ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜਪੁਰ ਦੇ ਸਾਧਨ ਮੰਦਿਰ ਵਿੱਚ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਵੱਲੋਂ ਸਭਾ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜਪੁਰ ਦੇ ਸਾਧਨ ਮੰਦਿਰ ਵਿੱਚ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਵੱਲੋਂ ਸਭਾ ਦਾ ਆਯੋਜਨ
ਫ਼ਿਰੋਜ਼ਪੁਰ, 17.9.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਕਾਲਜ ਦੇ ਚੇਅਰਮੈਨ, ਸ਼੍ਰੀਮਾਨ ਨਿਰਮਲ ਸਿੰਘ ਜੀ ਢਿੱਲੋਂ ਅਤੇ ਡਾ. ਅਗਨੀਜ ਢਿੱਲੋਂ, ਸੈਕੇਟਰੀ, ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵੱਲੋਂ ਸ਼ਿਰਕਤ ਕੀਤੀ ਗਈ । 1934 ਤੋਂ ਸਰਹੱਦੀ ਖੇਤਰ ਵਿੱਚ ਸਥਿਤ ਇਹ ਕਾਲਜ ਲੜਕੀਆ ਦੀ ਸਿੱਖਿਆ ਅਤੇ ਸਸ਼ਕਤੀਕਰਨ ਵਿੱਚ ਲਗਾਤਾਰ ਯਤਨ ਕਰਦਾ ਆ ਰਿਹਾ ਹੈ। ਦੇਵ ਸਮਾਜ ਕਾਲਜ ਆਧੁਨਿਕਤਾ ਅਤੇ ਪਰੰਪਰਾ ਦਾ ਸ਼ਾਨਦਾਰ ਸੁਮੇਲ ਹੈ ਅਤੇ ਉੱਤਰੀ ਭਾਰਤ ਦੀ ਇਹ ਸਿਰਮੌਰ ਵਿਦਿੱਅਕ ਸੰਸਥਾ ਹੈ ਜਿਸ ਦਾ ਆਪਣਾ ਇੱਕ ਸ਼ਾਨਦਾਰ ਇਤਿਹਾਸ ਹੈ।
ਅੱਜ ਕਾਲਜ ਦੇ ਸਾਧਨ ਮੰਦਿਰ ਵਿੱਚ ਚੇਅਰਮੈਨ, ਸ਼੍ਰੀਮਾਨ ਨਿਰਮਲ ਸਿੰਘ ਜੀ ਢਿੱਲੋਂ ਵੱਲੋਂ ਸਭਾ ਕਰਵਾਈ ਗਈ । ਉਨ੍ਹਾਂ ਨੇ ਦੇਵ ਸਮਾਜ ਧਰਮ ਦੇ ਸੰਸਥਾਪਕ ਭਗਵਾਨ ਦੇਵਆਤਮਾ ਜੀ ਦੇ ਜੀਵਣ ਬਾਰੇ ਦੱਸਿਆ ਕਿ ਉਨ੍ਹਾਂ ਨੇ ਕਿਸ ਤਰ੍ਹਾ ਆਪਣਾ ਸੰਪੂਰਨ ਜੀਵਨ ਲੋਕ-ਹਿੱਤ ਅਤੇ ਸਮਾਜ ਭਲਾਈ ਲਈ ਸਮਰਪਿਤ ਕਰ ਦਿੱਤਾ ।
ਉਨ੍ਹਾਂ ਅਧਿਆਪਕਾ ਨੂੰ ਆਪਣਾ ਕੰਮ ਪੂਰੀ ਲਗਨ ਅਤੇ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਿਆ 1901 ਤੋਂ ਦੇਵ ਸਮਾਜ ਸੰਸਥਾ ਨਾਲ ਜੁੜੇ ਮੁੱਢਲੇ ਅਧਿਆਪਕਾਂ ਸ਼੍ਰੀ ਪੀ.ਵੀ. ਕਨਲ, ਸ਼੍ਰੀ ਐਸ.ਪੀ.ਕਨਲ ਅਤੇ ਸ਼੍ਰੀ ਧਰਮਵੀਰ ਜੀ ਦੀਆਂ ਉਦਾਹਰਨਾਂ ਦਿੰਦਿਆ ਕਿਹਾ ਕਿ ਇਸ ਸਿੱਖਿਅਕ ਅਧਾਰੇ ਨੂੰ ਉਨ੍ਹਾਂ ਦੀ ਦੇਣ ਨਿਰਸਵਾਰਥ ਭਾਵਨਾ ਨਾਲ ਲਬਰੇਜ਼ ਸੀ। ਭਗਵਾਨ ਦੇਵ ਆਤਮਾ ਜੀ ਦੁਆਰਾ ਲਗਾਏ ਗਏ ਬੂਟੇ ਦੀ ਛਤਰ ਛਾਇਆ ਵਿੱਚ ਅੱਜ ਹਜ਼ਾਰਾ ਵਿਦਿਆਰਥਣਾਂ ਗਿਆਨ ਹਾਸਿਲ ਕਰਕੇ ਆਪਣੀ ਜ਼ਿੰਦਗੀ ਵਿੱਚ ਉੱਚ-ਮੁਕਾਮ ਹਾਸਿਲ ਕਰ ਚੁੱਕੀਆਂ ਹਨ ।
ਜ਼ਿਕਰਯੋਗ ਹੈ ਕਿ ਇਸ ਸਭਾ ਵਿੱਚ ਕਾਲਜ ਮੈਨੇਜਮੈਂਟ ਦੇ ਮੈਂਬਰ, ਦੇਵ ਸਮਾਜ ਫਿਰੋਜ਼ਪੁਰ ਦੀਆਂ ਚਾਰੋਂ ਸਿੱਖਿਅਕ ਸੰਸਥਾਵਾ ਦੇ ਪ੍ਰਿੰਸੀਪਲ ਅਤੇ ਅਧਿਆਪਕ ਗਣ ਸ਼ਾਮਿਲ ਹੋਏ। ਇਸ ਮੌਕੇ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਸਭ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ।