ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿੱਚ ਹਫ਼ਤਾਵਰੀ ਐਨ.ਐਸ.ਐਸ. ਕੈਂਪ ਦੇ ਕੀਤਾ ਗਿਆ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿੱਚ ਹਫ਼ਤਾਵਰੀ ਐਨ.ਐਸ.ਐਸ. ਕੈਂਪ ਦੇ ਕੀਤਾ ਗਿਆ ਆਯੋਜਨ
ਫ਼ਿਰੋਜ਼ਪੁਰ, 16.3.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ. ਵਿੰਗ ਵੱਲੋਂ ਹਫ਼ਤਾਵਰੀ ਐਨ.ਐਸ.ਐਸ. ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਦਾ ਵਿਸ਼ਾ ਸਵੱਛ ਭਾਰਤ ਅਭਿਆਨ ਅਤੇ ਫਿਟ ਇੰਡੀਆਂ ਮੂਵਮੈਂਟ ਰਿਹਾ । ਜਿਸ ਵਿੱਚ ਪਹਿਲੇ ਦਿਨ ਕੈਂਪ ਦੇ ਉਦਘਾਟਨ ਪ੍ਰਿੰਸੀਪਲ ਮੈਡਮ ਡਾ. ਸੰਗੀਤਾ ਦੁਆਰਾ ਕੀਤਾ ਗਿਆ । ਮੈਡਮ ਪ੍ਰਿੰਸੀਪਲ ਨੇ ਐਨ.ਐਸ.ਐਸ ਦੇ ਮੁੱਖ ਉਦੇਸ਼ ਬਾਰੇ ਬੱਚਿਆ ਨਾਲ ਜਾਣਕਾਰੀ ਸਾਂਝੀ ਕੀਤੀ । ਪਹਿਲੇ ਦਿਨ ਐਨ.ਐਸ.ਐਸ ਦੇ 6 ਵਲੰਟੀਅਰਾਂ (ਵਿਦਿਆਰਥਣਾਂ) ਨੇ ਉਕਤ ਵਿਸ਼ੇ ਤੇ ਆਪਣੀ ਸਪੀਚ ਦਿੱਤੀ ।
ਐਨ.ਐਸ.ਐਸ.ਕੈਂਪ ਦੇ ਦੂਸਰੇ ਦਿਨ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਵਿਦਿਆਰਥਣਾਂ ਨੇ ਆਪਣੀਆਂ ਕਲਾ ਦਾ ਵੱਧ ਤੋਂ ਵੱਧ ਪ੍ਰਦਰਸ਼ਨ ਕੀਤਾ । ਤੀਸਰੇ ਦਿਨ ਐਨ.ਐਸ.ਐਸ ਕੈਂਪ ਦੇ ਵਲੰਟੀਅਰਜ਼ ਨੇ ਝੁੱਗੀ-ਝੋਪੜੀ ਵੇਲੇ ਖੇਤਰਾਂ ਵਿੱਚ ਦੌਰਾ ਕੀਤਾ ਅਤੇ ਉਹਨਾਂ ਨੂੰ ਖਾਣਪੀਣ ਅਤੇ ਲੋੜਵੰਦ ਵਸਤੂਆ ਪ੍ਰਦਾਨ ਕੀਤੀਆ ਗਈਆ । ਚੋਥੇ ਦਿਨ ਮਾਰਚ ਪਾਸਟ ਦਾ ਆਯੋਜਨ ਕੀਤਾ ਗਿਆ । ਐਨ.ਐਸ.ਐਸ. ਨੇ ਫਿਟਨੈਸ ਟ੍ਰੇਨਰ ਵਲੰਟੀਅਰਜ਼ ਨੇ ਬਾਕੀ ਵਿਦਿਆਰਥਣਾਂ ਨੂੰ ਫਿਟਨੇਸ ਟ੍ਰੇਨਿੰਗ ਬਾਰੇ ਦੱਸਿਆ । ਕੈਂਪ ਦੇ 5ਵੇ ਦਿਨ ਫਿਰੋਜਪੁਰ ਮੈਡੀਸਿਟੀ ਹਸਪਤਾਲ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸਕਿਨ ਸਪੈਸ਼ਲਿਸਟ ਡਾ. ਜੀ.ਐਸ. ਢਿੱਲੋਂ, ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ, ਫਿਰੋਜਪੁਰ ਅਤੇ ਡਾ. ਅਮਨਪ੍ਰੀਤ ਕੌਰ, ਐਮ.ਬੀ.ਬੀ.ਐਸ. (ਗਾਇਨੀ) ਨੇ ਸ਼ਿਰਕਤ ਕੀਤੀ ਅਤੇ ਕਾਲਜ ਦੇ ਸਟਾਫ ਮੈਂਬਰਜ਼ ਅਤੇ ਤਕਰੀਬਨ 74 ਵਿਦਿਆਰਥਣਾਂ ਵੱਲੋਂ ਕੈਂਪ ਦਾ ਪੂਰਾ ਲਾਭ ਉਠਾਇਆ ਗਿਆ । ਐਨ.ਐਸ.ਐਸ. ਕੈਂਪ ਦੇ 6ਵੇ ਦਿਨ ਸਵੱਛ ਭਾਰਤ ਅਭਿਆਨ ਤਹਿਤ ਸਾਫ-ਸਫਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ ਅਤੇ ਸ਼ਾਮ ਵੇਲੇ ਯੋਗਾ ਕੈਂਪ ਲਗਾਇਆ ਗਿਆ । ਐਨ.ਐਸ.ਐਸ. ਕੈਂਪ ਦੇ 7ਵੇਂ ਦਿਨ ਵੇਲੀਡਿਕਟਰੀ ਸ਼ੈਸ਼ਨ ਪ੍ਰੌਗਰਾਮ ਦਾ ਆਯੋਜਨ ਕਰਕੇ ਕੈਂਪ ਦਾ ਸੰਮਾਪਨ ਕੀਤਾ ਗਿਆ । ਜਿਸ ਵਿੱਚ ਐਨ.ਐਸ.ਐਸ. ਵਲੰਟਅਰਜ਼ ਵੱਲੋਂ ਸਟੇਜ਼ ਕੰਮਪੇਰਿੰਗ, ਕਵਿਤਾ ਉਚਾਰਨ, ਡਾਂਸ ਪ੍ਰਦਰਸ਼ਨ, ਸਕਿੱਟ ਪ੍ਰਦਰਸ਼ਨ ਆਦਿ ਪੇਸ਼ ਕੀਤਾ ਗਿਆ ਅਤੇ ਕਾਲਜ ਦੇ ਐਨ.ਐਸ.ਐਸ.ਵਲੰਟੀਅਰਜ਼ ਦੀ ਹੌਸਲਾ ਅਫਜਾਈ ਲਈ ਬੈਸਟ ਐਨ.ਐਸ.ਐਸ. ਵਲੰਟੀਅਰਜ਼ ਵਜੋ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਡਾ. ਸੰਗੀਤਾ, ਪ੍ਰਿੰਸੀਪਲ ਵੱਲੋਂ ਨੋਡਲ ਅਫਸਰ ਮੈਡਮ ਰਾਬੀਆ ਨੂੰ ਸਫਲ ਆਯੋਜਨ ਤੇ ਵਧਾਈ ਦਿੱਤੀ ਗਈ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।