ਪੁਲਿਸ ਨੇ ਦੋ ਮਾਮਲਿਆਂ ਚ 6 ਪਿਸਟਲ 1 ਗਲੋਕ ਅਤੇ ਹੈਰੋਇਨ ਸਮੇਤ 4 ਵਿਅਕਤੀਆ ਨੂੰ ਕੀਤਾ ਗਿਰਫ਼ਤਾਰ
ਪੁਲਿਸ ਨੇ ਦੋ ਮਾਮਲਿਆਂ ਚ 6 ਪਿਸਟਲ 1 ਗਲੋਕ ਅਤੇ ਹੈਰੋਇਨ ਸਮੇਤ 4 ਵਿਅਕਤੀਆ ਨੂੰ ਕੀਤਾ ਗਿਰਫ਼ਤਾਰ
ਫਿਰੋਜ਼ਪੁਰ 7 ਫਰਵਰੀ 2025 :ਫਿਰੋਜ਼ਪੁਰ ਪੁਲਿਸ ਦੀ CIA ਟੀਮ ਨੂੰ ਅੱਜ ਦੋ ਮਾਮਲਿਆਂ ਚ ਇਕ ਵੱਡੀ ਸਫਲਤਾ ਹਾਸਿਲ ਹੋਈ ਹੈ ।ਜਿਸ ਤਹਿਤ ਚਾਰ ਆਰੋਪੀਆਂ ਨੂੰ ਨਾਜਾਇਜ਼ ਅਸਲੇ ਅਤੇ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ ।
ਪ੍ਰੈਸ ਨੂੰ ਜਾਣਕਾਰੀ ਦੇਂਦੀਆਂ ਐਸ ਐਸ ਪੀ ਫਿਰੋਜ਼ਪੁਰ ਨੇ ਦੱਸਿਆ ਕਿ ਸਮਾਜ ਵਿਰੋਧੀ ਮਾੜੇ ਅਨਸਰਾਂ ਵੱਲੋ ਕੀਤੀਆਂ ਜਾਨ ਵਾਲਿਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਾਇ ਪੁਲਿਸ ਵੱਲੋ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ।ਜਿਸ ਤਹਿਤ ਫਿਰੋਜ਼ਪੁਰ ਦੀ CIA ਟੀਮ ਵੱਲੋ ਕਾਰਵਾਈ ਕਰਦਿਆਂ ਇਕ ਮਾਮਲੇ ਚ 3 ਆਰੋਪੀਆਂ ਨੂੰ ਗਿਰਫ਼ਤਾਰ ਕਰ ਓਹਨਾ ਪਾਸੋ 520 ਗ੍ਰਾਮ ਹੈਰੋਇਨ ਅਤੇ 01 (9 .ਐਮ ਐਮ ਗਲੋਕ )ਅਤੇ 1 ਵਰਨਾ ਕਾਰ ਬਰਾਮਦ ਕੀਤੀ ਗਈ।ਪੁਲਿਸ ਵੱਲੋ ਗਿਰਫ਼ਤਾਰ ਕੀਤੇ ਗਏ ਆਰੋਪੀਆਂ ਦੇ ਨਾਮ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਹਰਬੰਸ ਸਿੰਘ ,ਦਿਲਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀਆਂਨ ਪਿੰਡ ਮੰਸੂਰਦੇਵ ਥਾਣਾ ਜ਼ੀਰਾ ਅਤੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕਰਮੂੰਵਾਲਾ ਥਾਣਾ ਘਾਲਖੁਰਦ ਜਿਲਾ ਫਿਰੋਜ਼ਪੁਰ ਹਨ । ਉਕਤ ਆਰੋਪੀਆਂ ਵਿੱਚੋ ਦਿਲਪ੍ਰੀਤ ਸਿੰਘ ਖਿਲਾਫ ਪਹਿਲਾ ਵੀ ਕਈ ਮੁਕਦਮੇ ਦਰਜ ਹਨ ।
ਇਸੇ ਤਰ੍ਹਾਂ ਦੂਸਰੇ ਮਾਮਲੇ ਚ ਫਿਰੋਜ਼ਪੁਰ ਦੇ ਪਿੰਡ ਬਜੀਦਪੁਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਰੱਛਪਾਲ ਸਿੰਘ ਨੂੰ 6 ਪਿਸਟਲ ਨਾਜਾਇਜ਼ 32 ਬੋਰ, 6 ਮੈਗਜ਼ੀਨ ਅਤੇ 8 ਜਿੰਦਾ ਰੋਂਦ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ । ਪੁੱਛ ਗਿੱਛ ਦੌਰਾਨ ਪਤਾ ਚੱਲਿਆ ਕਿ ਆਰੋਪੀ ਵੱਲੋ 2023 ਵਿਚ ਇਕ ਔਰਤ ਅਤੇ ਉਸਦੇ ਪਰਿਵਾਰ ਉਪਰ ਹਮਲਾ ਕੀਤਾ ਗਿਆ ਸੀ ਅਤੇ ਉਸ ਤਹਿਤ ਆਰੋਪੀ ਖਿਲਾਫ ਇਕ ਮੁਕਦਮਾ ਪਹਿਲਾ ਤੋਂ ਵੀ ਚੱਲ ਰਿਹਾ ਸੀ ਅਤੇ ਇਸ ਵਾਰ ਇਸ ਅਸਲੇ ਨਾਲ ਉਸ ਔਰਤ ਨੂੰ ਨੁਕਸਾਨ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਅਸਲੇ ਨੂੰ ਅੱਗੇ ਵੇਚਣ ਦੀ ਫ਼ਿਰਾਕ ਵਿਚ ਵੀ ਸੀ । ਪੁਲਿਸ ਨੇ ਇਹ ਵੀ ਦੱਸਿਆ ਕਿ ਆਰੋਪੀ ਅਮਨ ਆਪਣਾ ਲੋਕਲ ਗੈਂਗ ਬਣਾ ਕੇ ਉਸ ਨੂੰ ਲੁੱਟ ਖੋਹ ਅਤੇ ਸਨੈਚਿੰਗ ਵਰਗੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇਣ ਦੀ ਫ਼ਿਰਾਕ ਵਿਚ ਵੀ ਸੀ ।
ਪੁਲਿਸ ਵੱਲੋ ਦੋਨਾਂ ਮਾਮਲਿਆਂ ਤਹਿਤ ਥਾਣਾ ਮੱਖੂ ਅਤੇ ਥਾਣਾ ਕੁਲਗੜੀ ਵਿਖੇ ਵੱਖ ਵੱਖ ਮੁਕਦਮੇ ਦਰਜ ਕਰ ਜਾਂਚ ਪੜਤਾਲ ਕੀਤੀ ਜਾ ਰਾਹੀ ਹੈ ਕਿ ਇਹ ਅਸਲਾ ਜਾ ਹੈਰੋਇਨ ਕਿਥੋਂ ਲੈ ਕੇ ਆਏ ਸਨ ਅਤੇ ਕਿੱਥੇ ਵੇਚੀ ਹੈ ਜਾ ਵੇਚਣੀ ਸੀ, ਜਿਸ ਬਾਰੇ ਆਉਣ ਵਾਲੇ ਸਮੇ ਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।