Ferozepur News

ਕਾਗਰਸੀ ਤੇ ਅਕਾਲੀ ਦਲ ਨੂੰ ਛੱਡ ਕੇ ਕਈ ਪਰਿਵਾਰ ਸੁੱਖਪਾਲ ਖਹਿਰਾ ਦੀ ਹਾਜਰੀ ਚ ਆਪ ਚ ਸ਼ਾਮਿਲ

ਗੁਰੂਹਰਸਹਾਏ 27 ਦਸੰਬਰ  – ਸਤਪਾਲ ਥਿੰਦ -ਹਲਕਾ ਗੁਰੁਹਰਸਹਾਏ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਦੀ ਚੋਣ ਮੁੰਹਿਮ ਨੂੰ ਉਸ ਸਮੇ ਭਾਰੀ ਬਲ ਮਿਲਿਆਂ ਜਦ ਅੱਜ ਪਾਰਟੀ ਦੇ ਸਟਾਰ ਪ੍ਰਚਾਰਕ ਸੁਖਪਾਲ ਸਿੰਘ ਖਹਿਰਾ ਦੀ ਪਿੰਡ ਝੋਕ ਮੋਹੜੇ ਰੱਖੀ ਗਈ ਜਨਸਭਾ ਚ ਕਈ ਪਿੰਡਾ ਦੇ ਮਰਦ ਅਤੇ ਅੋਰਤਾ ਅਕਾਲੀ ਦਲ ਤੇ ਕਾਗਰਸ ਨੂੰ ਛੱਡ ਕੇ ਆਂਮ ਆਦਮੀ ਪਾਰਟੀ ਚ ਸਾਮਿਲ ਹੋ ਗਏ । ਸਮਿਲ ਹੋਣ ਵਾਲਿਆਂ ਚ ਅਸ਼ੋਕ ਸਿੰਘ ਕਾਗਰਸੀ , ਸਾਮਾ ਸਿੰਘ ਕਾਗਰਸ ਛੱਡ ਕੇ ,ਤਰਸੇਮ ਸਿੰਘ ਕਾਗਰਸ ਛੱਡ ਕੇ , ਅਮਨ ਸਿੰਘ,ਜਤਿੰਦਰ ਸਿੰਘ  ਇਹ ਸਾਰੇ ਪਿੰਡ ਪੀਰ ਕੇ ਖਾਨਗੜ ਅਤੇ ਪਿੰਡ ਜੰਗ ਤੋ ਅਕਾਲੀ ਦਲ ਛੱਡ ਕੇ ਕਸ਼ਮੀਰ ਸਿੰਘ ਅਤੇ ਰੂਪਾ ਸਿੰਘ ਤੋ ਇਲਾਵਾ 20 ਪਰਿਵਾਰ ਅੋਰਤਾ ਸਮੇਤ ਜਗਜੀਤ ਸਿੰਘ ਹਾਮਦ  ਦੀ ਅਗਵਾਈ ਚ ਸ਼ਾਮਿਲ ਹੋਈਆਂ । ਇਹਨਾ ਨੂੰ ਪਾਰਟੀ ਚ ਸੁਖਪਾਲ ਸਿੰਘ ਖਹਿਰਾ ਤੇ ਆਪ ਦੇ ਉਮੀਦਵਾਰ ਮਲਕੀਤ ਥਿੰਦ ਨੇ ਸਿਰਪਾÀ ਪਾਕੇ ਸ਼ਾਮਿਲ ਕੀਤਾ ਤੇ ਕਿਹਾ ਕਿ ਇਹਨਾ ਸਭ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ । ਇਸ ਮੋਕੇ ਸਰਕਲ ਇੰਚਾਰਜ ਬਲਰਾਜ ਸਿੰਘ ,ਸੁਖਦੇਵ ਸਿੰਘ ਖਾਲਸਾ ਮਹਿਮਾ , ਹਰਪ੍ਰੀਤ ਸਿੰਘ , ਜਸਵਿੰਦਰ ਸਿੰਘ ਐਸ ਸੀ ਵਿੰਗ ਇੰਚਾਰਜ , ਸੁਖਚੈਨ ਸਿੰਘ, ਰਾਜ ਹਾਡਾਂ ਦਿਲਾ ਰਾਮ, ਜਗਦੀਪ ਸਿੰਘ ਸਮਰਾ , ਸੰਦੀਪ ਸਮਰਾ , ਜੱਥੇਦਾਰ ਮਲਕੀਤ ਸਿੰਘ, ਗੁਵਿੰਦਰ ਸਿੰਘ ਡੋਡ ਤੇ ਸਵਰਨ ਸਿੰਘ ਡੋਡ ਵੀ ਹਾਜਰ ਸਨ।

Related Articles

Back to top button