ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ 3 ਦਿਨਾਂ ਖੁਰਾਕ ਸਲਾਹ ਮੁਹਿੰਮ ਦਾ ਕਰਵਾਇਆ ਗਿਆ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ 3 ਦਿਨਾਂ ਖੁਰਾਕ ਸਲਾਹ ਮੁਹਿੰਮ ਦਾ ਕਰਵਾਇਆ ਗਿਆ ਆਯੋਜਨ
ਫ਼ਿਰੋਜ਼ਪੁਰ, 6-2-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਇੱਕ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਅਗਵਾਈ ਵਿਚ ਲਗਾਤਾਰ ਤਰੱਕੀ ਦੀ ਰਾਹ ‘ਤੇ ਅੱਗੇ ਵਧ ਰਿਹਾ ਹੈ | ਇਸੇ ਲੜੀ ਤਹਿਤ ਕਾਲਜ ਦੇ ਪੌਸ਼ਟਿਕ ਆਹਾਰ ਵਿਗਿਆਨ ਵਿਭਾਗ ਅਤੇ ਗ੍ਰਹਿ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੂੰ ਵੱਖ-ਵੱਖ ਸਿਹਤ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਕਾਲਜ ਕੈਂਪਸ ਵਿੱਚ 3 ਦਿਨਾਂ ਖੁਰਾਕ ਸਲਾਹ ਮੁਹਿੰਮ ਦਾ ਆਯੋਜਨ ਕੀਤਾ ਗਿਆ ।
ਇਸ ਕੈਂਪ ਦਾ ਮੁੱਖ ਟੀਚਾ ਪੌਸ਼ਟਿਕ ਭੋਜਨ ਦੇ ਨਾਲ ਸਿਹਤ ਸੰਭਾਲ ਸੰਬੰਧੀ ਦੱਸਿਆ ਗਿਆ । ਕੈਂਪ ਵਿੱਚ ਵੱਖ-ਵੱਖ ਗਤੀਵਿਧੀਆਂ ਜਿਵੇ ਕਿ ਸਿਹਤ/ਭਾਰ ਦੀ ਜਾਂਚ, ਬੀ.ਐਮ.ਆਈ ਦੀ ਗਣਨਾ, ਬਲੱਡ ਪ੍ਰੈਸ਼ਰ ਮਾਪ, ਵਿਦਿਆਰਥਣਾਂ ਦੁਆਰਾ ਭਾਸ਼ਣ, ਪੀ.ਪੀ.ਟੀ., ਪੇਸ਼ਕਾਰੀ ਆਦਿ ਕਰਵਾਈਆਂ ਗਈਆ । ਇਸ ਦੇ ਨਾਲ ਹੀ ਮਾਡਲ, ਪੋਸਟਰ ਅਤੇ ਚਾਰਟ ਬਣਾ ਕੇ ਪੋਸ਼ਟਿਕ ਭੋਜਨ ਨਾ ਖਾਣ ਕਾਰਨ ਹੋਣ ਵਾਲੀਆ ਬਿਮਾਰੀਆਂ ਸੰਬੰਧੀ ਜਾਗਰੂਕ ਕੀਤਾ ਗਿਆ।
ਇਸ ਦੇ ਨਾਲ ਹੀ ਵਿਦਿਆਰਥਣਾਂ ਦੁਆਰਾ ਪੌਸ਼ਟਿਕਤਾ ਭਰਪੂਰ ਪਕਵਾਨ ਜਿਵੇਂ ਕਿ ਮਿਕਸ ਵੈਜੀਟੇਬਲ ਸੂਪ, ਮਲਟੀ-ਗ੍ਰੇਨ ਆਟੇ ਦੇ ਮੋਮੋਜ਼, ਕਣਕ ਦੇ ਆਟੇ ਦੇ ਕੇਕ, ਸੂਜੀ ਬ੍ਰੈੱਡ ਪੈਨਕੇਕ ਬਣਾਏ ਗਏ ਸਨ ਜਿਸ ਵਿੱਚ ਉਹਨਾਂ ਤੱਤਾਂ ਨੂੰ ਤਰਜੀਹ ਦੇ ਕੇ ਬਣਾਏ ਗਏ ਸਨ ਜੋ ਖਾਸ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ, ਜੋ ਹਰ ਉਮਰ ਵਰਗ ਦੇ ਲੋਕ ਖਾ ਸਕਦੇ ਹਨ
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਵਿਭਾਗ ਦੁਆਰਾ 3 ਦਿਨਾਂ ਦੀ ਖੁਰਾਕ ਸਲਾਹ ਮੁਹਿੰਮ ਦੌਰਨ ਵਿਦਿਆਰਥਣਾਂ ਦੁਆਰਾ ਪੋਸ਼ਟਿਕ ਭੋਜਨ ਅਤੇ ਸਿਹਤ ਸੰਭਾਲ ਸੰਬੰਧੀ ਗਤੀਵਿਧੀ ਕਰਵਾਉਣ ਤੇ ਗ੍ਰਹਿ ਵਿਗਿਆਨ ਵਿਭਾਗ ਦੇ ਮੁਖੀ ਡਾ. ਵੰਦਨਾ ਗੁਪਤਾ, ਪੌਸ਼ਟਿਕ ਆਹਾਰ ਵਿਗਿਆਨ ਵਿਭਾਗ ਦੇ ਮੁਖੀ ਮਿਸ ਸਿਮਰਤ ਦੀ ਸ਼ਲਾਘਾ ਕੀਤੀ । ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੀਆਂ ਮਹੱਤਵਪੂਰਨ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।