Ferozepur News

19 ਜਨਵਰੀ 2020 ਨੂੰ ਲਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟਵਿੱਚ ਬਣਦੇ ਸਹੀ ਉੱਤਰਾਂ ਦੇ ਗਰੇਸ ਅੰਕ ਦੇਣ ਦੀ ਮੰਗ

19 ਜਨਵਰੀ 2020 ਨੂੰ ਲਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-(1)2018 ( PSTET 2018 ) *ਵਿੱਚ ਬਣਦੇ ਸਹੀ ਉੱਤਰਾਂ ਦੇ ਗਰੇਸ ਅੰਕ ਦੇਣ ਦੀ ਮੰਗ

19 ਜਨਵਰੀ 2020 ਨੂੰ ਲਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟਵਿੱਚ ਬਣਦੇ ਸਹੀ ਉੱਤਰਾਂ ਦੇ ਗਰੇਸ ਅੰਕ ਦੇਣ ਦੀ ਮੰਗ

Ferozepur, 2.9.2021: ਪੰਜਾਬ ਸਰਕਾਰ ਨੇ 19 ਜਨਵਰੀ 2020 ਨੂੰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ -1 ਲਿਆ ਸੀ ਅਤੇ ਕੁੱਝ ਦਿਨਾਂ ਬਾਅਦ ਵਿਭਾਗ ਵੱਲੋਂ ਵੈੱਬਸਾਈਟ ਤੇ ਇਸਦੀ ਉੱਤਰ ਕੁੰਜੀ ਪਾਈ ਗਈ ਸੀ ਜਿਸ ਵਿੱਚ ਪਾਇਆ ਗਿਆ ਸੀ ਕਿ 9-10 ਪ੍ਰਸ਼ਨਾਂ ਦੇ ਉੱਤਰ ਸਹੀ ਨਹੀਂ ਸਨ ਅਤੇ 1-2 ਪ੍ਰਸ਼ਨ ਇਸਤਰਾਂ ਦੇ ਸਨ ਜਿਨ੍ਹਾਂ ਦੀ ਪੰਜਾਬੀ ਸ਼ਬਦਾਵਲੀ ਅਨੁਸਾਰ ਉੱਤਰ ਕੁੱਝ ਹੋਰ ਬਣਦਾ ਸੀ ਤੇ ਅੰਗਰੇਜ਼ੀ ਅੰਗਰੇਜ਼ੀ ਦੀ ਸ਼ਬਦਾਵਲੀ ਅਨੁਸਾਰ ਉੱਤਰ ਕੁਝ ਹੋਰ ਬਣਦਾ ਸੀ। ਜਿਸਦਾ ਉੱਤਰ ਕੋਈ ਵੀ ਸਹੀ ਨਹੀਂ ਚੁਣ ਸਕਦਾ ਸੀ ।

ਪ੍ਰੰਤੂ 23-03-2020 ਨੂੰ ਘੋਸ਼ਤ ਕੀਤੇ ਗਏ ਰਿਜ਼ਲਟ ਵਿੱਚ ਵਿਭਾਗ ਵੱਲੋਂ ਸਿਰਫ 2-3 ਅੰਕ ਹੀ ਗਰੇਸ ਦੇ ਰੂਪ ਵਿੱਚ ਦਿੱਤੇ ਪਰ ਫਿਰ ਵੀ ਬਹੁਤ ਸਾਰੇ ਪ੍ਰਸ਼ਨ ਅਜਿਹੇ ਹਨ ਜਿਨ੍ਹਾਂ ਤੇ ਇਤਰਾਜ ਲਗਾਇਆ ਗਿਆ ਜਿਸਦੇ ਉੱਤਰਾਂ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ। ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀ ਉਸ ਪੇਪਰ ਵਿੱਚੋਂ 3-4 ਅੰਕਾਂ ਨਾਲ ਅਯੋਗ ਹੋ ਗਏ। ਗ਼ਲਤ ਉੱਤਰਾਂ ਦੀ pdf NCERT ਦੀਆਂ ਕਿਤਾਬਾਂ ਅਨੁਸਾਰ ਸਬੂਤਾ ਸਮੇਤ ਮਾਨਯੋਗ ਮੁੱਖ ਮੰਤਰੀ ਪੰਜਾਬ ,ਮਾਣਯੋਗ ਸਿੱਖਿਆ ਮੰਤਰੀ ਪੰਜਾਬ, ਮਾਣਯੋਗ ਸਿੱਖਿਆ ਸਕੱਤਰ ਪੰਜਾਬ ਨੂੰ ਕਈ ਵਾਰ ਮੇਲ ਭੇਜ ਚੁੱਕੇ ਹਾਂ ਪਰ ਅੱਜ ਤੱਕ ਇਸਤੇ ਕੋਈ ਅਮਲ ਨਹੀਂ ਹੋਇਆ।

ਇਸ ਸੰਬੰਧੀ ਪੂਰੇ ਪੰਜਾਬ ਦੇ ਅਲੱਗ-ਅਲੱਗ ਜਿਲ੍ਹਿਆਂ ਦੇ ਵਿਦਿਆਰਥੀਆਂ ਨੇ Court ਵਿੱਚ ਕੇਸ ਵੀ ਦਰਜ ਕੀਤੇ ਹਨ। ਜਿਨ੍ਹਾਂ ਨੂੰ ਲੱਗਭੱਗ ਡੇਢ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਅਦਾਲਤ ਵੱਲੋਂ ਵੀ ਵਿਭਾਗ ਨੂੰ ਇਸ ਦੀ ਜਾਂਚ ਲਈ ਬਹੁਤ ਵਾਰ ਬਹੁਤ ਸਖਤੀ ਨਾਲ ਕਿਹਾ ਜਾ ਚੁੱਕਾ ਹੈ। ਪਰ ਵਿਭਾਗ ਦੇ ਕੰਨ ਉੱਤੇ ਜੂੰ ਨਹੀਂ ਸਰਕ ਰਹੀ। ਜਿਸ ਕਾਰਨ ਅਯੋਗ ਹੋਏ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਤੇ ਤੂੰ ਬਿਮਾਰ ਕਰ ਦਿੱਤਾ ਗਿਆ ਹੈ।

ਇਕ ਵਾਰ ਫਿਰ ਵੱਖ ਵੱਖ ਜ਼ਿਲਿਆਂ ਤੋਂ ਇਸ ਪੇਪਰ ਵਿੱਚ ਵਿਭਾਗ ਵੱਲੋਂ‌ ਗਲਤ ਉੱਤਰਾਂ ਕਾਰਨ 2-4 ਅੰਕਾਂ ਤੋਂ ਅਯੋਗ ਹੋਏ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਕੇਸ ਸਿੱਖਿਆ ਵਿਭਾਗ ਉਨ੍ਹਾਂ ਉੱਤਰਾਂ ਦੀ ਸਹੀ ਪੜਤਾਲ ਕਰ ਕੇ ਉਹਨਾਂ ਦੇ ਗਲਤ ਕੀਤੇ ਉੱਤਰਾਂ ਦੇ ਬਣਦੇ ਅੰਕ ਦੇ ਕੇ ਰਿਜ਼ਲਟ ਰੀਵਾਈਜ਼ ਕੀਤਾ ਜਾਵੇ ਅਤੇ ਵਿਭਾਗ ਵੱਲੋਂ ਈਟੀਟੀ ਦੀਆਂ ਕੱਢੀਆ‌ 6635 ਔਰਤਾਂ ਵਿੱਚ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ।

Related Articles

Leave a Reply

Your email address will not be published. Required fields are marked *

Back to top button