ਨੈਸ਼ਨਲ ਕੰਜਿਊਮਰ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
ਨੈਸ਼ਨਲ ਕੰਜਿਊਮਰ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
ਫਿਰੋਜ਼ਪੁਰ 24 ਦਸੰਬਰ 2020 : ਕੋਮੀ ਖਪਤਕਾਰ ਦਿਵਸ (ਨੈਸ਼ਨਲ ਕੰਜਿਊਮਰ ਡੇ) ਮੌਕੇ ਕੰਜਿਊਮਰ ਕਮੀਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਅਮਰਦੀਪ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਕੰਜਿਊਮਰ ਕਮੀਸ਼ਨ ਫਿਰੋਜ਼ਪੁਰ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੰਜਿਊਮਰ ਕਮੀਸ਼ਨ ਫਿਰੋਜ਼ਪੁਰ ਦੇ ਅਧਿਕਾਰੀਆਂ, ਕਰਮਚਾਰੀਆਂ ਤੋਂ ਇਲਾਵਾ ਹੋਰਨਾ ਲੋਕਾਂ ਨੇ ਹਿੱਸਾ ਲਿਆ।
ਇਸ ਦੌਰਾਨ ਕੰਜਿਊਮਰ ਕਮੀਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਅਮਰਦੀਪ ਸਿੰਘ ਸ਼ੇਰਗਿੱਲ ਨੇ ਲੋਕਾਂ ਨੂੰ ਕੰਜਿਊਮਰ ਕਮੀਸ਼ਨ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਦੁਕਾਨਦਾਰਾਂ/ਕੰਪਨੀਆਂ ਜਾਂ ਆਨਲਾਈਨ ਸਮਾਨ ਖਰੀਦਣ ਸਮੇਂ ਜਾਗਰੂਕ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਖਰੀਦੋ-ਫਰੋਖਤ ਦੌਰਾਨ ਗਲਤ ਵਪਾਰ ਜਾਂ ਕੋਈ ਧੋਖਾਧੜੀ ਸਬੰਧੀ ਸ਼ਿਕਾਇਤ ਕਰਨ ਲਈ ਕੰਜਿਊਮਰ ਕੋਰਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੰਜਿਊਮਰ ਕੋਰਟ ਵਿਚ ਸਿਰਫ ਇੱਕ ਦਰਖਾਸਤ ਦੇ ਕੇ ਆਪਣਾ ਕੇਸ ਦਰਜ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਹੱਕਾ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤੇ ਕੰਜਿਊਮਰ ਕੋਰਟ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਲਾਭ ਲੈਣਾ ਚਾਹੀਦਾ ਹੈ।
ਇਸ ਮੌਕੇ ਸ਼ਿਵ ਕੁਮਾਰ ਸੁਪਰਡੰਟ, ਵਿਪਨ ਵਧਾਵਨ ਵਾਈਸ ਪ੍ਰਧਾਨ ਬਾਰ, ਐਡਵੋਕੇਟ ਅਰਪਿਤ ਸਿੰਗਲਾ, ਅਸ਼ੋਕ ਗੁਪਤਾ, ਪਵਨ ਚਾਵਲਾ, ਆਸ਼ੂ, ਪੰਜਾਬ ਗੋਰਮੰਟ ਪੰਜਾਬ ਐਸੋਸਿਇਸ਼ਨ ਤੋਂ ਦੇਵਰਾਜ ਨਰੂਲਾ, ਸੁਰਿੰਦਰ ਸ਼ਰਮਾ, ਹਰਕ੍ਰਿਸਨ ਸਿੰਘ, ਅਜੀਤ ਸਿੰਘ ਸੋਢੀ, ਜਸਪਾਲ ਸਿੰਘ ਸਮਤੇ ਕੰਜਿਊਮਰ ਕਮੀਸ਼ਨ ਦੇ ਸਾਹਿਲ ਮੇਹਰਾ, ਕੁਨਾਲ ਸ਼ਰਮਾ, ਗੁਰਮੀਤ ਸੋਢੀ, ਸੰਜੈ ਪ੍ਰਨਾਮੀ, ਰਾਜ ਕੁਮਾਰ ਸੇਠੀ, ਗੁਰਮੀਤ ਕੌਰ ਅਤੇ ਸੁੱਚਾ ਸਿੰਘ ਹਾਜ਼ਰ ਸਨ।