ਪੜ•ਣਾ ਸਾਡਾ ਧਰਮ ਹੈ ਕਿੱਤਾ ਸਾਡਾ ਕਰਮ ਹੈ: ਸੁਸ਼ੀਲ ਸ਼ਰਮਾ
ਫਿਰੋਜ਼ਪੁਰ 5 ਦਸੰਬਰ (ਏ.ਸੀ.ਚਾਵਲਾ) ਅਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਅਤੇ ਜ਼ਿਲ•ਾ ਸਿੱਖਿਆ ਅਫਸਰ (ਸੈ. ਸਿ.) ਫਿਰੋਜ਼ਪੁਰ ਵਲੋਂ ਕੇਂਦਰੀ ਸਹਾਇਤਾ ਪ੍ਰਾਪਤ ਸਕੀਮ ਅਧੀਨ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਉਜ਼ਵਲ ਕਰਨ ਦੇ ਉਦੇਸ਼ ਨਾਲ ਕੈਰੀਅਰ ਕੌਂਸਲਿੰਗ ਕਮ ਮੋਟੀਵੇਸ਼ਨ ਕੈਂਪ ਕ੍ਰਿਪਾ ਸ਼ੰਕਰ ਸੂਦ ਆਈ. ਏ. ਐਸ. ਸਕੱਤਰ ਭਲਾਈ ਵਿਭਾਗ ਅਤੇ ਚਮਨ ਲਾਲ ਵਾਸਣ ਡਾਇਰੈਕਟਰ ਭਲਾਈ ਦੇ ਆਦੇਸ਼ਾਂ ਅਨੁਸਾਰ ਜ਼ਿਲ•ਾ ਫਿਰੋਜ਼ਪੁਰ ਵਿਖੇ ਗਾਇਡੈਂਸ ਕੌਂਸਲਿੰਗ ਟੀਮ ਸੰਦੀਪ ਕੰਬੋਜ਼, ਮੈਡਮ ਪ੍ਰਿਤਪਾਲ ਕੌਰ ਸਕੂਲ ਗਾਈਡੈਂਸ ਕਾਂਊਸਲਰ ਅਤੇ ਸ਼੍ਰੀਮਤੀ ਬਲਵਿੰਦਰ ਕੌਰ ਬਰਾੜ ਪ੍ਰੋਗਰਾਮ ਅਫਸਰ ਦੀ ਯੋਗ ਅਗਵਾਈ ਵਿਚ ਲਗਾਇਆ ਜਾ ਰਿਹਾ ਹੈ। ਜਿਸ ਵਿਚ ਸੁਸ਼ੀਲ ਸ਼ਰਮਾ ਡਿਪਟੀ ਡਾਇਰੈਕਟਰ ਵਿਸ਼ੇਸ਼ ਤੌਰ ਤੇ ਚੰਡੀਗੜ• ਤੋਂ ਪਹੁੰਚੇ। ਜਿੰਨ•ਾਂ ਵਲੋਂ ਕੈਂਪ ਦੌਰਾਨ ਡਾ. ਅੰਬੇਦਕਰ ਭਵਨ ਫਿਰੋਜ਼ਪੁਰ ਸ਼ਹਿਰ ਵਿਖੇ ਪੌਦਾ ਲਗਾ ਕੇ ਸ਼ਮਾਂ ਰੋਸ਼ਨ ਕਰਕੇ ਕੈਂਪ ਦਾ ਅਗਾਜ਼ ਕੀਤਾ। ਕੈਂਪ ਦੌਰਾਨ ਲੈਕਚਰਾਰ ਕਮਰਸ ਸਟੇਟ ਐਵਾਰਡੀ ਜਗਦੀਪ ਪਾਲ ਸਿੰਘ ਅਤੇ ਅਨੁਕੂਲ ਪੰਛੀ ਬਤੌਰ ਰਿਸੋਰਸ ਪਰਸਨ ਸ਼ਾਮਲ ਹੋਏ। ਮੰਚ ਸੰਚਾਲਨ ਜਗਦੀਪ ਪਾਲ ਸਿੰਘ ਨੇ ਨਿਭਾਈ। ਜਿਸ ਵਿਚ ਉਨ•ਾਂ ਵਲੋਂ ਰੋਜ਼ਗਾਰ ਦੇ ਅਵਸਰ ਫੌਜ਼, ਪੁਲਸ ਵਿਚ ਭਰਤੀ, ਪਾਇਲਟ ਲਈ ਰੋਜ਼ਗਾਰ, ਕੰਪਿਊਟਰ ਸਿੱਖਿਆ, ਕਮਰਸ ਵਿਚ ਰੋਜ਼ਗਾਰ, ਬੈਂਕ ਵਿਚ ਰੋਜ਼ਗਾਰ ਬਾਰੇ ਵਿਸਥਾਰ ਵਿਚ ਅਤੇ ਅਨੁਕੂਲ ਪੰਛੀ ਵਲੋਂ ਆਪਣੇ ਆਪ ਦੇ ਪੈਰਾਂ ਤੇ ਖੜੇ ਹੋ ਕੇ, ਭਰਤੀ ਲਈ ਟੈਸਟਾਂ ਦੀ ਤਿਆਰੀ ਬਾਰੇ ਦੱਸਿਆ। ਇਸ ਮੌਕੇ ਮੁੱਖ ਮਹਿਮਾਨ ਸੁਸ਼ੀਲ ਸ਼ਰਮਾ ਵਲੋਂ ਦੱਸਿਆ ਕਿ ਅੱਜ ਦੇ ਯੁੱਗ ਵਿਚ ਪੜ•ਾਈ ਤੋਂ ਬਿਨ•ਾ ਕੋÂਂ ਗੁਜ਼ਾਰਾ ਨਹੀਂ ਕਿਉਂਕਿ ਪੜ•ਨਾ ਸਾਡਾ ਧਰਮ ਹੈ, ਪਰ ਕਿੱਤਾ ਸਾਡਾ ਕਰਮ ਹੈ। ਇਨ•ਾਂ ਆਖਿਆ ਕਿ ਫਿਰੋਜ਼ਪੁਰ ਜ਼ਿਲ•ੇ ਵਿਚ ਬਹੁਤ ਚੰਗੇ ਢੰਗ ਨਾਲ ਕੈਂਪ ਚੱਲ ਰਿਹਾ ਹੈ। ਹੁਣ ਇਸ ਤੋਂ ਬਾਅਦ ਅੰਗਰੇਜ਼ੀ ਵਿਸ਼ੇ ਬਾਰੇ ਵੀ ਜਾਣਕਾਰੀ ਫਿਰੋਜ਼ਪੁਰ ਤੋਂ ਹੀ ਸ਼ੁਰੂ ਕੀਤੀ ਜਾਵੇਗੀ। ਕੇਂਦਰ ਸਰਕਾਰ ਵਲੋਂ ਫੰਡਾਂ ਦੀ ਕੋਈ ਕਮੀ ਨਹੀਂ, ਪਰ ਇਸ ਦੀ ਵਰਤੋਂ ਸੁਚਾਰੂ ਨਾਲ ਕਰਦੇ ਹੋਏ ਭਵਿੱਖ ਬਾਰੇ ਯੋਜਨਾ ਬਣਾ ਕੇ ਉਸ ਅਨੁਸਾਰ ਨੌਕਰੀ ਦੀ ਭਾਲ ਕਰਨੀ ਚਾਹੀਦੀ ਹੈ। ਇਸ ਕੈਂਪ ਵਿਚ 69 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਲੋਂ ਰਿਸੋਰਸ ਪਰਸਨ ਦੇ ਭਾਸ਼ਣ, ਲੈਕਚਰਾਰ ਤੋਂ ਖੁਸ਼ ਹੋ ਕੇ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਪ੍ਰੇਮ ਕੁਮਾਰ, ਸਤੀਸ਼ ਠਾਕੁਰ, ਮਲਕੀਤ ਸਿੰਘ ਅਤੇ ਸੁਖਮੀਤ ਸਿੰਘ ਵੀ ਹਾਜ਼ਰ ਸਨ।