ਪ੍ਰਮੋਸ਼ਨਾ ਦੀ ਉਡੀਕ ਵਿੱਚ ਪਾ੍ਇਮਰੀ ਅਧਿਆਪਕ.. ਵਿਭਾਗ ਸੁਤਾ ਗਹਿਰੀ ਨੀਂਦ…. ਜੀ ਟੀ ਯੂ।
ਸਿੱਖਿਆ ਵਿਭਾਗ ਦੇ ਪਾ੍ਇਮਰੀ ਅਧਿਆਪਕ ਪਿਛਲੇ ਲਗਭਗ ਡੇਢ ਦਹਾਕਿਆਂ ਤੋਂ 25% ਸਿੱਧੀ ਪ੍ਰਮੋਸ਼ਨਾ ਦੀ ਉਡੀਕ ਵਿੱਚ ਹਨ, ਪਰ ਸਰਕਾਰ ਦੇ ਮੰਤਰੀ ਅਤੇ ਉਸਦੇ ਅਧਿਕਾਰੀਆਂ ਨੂੰ ਪ੍ਰਾਇਮਰੀ ਅਧਿਆਪਕਾਂ ਦੀ ਇਸ ਮੰਗ ਦੀ ਕੋਈ ਫਿਕਰ ਨਹੀਂ ਤੇ ਉਹ ਗਹਿਰੀ ਨੀਂਦ ਵਿੱਚ ਸੁੱਤੇ ਪਏ ਹਨ।
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ, ਵਿੱਤ ਸਕੱਤਰ ਬਲਵਿੰਦਰ ਸਿੰਘ ਚੱਬਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ, ਅਧਿਆਪਕਾਂ ਨਾਲ ਉਸਦਾ ਵਤੀਰਾ ਮਤਰੇਈ ਮਾਂ ਵਾਲਾ ਹੀ ਹੁੰਦਾ ਖਾਸ ਕਰਕੇ ਪਾ੍ਇਮਰੀ ਅਧਿਆਪਕਾਂ ਨਾਲ। ਕਈ ਅਧਿਆਪਕ ਪ੍ਰਮੋਸ਼ਨਾ ਦੀ ਉਡੀਕ ਵਿੱਚ ਸੇਵਾ ਮੁਕਤ ਹੋ ਗਏ ਤੇ ਕਈ ਸੇਵਾ ਮੁਕਤ ਹੋਣ ਵਾਲੇ ਹਨ, ਪਰ ਵਿਭਾਗ ਆਪਣੀ ਕੁੰਭਕਰਨੀ ਨੀਂਦ ਤੋਂ ਨਹੀਂ ਜਾਗੀਆਂ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਪਾ੍ਇਮਰੀ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ਸਿੱਧੀ ਪ੍ਰਮੋਸ਼ਨਾ (ਹੈਡ ਟੀਚਰ, ਸੈਂਟਰ ਹੈਡ ਟੀਚਰ, ਬੀ. ਪੀ. ਇ. ਓ) ਪਿਛਲੇ ਲਗਭਗ 15 ਸਾਲਾਂ ਤੋਂ ਨਹੀਂ ਕੀਤੀਆਂ, ਜਿਸ ਪ੍ਰਤੀ ਅਧਿਆਪਕਾਂ ਵਿੱਚ ਰੋਸ਼ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਅਧਿਆਪਕਾਂ ਦੀ ਇਸ ਹੱਕੀ ਮੰਗ ਲਈ ਯੂਨੀਅਨ ਸੰਘਰਸ਼ ਕਰ ਰਹੀ ਹੈ ਤੇ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਯੂਨੀਅਨ ਦੀ ਹੋਈ ਮੀਟਿੰਗ ਵਿੱਚ ਵੀ ਇਸ ਮੰਗ ਨੂੰ ਜੋਰਦਾਰ ਤੇ ਤਰਕਸ਼ੀਲ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ ਤੇ ਯੂਨੀਅਨ ਨੂੰ ਇਹ ਵਿਸ਼ਵਾਸ ਦਿੱਤਾ ਗਿਆ ਸੀ ਕਿ ਡੀ. ਪੀ. ਸੀ ਕਰਕੇ ਇਹ ਪ੍ਰਮੋਸ਼ਨਾ ਜਲੱਦ ਕੀਤੀਆਂ ਜਾਣਗੀਆਂ । ਪਰ ਅਜੇ ਤੱਕ ਇਸ ਮਾਮਲੇ ਤੇ ਵਿਭਾਗ ਵਲੋਂ ਕੋਈ ਕਾਰਵਾਈ ਨਾ ਕਰਨ ਦਾ ਯੂਨੀਅਨ ਨੇ ਕੜਾ ਨੋਟਿਸ ਲਿਆ ਹੈ, ਜੇਕਰ ਵਿਭਾਗ ਨੇ ਡੀ ਪੀ ਸੀ ਦੀ ਮੀਟਿੰਗ ਜਲੱਦ ਕਰਕੇ ਇਹ ਪ੍ਰਮੋਸ਼ਨਾ ਨਾ ਕੀਤੀਆਂ ਤਾਂ ਯੂਨੀਅਨ ਵਿਭਾਗ ਖਿਲਾਫ ਅਗਲੀ ਰਣਨੀਤੀ ਉਲੀਕ ਕੇ ਇਹ ਪ੍ਰਮੋਸ਼ਨਾ ਕਰਵਾਕੇ ਰਹੇਗੀ।
ਸੰਦੀਪ ਟੰਡਨ, ਗੌਰਵ ਮੁੰਜਾਲ, ਸੰਜੀਵ ਟੰਡਨ ਨੇ ਇਸ ਮੌਕੇ ਕਿਹਾ ਕਿ ਪਾ੍ਇਮਰੀ ਅਧਿਆਪਕਾਂ ਦੀਆਂ ਮਾਸਟਰ ਕੈਡਰ ਪ੍ਰਮੋਸ਼ਨਾ ਵੀ ਕਿਉਂ ਨਹੀਂ ਕੀਤੀਆਂ ਜਾ ਰਹੀਆਂ, ਵਿਭਾਗ ਇਹਨਾਂ ਪ੍ਰਮੋਸ਼ਨਾ ਤੇ ਵੀ ਚੁੱਪੀ ਤੋੜਨ ਨੂੰ ਤਿਆਰ ਨਹੀਂ। ਪਤਾ ਨਹੀਂ ਸਿੱਖਿਆ ਵਿਭਾਗ ਪਾ੍ਇਮਰੀ ਅਧਿਆਪਕਾਂ ਦੇ ਸਬਰ ਦਾ ਹੋਰ ਕਿਨ੍ਹਾਂ ਇਮਤਿਹਾਨ ਲੈਣਾ ਚਾਹੁੰਦਾ ਹੈ? ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਾ੍ਇਮਰੀ ਅਧਿਆਪਕਾਂ ਦੀਆਂ ਪ੍ਰਮੋਸ਼ਨਾ ਜਲੱਦ ਨਾ ਕੀਤੀਆਂ ਗਈਆਂ ਤਾਂ ਯੂਨੀਅਨ ਇਸ ਵਿਰੁੱਧ ਸਖਤ ਕਦਮ ਚੁੱਕੇਗੀ ਜਿਸ ਦੀ ਜਿੰਮੇਵਾਰੀ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਸੰਜੀਵ ਹਾਂਡਾ, ਭੁਪਿੰਦਰ ਸਿੰਘ ਜੀਰਾ, ਅਮਿਤ ਸੋਨੀ, ਕ੍ਰਿਸ਼ਨ ਚੌਪੜਾ, ਬਲਜਿੰਦਰ ਸਿੰਘ, ਰਜਿੰਦਰ ਸਿੰਘ ਰਾਜਾ, ਰਾਜਵੀਰ ਸਿੰਘ, ਗੁਰਮੀਤ ਸਿੰਘ, ਕਮਲਪੁਰੀ, ਸੰਜੇ ਚੌਧਰੀ, ਸੁਰਿੰਦਰ ਨਰੂਲਾ ਆਦਿ ਹਾਜ਼ਰ ਸਨ।