ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਐਮ.ਜੀ.ਐਨ.ਸੀ.ਆਰ.ਈ. ਉੱਚ ਸਿੱਖਿਆ ਵਿਭਾਗ, ਭਾਰਤ ਸਰਕਾਰ ਦੇ ਸਹਿਯੋਗ ਨਾਲ ‘ਕਾਰੀਗਿਰੀ ਸੇ ਕਾਰੋਬਾਰੀ’ ਥੀਮ ਤੇ ਵਿਦਿਆਰਥਣਾਂ ਦੁਆਰਾ ਲਗਾਏ ਗਏ ਸਟਾਲ
ਫਿਰੋਜਪੁਰ, 10.3.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ ਛਾਇਆ ਅਤੇ ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਹੋਮ ਸਾਇੰਸ ਵਿਭਾਗ, ਨਿਉਟ੍ਰੀਸ਼ਨ ਐਂਡ ਡਾਇਡੇਟੇਟਿਕਸ ਵਿਭਾਗ, ਪੋਸਟ ਗ੍ਰੇਜੂਏਟ ਫੈਸ਼ਨ ਡਿਜਾਇਨਿੰਗ ਵਿਭਾਗ ਅਤੇ ਕੋਸਮਟੋਲੋਜੀ ਐਂਡ ਹੈਲਥ ਕੇਅਰ ਵਿਭਾਗ, ਅਰਨ ਵਾਇਲ ਯੂ ਲਰਨ ਸੈਲ ਅਤੇ ਐਂਟਰਪਨਿਓਰਸ਼ਿਪ ਸੈਲ ਦੇ ਅਧੀਨ ਐਮ.ਜੀ.ਐਨ.ਸੀ.ਆਰ.ਈ. ਉੱਚ-ਸਿੱਖਿਆ ਵਿਭਾਗ, ਭਾਰਤ ਸਰਕਾਰ ਦੇ ਸਹਿਯੋਗ ਨਾਲ ਹੱਥ ਦੇ ਬਣਾਏ ਪ੍ਰੋਡਕਟ ਦੀ ਇਕ ਦਿਨਾਂ ‘ਆਪਣਾ ਬਜ਼ਾਰ’ ਪ੍ਰੌਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ।
ਇਸ ਪ੍ਰੋਗਰਾਮ ਵਿੱਚ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਭਾਗ ਲਿਆ ਅਤੇ ਆਪਣੀ ਕਲਾ ਦੇ ਸਦਕਾ ਹੱਥ ਨਾਲ ਬਣਾਏ ਪ੍ਰੋਡਕਟ ਨੂੰ ਕਲਾਤਮਕ ਢੰਗ ਨਾਲ ਬਣਾ ਕੇ ਐਗਜੀਬਿਸ਼ਨ ਕਮ ਸੇਲ ਲਗਾ ਕੇ ਆਪਣਾ ਬਜ਼ਾਰ ਦੀ ਸ਼ੁਰੂਆਤ ਕੀਤੀ । ਫੈਸ਼ਨ ਡਿਜਾਇਨਿੰਗ ਵਿਭਾਗ ਦੇ ਵਿਦਿਆਰਥਣਾਂ ਨੇ ਈਕੋ-ਫਰੈਂਡਲੀ ਬੈਗ, ਪਿਛਵਾਰੀ ਕਲਾ, ਕੇਨਵਾ, ਪੇਟਿੰਗ, ਕੌਫੀ ਆਰਟ ਪੇਟਿੰਗ, ਜੇਵੈਲਰੀ ਅਤੇ ਕਰੰਚੀਜ਼ ਬਣਾਏ । ਇਸ ਤੋਂ ਇਲਾਵਾ ਹੋਮ ਸਾਇੰਸ ਵਿਭਾਗ, ਨਿਊਟ੍ਰੀਸ਼ਨ ਐਂਡ ਡਾਇਟੇਟਿਕਸ ਵਿਭਾਗ ਦੇ ਵਿਦਿਆਰਥੀਆਂ ਨੇ ਚੋਕਲੇਟ ਕੇਕ ਅਤੇ ਢੋਕਲਾ ਬਣਾਇਆ ਅਤੇ ਕੋਸਮੋਟੋਲਜੀ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰੈਸ ਆਨ ਨੇਲਜ਼ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਛਿਪੀ ਕਲਾ ਨੂੰ ਉਜਾਗਰ ਕਰਨਾ ਅਤੇ ਰਚਨਾਤਮਕ ਕਲਾ ਨੂੰ ਉਭਾਰਨ ਲਈ ਇਕ ਮੰਚ / ਅਵਸਰ ਪ੍ਰਦਾਨ ਕਰਨਾ ਸੀ । ਇਸ ਮੌਕੇ ਤੇ ਸਾਰੇ ਕਾਲਜ ਦੇ ਸਟਾਫ ਅਤੇ ਵਿਦਿਆਰਥਣਾਂ ਨੇ ਆਪਣਾ ਬਜਾਰ ਤੋਂ ਸਮਾਨ ਖਰੀਦ ਕੇ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਦੀ ਕਲਾ ਕਰਤਵ ਦੀ ਸ਼ਲਾਘਾ ਕੀਤੀ ।
ਕਾਲਜ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਵਿਦਆਰਥਣਾਂ ਦੀ ਮਿਹਨਤ ਸਦਕਾ ਬਣਾਏ ਕੰਮਾਂ ਦੀ ਸਲਾਘਾ ਕੀਤੀ ਤੇ ਪ੍ਰੌਗਰਾਮ ਦੇ ਸਫ਼ਲ ਆਯੋਜਨ ਤੇ “ਆਪਣਾ ਬਜ਼ਾਰ” ਆਯੋਜਨ ਦੀ ਵਧਾਈ ਦਿੱਤੀ । ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।