ਪੈਡਲਰਜ਼ ਐਸੋਸੀਏਸ਼ਨ ਆਫ ਇੰਡੀਆ ਨੇ ਡਾਂਡੀ ਮਾਰਚ ਦੀ 86ਵੀਂ ਵਰੇਗੰਢ ਮਨਾਈ
ਪੈਡਲਰਜ਼ ਐਸੋਸੀਏਸ਼ਨ ਆਫ ਇੰਡੀਆ ਨੇ ਡਾਂਡੀ ਮਾਰਚ ਦੀ 86ਵੀਂ ਵਰੇਗੰਢ ਮਨਾਈ
ਫਿਰੋਜ਼ਪੁਰ ਤੋਂ ਹੁਸੈਨੀਵਾਲਾ ਹੋ ਕੇ ਸਥਾਨਕ ਗਾਂਧੀ ਗਾਰਡਨ 'ਚ ਮਹਾਤਮਾ ਨੂੰ ਕੀਤਾ ਸ਼ਰਧਾ ਦੇ ਫੁੱਲ ਅਰਪਿਤ
-ਮਹਾਤਮਾ ਗਾਂਧੀ ਅਤੇ ਸ. ਭਗਤ ਸਿੰਘ ਦਾ ਉਦੇਸ਼ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦੀ ਦਿਵਾਉਣਾ ਸੀ: ਡਾ. ਕੇਤਨ ਬਾਲੀਰਾਮ ਪਾਟਿਲ
ਫਿਰੋਜ਼ਪੁਰ 12 ਮਾਰਚ,2016 : (Subhash Kakkar) :
ਡਾਂਡੀ ਮਾਰਚ ਨੂੰ 86ਵੀਂ ਵਰੇਗੰਢ ਤੇ ਪੈਡਲਰਜ਼ ਐਸੋਸੀਏਸ਼ਨ ਆਫ
ਇੰਡੀਆ ਦੇ ਕਾਰਕੁੰਨ ਫਿਰੋਜ਼ਪੁਰ ਤੋਂ ਹੁਸੈਨੀਵਾਲਾ ਹੋ ਕੇ ਸਥਾਨਕ ਗਾਂਧੀ ਗਾਰਡਨ ਵਿਚ ਮਹਾਤਮਾ ਦੇ
ਸਾਹਮਣੇ ਨਤਮਸਤਕ ਹੋਏ। ਪੈਡਲਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਮੁੱਖ ਸਰਪ੍ਰਸਤ ਡਾ. ਕੇਤਨ
ਬਾਲੀਰਾਮ ਪਾਟਿਲ ਦੀ ਅਗਵਾਈ ਵਿਚ ਚੇਤਨ ਤਨੇਜਾ ਸਰਪ੍ਰਸਤ, ਪੈਡਲਰਜ਼ ਐਸੋਸੀਏਸ਼ਨ ਆਫ ਇੰਡੀਆ
ਦੇ ਰਾਸ਼ਟਰੀ ਪ੍ਰਧਾਨ ਗੌਰਵ ਸਾਗਰ ਭਾਸਕਰ, ਜਨਰਲ ਸੈਕਟਰੀ ਮੇਜਰ ਸਿੰਘ ਅਤੇ ਹੋਰ ਮੈਂਬਰਾਂ ਨੇ
ਫਿਰੋਜ਼ਪੁਰ, ਫਾਜ਼ਿਲਕਾ ਮਾਰਗ ਤੇ ਸਥਿਤ ਮੋਹਨ ਲਾਲ ਭਾਸਕਰ ਚੌਂਕ ਤੋਂ ਸਾਈਕਲ ਯਾਤਰਾ ਕਰਦੇ ਹੋਏ
ਹੁਸੈਨੀਵਾਲਾ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ ਵਿਚ ਸਥਾਪਿਤ ਰਾਸ਼ਟਰੀ ਸਮਾਰਕ
ਤੇ ਸ਼ਰਦਾ ਦੇ ਫੁੱਲ ਅਰਪਿਤ ਕੀਤੇ। ਇਸ ਦੇ ਬਾਅਦ ਮੈਂਬਰਾਂ ਨੇ ਵਾਪਸੀ ਸਾਈਕਲ ਯਾਤਰਾ ਕਰਦੇ ਹੋਏ
ਗਾਂਧੀ ਗਾਰਡਨ ਸਥਿਤ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਪਾਟਿਲ ਨੇ
ਦੱਸਿਆ ਕਿ ਹਾਲਾਂਕਿ ਮਹਾਤਮਾ ਗਾਂਧੀ ਅਤੇ ਭਗਤ ਸਿੰਘ ਨੂੰ ਕਾਰਜ ਸ਼ੈਲੀ ਅਤੇ ਸੋਚ ਵਿਚ ਅੰਤਰ ਸੀ,
ਕ੍ਰਾਂਤੀਕਾਰੀ ਅਤੇ ਸੁਤੰਤਰਤਾ ਸੈਨਾਨੀਆਂ ਦਾ ਉਦੇਸ਼ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣਾ ਸੀ। ਇਸ ਲਈ ਅੱਜ ਪੈਡਲਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਮੈਂਬਰਾਂ ਨੇ ਪਹਿਲਾ ਹੁਸੈਨੀਵਾਲਾ ਅਤੇ ਬਾਅਦ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਥੇ ਇਹ ਵਰਨਣਯੋਗ ਹੈ ਕਿ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦੇ ਵਿਰੁੱਧ 12 ਮਾਰਚ 1930 ਨੂੰ ਡਾਂਡੀ ਮਾਰਚ ਸ਼ੁਰੂ ਕੀਤਾ ਸੀ। ਜਿਸ ਵਿਚ ਗਾਂਧੀ ਨੇ ਆਪਣੇ ਸਾਥੀਆਂ ਅਤੇ ਹਜ਼ਾਰਾਂ ਦੇਸ਼ ਭਗਤਾਂ ਦੇ ਨਾਲ ਮਿਲ ਕੇ ਸਾਬਰਵਤੀ ਆਸ਼ਰਮ ਵਿਚ ਰੁਕ ਕੇ ਪੈਦਲ ਯਾਤਰਾ ਸ਼ੁਰੂ ਕੀਤੀ ਅਤੇ ਗੁਜਰਾਤ ਦੇ ਸਮੁੰਦਰ ਤੱਟ ਤੇ ਸਮੁੰਦਰ ਦੇ ਪਾਣੀ ਤੋਂ ਨਮਕ ਬਣਾ ਕੇ ਅੰਗਰੇਜ਼ਾਂ ਦੇ ਨਮਕ ਕਾਨੂੰਨ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਸਵਦੇਸ਼ੀ ਵਸਤੂਆਂ ਦਾ ਪ੍ਰਯੋਗ ਕਰਨ ਨੂੰ ਕਿਹਾ। ਬਾਅਦ ਵਿਚ ਇਸ ਯਾਤਰਾ ਨੇ ਮਹਾਂ ਅੰਦੋਲਨ ਦਾ ਰੂਪ ਧਾਰਨ ਕਰ ਲਿਆ ਜਿਸ ਨੂੰ ਸਵਿਨਯ ਅਵਗਿਆ ਅੰਦੋਲਨ ਵੀ ਕਿਹਾ ਗਿਆ।