Ferozepur News

ਨਹਿਰੂ ਯੂਵਾ ਕੇਂਦਰ ਫਿਰੋਜਪੁਰ ਵੱਲੋਂ ਗ੍ਰਾਮਰ ਸੀਨੀਅਰ ਸਕੈਂਡਰੀ ਸਕੂਲ, ਫਿਰੋਜ਼ਪੁਰ ਛਾਉਣੀ ਵਿਖੇ ਪੰਜ ਰੋਜ਼ਾ ਟ੍ਰੇਨਿੰਗ ਆਫ਼ ਯੂਥ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਰੰਭ

ਫਿਰੋਜ਼ਪੁਰ 25 ਦਸੰਬਰ 2016 ( )  ਨਹਿਰੂ ਯੂਵਾ ਕੇਂਦਰ ਫਿਰੋਜਪੁਰ ਵੱਲੋਂ ਗ੍ਰਾਮਰ ਸੀਨੀਅਰ ਸਕੈਂਡਰੀ ਸਕੂਲ, ਫਿਰੋਜ਼ਪੁਰ ਛਾਉਣੀ ਵਿਖੇ ਪੰਜ ਰੋਜ਼ਾ ਟ੍ਰੇਨਿੰਗ ਆਫ਼ ਯੂਥ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਰੰਭ ਕੀਤਾ ਗਿਆ। ਪ੍ਰੋਗਰਾਮ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਸ ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫਿਰੋਜ਼ਪੁਰ ਅਤੇ ਸ ਬਲਦੇਵ ਸਿੰਘ ਭੁੱਲਰ ਮੈਂਬਰ ਜੱਜ ਜ਼ਿਲ੍ਹਾ ਕੰਜਿਉਮਰ ਕੋਰਟ ਫਿਰੋਜ਼ਪੁਰ ਨੇ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਸਰਬਜੀਤ ਸਿੰਘ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਨੇ ਕੀਤੀ ਪ੍ਰੋਗਰਾਮ ਵਿਚ  ਸ ਹਰਚਰਨ ਸਿੰਘ ਸਾਮਾ ਮੈਨੇਜਰ ਗ੍ਰਾਮਰ ਸਕੂਲ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ  ਅਤੇ ਵਿਸ਼ੇਸ਼ ਬੁਲਾਰੇ ਦੇ ਰੂਪ ਵਿਚ ਸ ਇੰਦਰਪਾਲ ਸਿੰਘ ਲੈਕਚਰਾਰ ਅਤੇ ਸ ਪਰਵਿੰਦਰ ਸਿੰਘ ਸੋਢੀ ਸ਼ਾਮਲ ਹੋਏ।
ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਮਹਿਮਾਨ ਸ ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫਿਰੋਜ਼ਪੁਰ ਅਤੇ ਸ ਬਲਦੇਵ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਹਿਰੂ ਯੁਵਾ ਕੇਂਦਰ ਦਾ ਇੱਕ ਬਹੁਤ ਵਧਿਆ ਉਪਰਾਲਾ ਹੈ ਜਿਸ ਨਾਲ ਕਿ ਨੌਜਵਾਨਾਂ ਵਿਚ ਵਲੰਟਿਅਰਸ਼ਿਪ ਅਤੇ ਸਮਾਜ ਸੇਵਾ ਦਾ ਜਜ਼ਬਾ ਪੈਦਾ ਹੋਵੇਗਾ ਜਿਸ ਨਾਲ ਕੇ ਉਹ ਵੱਧ ਤੋਂ ਵੱਧ ਦੇਸ਼ ਤੇ ਵਿਕਾਸ ਵਿਚ ਹਿੱਸਾ ਪਾਉਣਗੇ ਉਨ੍ਹਾਂ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹਨਾਂ ਕੈਂਪਾਂ ਤੋਂ ਨੌਜਵਾਨਾਂ ਨੂੰ ਬਹੁਤ ਲਾਭ ਹੁੰਦਾ ਹੈ ਅਤੇ ਆਤਮ ਵਿਸ਼ਵਾਸ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਆਪਣੇ ਸਮੇਂ ਦੀਆ ਉਧਾਰਨਾ ਦੇ ਕੇ ਕਿਹਾ ਕਿ ਅੱਸੀ ਖ਼ੁਦ ਇਹਨਾਂ ਕੈਂਪਾਂ ਤੋਂ ਬਹੁਤ ਕੁੱਝ ਹਾਸਿਲ ਕੀਤਾ ਹੈ ਉਨ੍ਹਾਂ ਕਿਹਾ ਕਿ ਸਾਡੀ ਸਫਲਤਾ ਦੇ ਵਿਚ ਇਹੋ ਜੇ ਕੈਂਪਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਹੋ ਜੇ ਕੈਂਪਾਂ ਰਾਹੀ ਨੌਜਵਾਨਾਂ ਨੂੰ ਆਪਣੀ ਸ਼ਖਸਿਅਤ ਨੂੰ ਨਿਖਾਰਨ ਦੇ ਬਹੁਤ ਮੌਕੇ ਹਾਸਲ ਹੁੰਦੇ ਹਨ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂੱਥ ਕੁਆਰਡੀਨੇਟਰ ਨਹਿਰੂ ਯੂਵਾ ਕੇਂਦਰ ਨੇ ਕਿਹਾ ਕਿ ਇਸ ਤਰਾਂ ਦੇ 5 ਕੈਂਪ ਵੱਖ-ਵੱਖ ਬਲਾਕਾਂ ਦੀਆ ਕਲੱਬਾਂ ਦੇ ਨੌਜਵਾਨ ਦੇ ਲਗਾਏ ਜਾਣਗੇ। ਜੋਕਿ ਰਾਤ ਦਿਨ ਇਸ ਕੈਂਪ ਵਿਚ ਰਹੀ ਕੇ ਆਪਣੇ ਵਿਅਕਤੀਤਵ ਦਾ ਵਿਕਾਸ ਕਰ ਸਕਣਗੇ ਅਤੇ ਪਿੰਡਾ ਦੇ ਵਿਕਾਸ ਦਿਆਂ ਵੱਖ ਵੱਖ ਸਕੀਮਾਂ ਤੋਂ ਜਾਣੂ ਹੋਣਗੇ। ਇਸ ਤੋਂ ਇਲਾਵਾ ਵੱਖ ਵੱਖ ਵਿਸ਼ਿਆਂ ਰਾਹੀ ਪ੍ਰੇਰਤ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਕੈਂਪ ਵਿਚ 45 ਵੱਖ ਵੱਖ ਪਿੰਡਾ ਦੇ ਨੌਜਵਾਨ ਹਿੱਸਾ  ਲੈ ਰਹੇ ਹਨ, ਕੈਂਪ ਦੀ ਦੇਖ ਰੇਖ ਹਰਮਨਪ੍ਰੀਤ ਸਿੰਘ, ਜਗਜੀਤ ਸਿੰਘ, ਗਗਨ, ਸੁਖਵੰਤ ਸਿੰਘ, ਮਿਸ ਮੰਨੂ, ਕੋਮਲ ਅਤੇ ਕੋਮਲਪ੍ਰੀਤ ਰਾਸ਼ਟੀਆ ਯੁਵਾ ਵਲੰਟੀਅਰ ਕਰ ਰਹੇ ਹਨ। ਇਸ ਕੈਂਪ ਦਾ ਮੁੱਖ ਉਦੇਸ਼ ਨੌਜਵਾਨਾ ਦਾ ਵਿਅਕਤੀਤਵ ਵਿਕਾਸ ਕਰਨਾ ਪਿੰਡਾ ਦੇ ਵਿਕਾਸ ਦੀਆ ਵੱਖ ਵੱਖ ਸਕੀਮਾਂ ਬਾਰੇ ਜਾਣੂ ਕਰਵਾਨਾ, ਯੋਗਾ ਖੇਡਾਂ, ਸਭਿਆਚਾਰਕ ਪ੍ਰੋਗਰਾਮ, ਵਾਤਾਵਰਨ ਅਤੇ ਪਾਣੀ ਦੀ ਸੰਭਾਲ, ਸਕੀਲ ਡਿਵੈਲਪਮੈਂਟ, ਸਵੈ ਰੋਜ਼ਗਾਰ ਦੀਆ ਸਕੀਮਾਂ, ਨਸ਼ੇ ਅਤੇ ਭਰੂਣ ਹੱਤਿਆ ਵਰਗੇ ਸਮਾਜਿਕ ਮੁੱਦੇ ਬਾਰੇ ਜਾਣੂ ਕਰਵਾਉਣਾ ਹੈ। ਉਨ੍ਹਾ ਕਿਹਾ ਕਿ ਸ ਗੁਰਦੇਵ ਸਿੰਘ ਲੇਖਾਕਾਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਇਨ੍ਹਾ ਕੈਂਪਾਂ ਵਿਚ ਕੁਆਰਡੀਨੇਟਰ ਦੀਆ ਸੇਵਾਵਾਂ ਨਿਭਾਉਣਗੇ।
ਪ੍ਰੋਗਰਾਮ ਦੀ ਸ਼ੁਰੂਆਤ ਗੁਰਦੇਵ ਸਿੰਘ ਲੇਖਾਕਾਰ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿ ਕੇ ਕੀਤੀ ਅਤੇ ਕੈਂਪ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਸ ਪਰਮਿੰਦਰ ਸਿੰਘ ਸੋਢੀ ਵੱਲੋਂ ਵਿੱਦਿਆ ਦੀ ਮਹੱਤਤਾ ਅਤੇ ਵਿਅਕਤੀਤਵ ਵਿਕਾਸ ਬਾਰੇ ਆਪਣੇ ਵਿਕਾਸ ਰੱਖੇ ਉਨ੍ਹਾਂ ਨੌਜਵਾਨਾਂ ਨੂੰ ਵੱਖ-ਵੱਖ ਉਧਾਰਨਾ ਦੇ ਕੇ ਪ੍ਰੇਰਤ ਕਿਤਾ। ਪ੍ਰੋਗਰਾਮ ਦੇ ਅੰਤ ਵਿਚ ਆਏ ਹੋਏ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ ਅਤੇ ਸ ਹਰਚਰਨ ਸਿੰਘ ਸਾਮਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਕੈਂਪ ਨੂੰ ਸਫਲ ਬਨਾਉਣ ਲਈ ਸਕੂਲ ਦੇ ਸਟਾਫ਼ ਵਿਸ਼ੇਸ਼ ਯੋਗਾਦਾਨ ਦਿੱਤਾ ਜਾ ਰਿਹਾ ਹੈ।

Related Articles

Back to top button