Ferozepur News

ਐਨ.ਆਰ.ਐਚ.ਐਮ. ਇੰਪਲਾਇਜ਼ ਯੂਨੀਅਨ ਵਲੋਂ ਹੜਤਾਲ ਜਾਰੀ

civilhospitalਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) : ਐਨ.ਆਰ.ਐਚ.ਐਮ. ਇੰਪਲਾਇਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਸਥਾਨਕ ਸਮੂਹ ਐਨ.ਆਰ.ਐਚ.ਐਮ. ਕਾਮੇ ਹੜਤਾਲ ਤੇ ਰਹੇ। ਇਸ ਦੌਰਾਨ ਕੰਮਕਾਜ ਠੱਪ ਕਰਕੇ ਸਮੂਹ ਕਾਮਿਆਂ ਵਲੋਂ ਰੋਸ ਧਰਨਾ ਦਿੱਤਾ ਗਿਆ। ਇਸ ਸਮੇਂ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਗੂ ਰਜਿੰਦਰ ਸਿੰਘ ਤੇ ਜਗਦੀਸ਼ ਕੌਰ ਨੇ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਸੰਘਰਸ਼ ਵਿਚ ਸਮੂਹ ਮੁਲਾਜ਼ਮਾਂ ਦੀ ਇਕਜੁੱਟਤਾ ਬੇਹਦ ਜ਼ਰੂਰੀ ਹੈ। ਤਾਲਮੇਲ ਕਮੇਟੀ, ਪੈਰਾ ਮੈਡੀਕਲ, ਸਿਹਤ ਕਰਮਚਾਰੀਆਂ ਦੇ ਨਮਾਇੰਦੇ ਸਿਮਰਨਜੀਤ ਸਿੰਘ ਵਲੋਂ ਐਨ.ਐਚ.ਐਮ ਕਾਮਿਆਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਸੰਘਰਸ਼ ਵਿਚ ਉਨ•ਾਂ ਦਾ ਸਾਥ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਮੌਕੇ ਸੁਮਿਤ ਕੁਮਾਰ, ਮੁਕੇਸ਼ ਕੁਮਾਰ, ਰਣਜੀਤ ਸਿੰਘ, ਚਿਮਨ ਲਾਲ, ਸੋਮਾ ਰਾਣੀ, ਰਾਜਵਿੰਦਰ ਕੌਰ, ਨਿਰਮਲਜੀਤ ਕੌਰ, ਕਰਮਜੀਤ ਕੌਰ, ਜਗਜੀਤ ਸਿੰਘ, ਬਲਜਿੰਦਰ ਕੌਰ, ਜਸਵੀਰ ਕੌਰ ਆਦਿ ਮੌਜ਼ੂਦ ਸਨ।

Related Articles

Back to top button