ਨਰਿੰਦਰਪਾਲ ਮੋਦੀ ਬਣੇ ਨੋਜ਼ਵਾਨ ਸਮਾਜ ਸੇਵਾ ਸੰਸਥਾ ਦੇ ਦਿਹਾਤੀ ਪ੍ਰਧਾਨ
ਨਰਿੰਦਰਪਾਲ ਮੋਦੀ ਬਣੇ ਨੋਜ਼ਵਾਨ ਸਮਾਜ ਸੇਵਾ ਸੰਸਥਾ ਦੇ ਦਿਹਾਤੀ ਪ੍ਰਧਾਨ
ਜਨਸੇਵਾ ਵਿਚ ਆਪਣੀ ਅਹਿੰਮ ਭੂਮਿਕਾ ਨਿਭਾਉਣਾ ਸੰਸਥਾ ਦਾ ਮੁੱਖ ਮੰਤਵ: ਜ਼ਿਲ੍ਹਾ ਪ੍ਰਧਾਨ
ਫਾਜ਼ਿਲਕਾ, 9 ਜਨਵਰੀ (ਵਿਨੀਤ ਅਰੋੜਾ): ਨੋਜ਼ਵਾਨ ਸਮਾਜ ਸੇਵਾ ਸੰਸਥਾ ਫਾਜ਼ਿਲਕਾ ਨੇ ਸੰਸਥਾ ਦਾ ਵਿਸਥਾਰ ਕਰਦੇ ਹੋਏ ਫਾਜ਼ਿਲਕਾ-ਮਲੋਟ ਰੋਡ ਤੇ ਸਥਿਤ ਪਿੰਡ ਚੁਵਾੜਿਆਂ ਵਾਲੀ ਵਿਚ ਇਕਾਈ ਦਾ ਗਠਨ ਕਰਕੇ ਪਿੰਡ ਵਾਸੀ ਨਰਿੰਦਰਪਾਲ ਮੋਦੀ ਨੂੰ ਸਰਵਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਲਵਲੀ ਵਾਲਮੀਕਿ ਨੇ ਨਰਿੰਦਰਪਾਲ ਮੋਦੀ ਨੂੰ ਨਿਯੁਕਤੀ ਪੱਤਰ ਸੋਂਪਿਆ। ਉਨ੍ਹਾਂ ਕਿਹਾ ਕਿ ਨੋਜ਼ਵਾਨ ਸਮਾਜ ਸੇਵਾ ਸੰਸਥਾ ਦੀ ਹਮੇਸ਼ਾਂ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜਨਸੇਵਾ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਜਾਵੇ ਅਤੇ ਵੱਧ ਤੋਂ ਵੱਧ ਨੋਜ਼ਵਾਨ ਨੂੰ ਨਸ਼ਿਆਂ ਤਅੇ ਸਮਾਜਿਕ ਬੁਰਾਈਆਂ ਤੋਂ ਦੂਰ ਕਰਕੇ ਸੰਸਥਾ ਦੇ ਨਾਲ ਜੋੜਕੇ ਮਾਨਵਤਾ ਭਲਾਈ ਦੇ ਕੰਮਾਂ ਵਿਚ ਲਗਾਇਆ ਜਾਵੇ।
ਸੰਸਥਾ ਦੇ ਬਲਾਕ ਪ੍ਰਧਾਨ ਰਾਜ ਖਨਵਗਾਲ ਨੇ ਕਿਹਾ ਕਿ ਅੱਜ ਦੀ ਨੋਜ਼ਵਾਨ ਪੀੜ੍ਹੀ ਅੱਗੇ ਆਕੇ ਸਮਾਜਿਕ ਬੁਰਾਈਆਂ ਤੇ ਰੋਕ ਲਗਾ ਸਕਦੀ ਹੈ।
ਇਸ ਮੌਕੇ ਨਵੇਂ ਨਿਯੁਕਤ ਪ੍ਰਧਾਨ ਨਰਿੰਦਰਪਾਲ ਮੋਦੀ ਨੇ ਕਿਹਾ ਕਿ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਨਗੇ ਅਤੇ ਸੰਸਥਾ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਸੰਸਥਾ ਵੱਲੋਂ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਅਤੇ ਮਾਨਵਤਾ ਭਲਾਈ ਦੇ ਕੰਮਾਂ ਸਬੰਧੀ ਵੱਧ ਤੋਂ ਵੱਧ ਨੋਜ਼ਵਾਨਾਂ ਨੂੰ ਸੰਸਥਾ ਦੇ ਨਾਲ ਜੋੜਨਗੇ।
ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਵਿਨੈ ਪਰਵਾਨਾ, ਜ਼ਿਲ੍ਹਾ ਸਹਾਇਕ ਸਕੱਤਰ ਸ਼ੰਕਰ ਲਾਲ, ਜ਼ਿਲ੍ਹਾ ਸਲਾਹਕਾਰ ਅਜੈ ਸਾਰਵਾਨ, ਬਲਾਕ ਮੀਤ ਪ੍ਰਧਾਨ ਰੋਸ਼ਨ ਪ੍ਰਜਾਪਤ, ਸਪੋਰਟਸ ਵਿੰਗ ਦੇ ਪ੍ਰਧਾਨ ਸਾਗਰ ਕੁਮਾਰ, ਰਾਜ ਕੁਮਾਰ ਭੋਭਰੀਆ, ਅਮਨ ਭਠੇਜਾ, ਗੋਬਿੰਦ ਕੁਮਾਰ, ਗੁਰਵਿੰਦਰ ਕੁਮਾਰ, ਸਮੋਰ ਵਰਮਾ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।