ਨਮਕ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਸ੍ਰੀ ਬ੍ਰਾਹਮਣ ਸਭਾ ਵਲੋਂ ਲਗਾਇਆ ਗਿਆ ਵਿਸ਼ਾਲ ਮੈਡੀਕਲ ਕੈਂਪ
ਫਿਰੋਜ਼ਪੁਰ 11 ਮਈ (ਏ..ਸੀ. ਚਾਵਲਾ) ਸਥਾਨਕ ਨਮਕ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਭਗਵਾਨ ਪਰਸੂ ਰਾਮ ਮੰਦਰ ਵਿਚ ਸ੍ਰੀ ਬ੍ਰਾਹਮਣ ਸਭਾ ਵਲੋਂ ਦਵਾਈ ਦੀਆਂ ਕੰਪਨੀਆਂ ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਕਮਲ ਕਾਲੀਆਂ ਦੀ ਪ੍ਰਧਾਨਗੀ ਹੇਠ ਇਕ ਵਿਸ਼ਾਲ ਮੁਫਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਂਪ ਵਿਚ ਵੱਖ ਵੱਖ ਬਿਮਾਰੀਆਂ ਦੇ ਡਾਕਟਰਾਂ ਵਲੋਂ 300 ਦੇ ਕਰੀਬ ਮਰੀਜ਼ ਜਿਵੇਂ ਕਿ ਹੱਡੀਆਂ ਦੀ ਰੋਗ, ਦੰਦਾਂ ਦਾ ਰੋਗ, ਨੱਕ, ਕੰਨ ਅਤੇ ਗਲੇ ਦੇ ਰੋਗ, ਸ਼ੂਗਰ, ਬਲੱਡ ਪ੍ਰਰੈਸ਼ਰ ਅਤੇ ਹੋਰ ਬਿਮਾਰੀਆਂ ਦਾ ਚੈੱਕਅੱਪ ਕੀਤਾ ਗਿਆ। ਇਸ ਮੌਕੇ ਚੈਕਅੱਪ ਕਰਨ ਦੌਰਾਨ ਜਰੂਰਤ ਮੰਦ ਮਰੀਜ਼ਾਂ ਨੂੰ ਮੁਫਤ ਵਿਚ ਦਵਾਈਆਂ ਆਦਿ ਵੀ ਦਿੱਤੀਆਂ ਗਈ। ਇਸ ਮੌਕੇ ਨਰੇਸ਼ ਸ਼ਰਮਾ, ਦੇਸ ਰਾਜ ਸ਼ਰਮਾ, ਈਸ਼ਵਰ ਪਾਠਕ , ਅਰੁਣ ਮਛਰਾਲ ਅਤੇ ਹੋਰਾਂ ਨੇ ਕਿਹਾ ਕਿ ਇਹ ਸਭਾ ਭਵਿੱਖ ਵਿਚ ਵੀ ਅਜਿਹੇ ਮੈਡੀਕਲ ਕੈਂਪ ਸਮੇਂ ਸਮੇਂ ਸਿਰ ਲਗਾਉਂਦੀ ਰਹੇਗੀ ਅਤੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲਵੇਗੀ। ਇਸ ਮੌਕੇ ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦੀਵਾਨ ਚੰਦ ਸੁਖੀਜਾ ਅਤੇ ਐਨ ਜੀ ਓਜ਼ ਮੈਂਬਰ ਹਰੀਸ਼ ਮੌਗਾ ਅਤੇ ਏ.ਸੀ. ਚਾਵਲਾ ਆਦਿ ਨੇ ਦੱਸਿਆ ਕਿ ਉਨ•ਾਂ ਵਲੋਂ ਵੀ ਇਸ ਸਭਾ ਨੂੰ ਸਮੇਂ ਸਮੇਂ ਤੇ ਪੂਰਨ ਸਹਿਯੋਗ ਆਦਿ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇ ਸੀ ਗਲਹੋਤਰਾ, ਸਤੀਸ਼ ਸ਼ਰਮਾ, ਅਸ਼ੋਕ ਬਾਵਾ, ਰਾਮ ਕੁਮਾਰ ਸ਼ਰਮਾ, ਤਜਿੰਦਰ ਸ਼ਰਮਾ ਅਤੇ ਹੋਰ ਸਭਾ ਦੇ ਮੈਂਬਰ ਅਤੇ ਅਹੁਦੇਦਾਰ ਆਦਿ ਹਾਜ਼ਰ ਸਨ।