ਨਸ਼ਾ ਛੁਡਾਓ ਕੇਂਦਰ ਸਿਵਲ ਹਸਪਤਾਲ ਵਿਖੇ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਪੰਜਾਬ ਰਾਜ ਨੋ ਤੰਬਾਕੂ ਸਪਤਾਹ ਮਨਾਇਆ
ਨਸ਼ਾ ਛੁਡਾਓ ਕੇਂਦਰ ਸਿਵਲ ਹਸਪਤਾਲ ਵਿਖੇ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਪੰਜਾਬ ਰਾਜ ਨੋ ਤੰਬਾਕੂ ਸਪਤਾਹ ਮਨਾਇਆ
ਫਿਰੋਜ਼ਪੁਰ, 1.11.2022: ਅੱਜ ਨਸ਼ਾ ਛੁਡਾਓ ਕੇਂਦਰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਮਾਣਯੋਗ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਾਕਟਰ ਰਚਨਾ ਮਿੱਤਲ ਜੀ ਅਤੇ ਡਾਕਟਰ ਨਵਦੀਪ ਸੋਈ ਜੀ ਦੀ ਅਗਵਾਈ ਵਿੱਚ ਪੰਜਾਬ ਰਾਜ ਨੋ ਤੰਬਾਕੂ ਸਪਤਾਹ ਮਨਾਇਆ ਜਾ ਰਿਹਾ ਹੈ।
ਮਾਣਯੋਗ ਸਿਵਲ ਸਰਜਨ ਜੀ ਨੇ ਦਸਿਆ ਕਿ ਇਹ ਪ੍ਰੋਗਰਾਮ ਇਕ ਨਵੰਬਰ ਤੋਂ 7 ਨਵੰਬਰ ਤੱਕ ਕਰਵਾਇਆ ਜਾਣਾ ਹੈ ਜਿਸ ਵਿਚ ਰਾਸ਼ਟਰੀ ਤੰਬਾਕੂ ਪ੍ਰੋਗਰਾਮ ਅਫ਼ਸਰ ਵੱਲੋਂ ਨਿਰਧਾਰਤ ਕੀਤੀਆਂ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ । ਇਸ ਮੌਕੇ ਸਤਕਾਰਯੋਗ ਡਾਕਟਰ ਰਚਨਾ ਮਿੱਤਲ ਜੀ ਵਲੋਂ ਮਰੀਜਾਂ ਨੂੰ ਤੰਬਾਕੂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇੱਕ ਬੋਰਡ ਉਪਰ ਤੰਬਾਕੂ ਨਾ ਕਰਨ ਦੇ ਪ੍ਰਣ ਦੇ ਸਬੰਧ ਵਿੱਚ ਇਕ ਦਸਤਖ਼ਤ ਮੁਹਿੰਮ ਦਾ ਆਗਾਜ਼ ਕੀਤਾ ਗਿਆ ਮਾਣਯੋਗ ਡਾਕਟਰ ਨਵਦੀਪ ਸੋਈ ਜੀ ਨੇ ਤੰਬਾਕੂ ਤੋਂ ਬਚਣ ਦੇ ਉਪਾਅ ਅਤੇ ਬਿਮਾਰੀਆ ਵਿਸ਼ੇਸ਼ ਜਾਣਕਾਰੀ ਦਿੱਤੀ ਗਈ । ਇਸ ਮੌਕੇ ਕੌਂਸਲਰ ਮੈਡਮ ਅਮਿਤਾ ਚੋਪੜਾ ਸ੍ਰੀ ਮਤੀ ਰਮਨਦੀਪ ਕੌਰ ਅਤੇ ਸਾਈਕੋਲੋਜਿਸਟ ਪ੍ਰੇਮਜੀਤ ਸਿੰਘ ਵੱਲੋ ਇਕ ਸੌਂਹ ਚੁੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਪ੍ਰੇਮਜੀਤ ਸਿੰਘ ਵੱਲੋਂ ਪੰਜਾਬ ਰਾਜ ਨੋ ਤੰਬਾਕੂ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਤੰਬਾਕੂ ਮੁਕਤ ਸਮਾਜ ਦੀ ਸਿਰਜਣਾ ਕਰਨਾ ਹੈ ।ਅੰਤ ਵਿੱਚ ਸਾਈਕੈਟਰਿਕ ਸੋਸ਼ਲ ਵਰਕਰ ਗਗਨਦੀਪ ਕੌਰ ਵੱਲੋਂ ਮਰੀਜ਼ਾਂ ਨੂੰ ਤੰਬਾਕੂ ਸੇਵਨ ਨਾ ਕਰਨ ਦੀ ਸੌਂਹ ਚੁਕਾਈ ਗਈ।