿੱਖਿਆ ਅਫ਼ਸਰ(ਸੈ.ਸਿ.) ਫ਼ਿਰੋਜ਼ਪੁਰ ਵਿਖੇ ਪੰਜਾਬ ਰਾਜ ਵਿੱਚ ਚਲ ਰਹੇ 7 ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਪਹਿਲੇ ਦਿਨ ਆਨ ਲਾਇਨ ਕੌਂਸਲਿੰਗ ਸਫਲਤਾਪੂਰਵਕ ਸੰਪੂਰਨ ਹੋਈ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ•ਾ ਸਿੱਖਿਆ ਅਫ਼ਸਰ(ਸੈ.ਸਿ.) ਸ਼੍ਰੀ ਜਗਸੀਰ ਸਿੰਘ ਨੇ ਦੱਸਿਆ ਕਿ 7 ਮੈਰੀਟੋਰੀਅਸ ਸਕੂਲ ਰੈਜੀਡੈਸ਼ਿਅਲ ਹਨ ਅਤੇ ਵਿਦਿਆਰਥੀਆਂ ਦੀ ਪੜ•ਾਈ ਅਤੇ ਰਹਿਣ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਮੁੱਖ ਦਫ਼ਤਰ ਵੱਲੋਂ ਵਿਦਿਆਰਥੀਆਂ ਅਤੇ ਮਾਪਿਆ ਨੂੰ ਖੱਜਲ ਖੁਆਰੀ ਤੋ ਬਚਾਉਣ ਲਈ ਪੰਜਾਬ ਵਿੱਚ ਆਨ ਲਾਇਨ ਕੌਂਸਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਅੱਜ ਪਹਿਲੇ ਦਿਨ ਜ਼ਿਲ•ਾ ਫ਼ਿਰੋਜ਼ਪੁਰ ਦੇ 5 ਹੋਣਹਾਰ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਮਿਲਿਆ ਅਤੇ ਉਨ•ਾਂ ਨੂੰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਮੌਕੇ ਤੇ ਹੀ ਆਫ਼ਰ ਪੱਤਰ ਦਿਤੇ ਗਏ। ਇਨ•ਾਂ ਵਿੱਚ ਸਿਮਰਜੀਤ ਪੁੱਤਰ ਸਰਾਜ ਸਿੰਘ, ਦਵਿੰਦਰ ਕੌਰ ਪੁੱਤਰੀ ਜਸਪਾਲ ਸਿੰਘ, ਰਾਜਬੀਰ ਕੌਰ ਪੁੱਤਰੀ ਹਰਜਿੰਦਰ ਸਿੰਘ ਵੱਲੋਂ ਬਠਿੰਡਾ ਮੈਰੀਟੋਰੀਅਸ ਸਕੂਲ ਨਾਨ ਮੈਡੀਕਲ ਵਿੱਚ ਦਾਖਲਾ ਲਿਆ ਗਿਆ ਅਤੇ ਰਮਨਪ੍ਰੀਤ ਕੌਰ ਪੁੱਤਰੀ ਬਲਜਿੰਦਰ ਸਿੰਘ ਵੱਲੋਂ ਲੁਧਿਆਣਾ ਮੈਰੀਟੋਰੀਅਸ ਸਕੂਲ ਵਿਚ ਮੈਡੀਕਲ ਅਤੇ ਏਕਤਾ ਰਾਣੀ ਪੁੱਤਰੀ ਜਗਜੀਤ ਸਿੰਘ ਵੱਲੋਂ ਮੈਰੀਟੋਰੀਅਸ ਸਕੂਲ ਬਠਿੰਡਾ ਵਿਚ ਕਮਰਸ ਵਿੱਚ ਦਾਖਲਾ ਲਿਆ ਗਿਆ। ਉਨ•ਾਂ ਨੇ ਵਿਦਿਆਰਥੀਆਂ ਨੂੰ ਆਪਣੇ ਭਾਵਪੂਰਨ ਸੰਦੇਸ਼ ਰਾਹੀ ਅਗਲੇਰੀ ਪੜਾਈ ਲਈ ਸ਼ੁੱਭ ਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾ। ਇਸ ਮੌਕੇ ਸਹਾਇਕ ਜ਼ਿਲ•ਾ ਕੋਆਰਡੀਨੇਟਰ (ਐਮ.ਆਈ.ਐਸ.) ਪਵਨ ਕੁਮਾਰ ਨੇ ਦੱਸਿਆ ਕਿ ਇਹ ਕੌਂਸਲਿੰਗ ਮਿਤੀ 24 ਜੂਨ ਤੋ 30 ਜੂਨ 2015 ਤੱਕ ਚੱਲੇਗੀ ਅਤੇ ਇਨ•ਾਂ ਦਿਨਾਂ ਵਿੱਚ ਜ਼ਿਲ•ਾ ਫ਼ਿਰੋਜ਼ਪੁਰ ਦੇ 37 ਵਿਦਿਆਰਥੀ (20 ਲੜਕੀਆਂ ਅਤੇ 17 ਲੜਕੇ ) ਭਾਗ ਲੈਣਗੇ ਅਤੇ ਇਸ ਲਈ ਵਿਦਿਆਰਥੀਆਂ ਅਤੇ ਉਨ•ਾਂ ਦੇ ਮਾਪਿਆ ਲਈ ਦਫ਼ਤਰ ਵਿਖੇ ਏ.ਸੀ ਕੰਪਿਊਟਰ ਲੈਬ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ । ਇਸ ਮੌਕੇ ਉਨ•ਾਂ ਨਾਲ ਉਪ ਜ਼ਿਲ•ਾ ਸਿੱਖਿਆ ਅਫ਼ਸਰ(ਸੈ.ਸਿ.) ਫ਼ਿਰੋਜ਼ਪੁਰ ਸ਼੍ਰੀ ਪ੍ਰਦੀਪ ਕੁਮਾਰ ਦਿਉੜਾ ਵੀ ਹਾਜ਼ਰ ਸਨ।