ਦਸਤਕ…… ਮੁਰਗੇ-ਮੁਰਗੀਆਂ ਦੇ ਮਰਨ ਨਾਲ ਪਿੰਡ ਵਾਸੀਆਂ 'ਚ ਸਹਿਮ ਰਹੱਸਮਈ ਹਾਲਤ 'ਚ 2ਦਰਜ਼ਨ ਪੰਛੀਆਂ ਹੀ ਮੌਤ
ਫਸਲਾਂ ਦੇ ਕੀਟਨਾਸ਼ਕਾਂ ਨਾਲ ਪੰਛੀਆਂ ਦੀ ਮੌਤ ਹੋਣ ਦੀ ਆਸ਼ੰਕਾ-ਡਿਪਟੀ ਕਮਿਸ਼ਨਰ
ਬਰਡ ਫਲੂ ਜਾਂ ਸਵਾਈਨ ਫਲੂ ਆਦਿ ਦੇ ਕੋਈ ਲੱਛਣ ਸਾਹਮਣੇ ਨਹੀਂ ਹਨ-ਡਾ: ਪ੍ਰਵੀਨ ਅਗਰਵਾਲ
ਮਮਦੋਟ, 28 ਜਨਵਰੀ (ਸੰਜੀਵ, ਧਵਨ)- ਪਿਛਲੇ ਕੁਝ ਦਿਨਾਂ ਤੋਂ ਪੰਛੀਆਂ ਦੇ ਤੇਜੀ ਨਾਲ ਮਰਨ ਦੀ ਵਧ ਰਹੀ ਸੰਖਿਆਂ ਦੌਰਾਨ ਅੱਜ ਸਰਹੱਦੀ ਬਲਾਕ ਮਮਦੋਟ ਦੇ ਪਿੰਡ ਕੋਠੇ ਕਿਲੀ ਵਾਲਾ 'ਚ ਵੀ ਦੋ ਦਰਜ਼ਨ ਤੋਂ ਵੱਧ ਪੰਛੀਆਂ ਦੇ ਰਹੱਸਮਈ ਹਾਲਤਾਂ 'ਚ ਮਰਨ ਦਾ ਮਾਮਲਾ ਸਾਹਮਣੇ ਆਇਆ। ਉੱਧਰ ਜ਼ਿਲ•ਾ ਡਿਪਟੀ ਕਮਿਸ਼ਨਰ ਨੇ ਚੌਕਸੀ ਵਰਤਿਆਂ ਜਾਇਜ਼ਾ ਲੈਣ ਲਈ ਵੈਟਨਰੀ ਡਾਕਟਰਾਂ ਦੀ ਵਿਸ਼ੇਸ਼ ਟੀਮ ਭੇਜਣ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪਸ਼ੂ ਮਾਹਰ ਡਾਕਟਰ ਵੀ ਮੌਕੇ ਦਾ ਜ਼ਾਇਜ਼ ਲੈਜ਼ ਲਈ ਵੀ ਪੁੱਜ ਗਏ।
ਮੌਕੇ ਤੇ ਪਹੰਚੇ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਰਾਜ ਸਿੰਘ, ਸੁਰਜੀਤ ਸਿੰਘ, ਬੋਹੜ ਸਿੰਘ ਸੁੱਖਾ ਸਿੰਘ, ਕਸ਼ਮੀਰ ਸਿੰਘ, ਬਲਵੰਤ ਸਿੰਘ ਅਤੇ ਭਜਨ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਦਰੱਖਤਾਂ ਉੱਪਰ ਬੈਠੇ ਪੰਛੀ ਅਚਾਨਕ ਬੇਹੋਸ਼ੀ ਦੀ ਹਾਲਤ 'ਚ ਹੇਠਾਂ ਡਿੱਗ ਰਹੇ ਹਨ ਅਤੇ ਮੂੰਹ 'ਚੋਂ ਝੱਗ ਦੀ ਲਾਰ ਨਿਕਲਣ ਲੱਗ ਪਈ। ਦੇਖਦੇ ਹੀ ਦੇਖਦੇ ਇਸੇ ਤਰ•ਾਂ ਕਈ ਪੰਛੀ ਬਗਲੇ, ਕਾਂ, ਘੁੱਗੀਆਂ, ਲਾਲੀਆਂ ਅਤੇ ਚਿੜੀਆਂ ਤੋਂ ਇਲਾਵਾ ਘਰਾਂ 'ਚ ਤਿੰਨ ਮੁਰਗੇ-ਮੁਰਗੀਆਂ ਸਮੇਤ ਦੋ ਦਰਜ਼ਨ ਤੋਂ ਵੱਧ ਪੰਛੀ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਉਨ•ਾਂ ਦੱਸਿਆ ਕਿ ਕਿਸੇ ਬਿਮਾਰੀ ਦੇ ਫੈਲਣ ਦੇ ਖਦਸ਼ੇ ਤੋਂ ਮੁਸਤੈਦੀ ਵਰਤਿਆਂ ਸਾਰੇ ਮ੍ਰਿਤਕ ਪੰਛੀਆਂ ਨੂੰ ਧਰਤੀ 'ਚ ਦੱਬ ਦਿੱਤਾ ਗਿਆ ਹੈ।
ਰਹੱਸਮਈ ਹਾਲਤਾਂ 'ਚ ਪੰਛੀਆਂ ਦੀ ਮੌਤ ਦੀ ਖਬਰ ਸਬੰਧੀ ਪੁੱਜੇ ਪੱਤਰਕਾਰਾਂ ਦੀ ਟੀਮ ਨੇ ਜਾ ਕੇ ਦੇਖਿਆ ਤਾਂ ਘਰਾਂ ਦੇ ਆਲੇ-ਦੂਆਲੇ ਚੂਨੇ ਦਾ ਧੂੜਿਆ ਜਾ ਰਿਹਾ ਸੀ ਜਿਸ 'ਤੇ ਪੁੱਛਣ ਦੌਰਾਨ ਪਿੰਡ-ਵਾਸੀਆਂ ਨੇ ਦੱਸਿਆ ਪੰਛੀਆਂ ਨਾਲ ਸਬੰਧਿਤ ਬਰਡ ਫਲੂ ਅਤੇ ਸਵਾਈਨ ਫਲੂ ਵਰਗੀਆਂ ਖਤਰਨਾਕ ਬਿਮਾਰੀਆਂ ਨਾਲ ਮੌਤਾਂ ਅਕਸਰ ਖਬਰਾਂ 'ਚ ਆਉਣ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ•ਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਡਾਕਟਰਾਂ ਦੀ ਵਿਸ਼ੇਸ਼ ਟੀਮਾਂ ਭੇਜ ਕੇ ਠੋਸ ਕਦਮ ਚੁੱਕੇ ਜਾਣ ਤਾਂ ਜੋ ਕੋਈ ਖਤਰਨਾਕ ਬਿਮਾਰੀ ਪੈਦਾ ਹੋਣ ਤੋਂ ਪਹਿਲਾਂ ਹੀ ਸਥਿਤੀ ਨਾਲ ਨਜਿੱਠਿਆ ਜਾਵੇ।
ਉੱਧਰ ਵੈਟਨਰੀ ਡਾਕਟਰ ਪ੍ਰਵੀਨ ਕੁਮਾਰ ਅਗਰਵਾਲ ਨੇ ਦੱਸਿਆ ਪਿਛਲੇ ਕੁਝ ਦਿਨਾਂ ਦੇ ਮੌਸਮ ਵਿਚਾਲੇ ਗਿਲੇਪਣ ਕਾਰਣ ਫਸਲਾਂ ਉੱਪਰ ਯੂਰੀਆ ਅਤੇ ਸਪਰੇਅ ਦੇ ਜ਼ਹਿਰੀਲੇ ਤੱਤਾਂ ਦਾ ਅਸਰ ਰਹਿ ਗਿਆ, ਜਿਸ ਕਾਰਣ ਦਰਜ਼ਨ ਦੇ ਕਰੀਬ ਪੰਛੀਆਂ ਦੀ ਮੌਤ ਹੋਈ ਹੈ। ਅੱਜ ਤੋਂ ਨਿਕਲੀ ਧੁੱਪ ਤੋਂ ਬਾਦ ਇਹ ਅਸਰ ਉੱਕਾ ਹੀ ਖਤਮ ਹੋ ਜਾਵੇਗਾ। ਕਿਸੇ ਖਤਰਨਾਕ ਬਿਮਾਰੀ ਨਾਲ ਨਜਿੱਠਣ ਲਈ ਮ੍ਰਿਤਕ ਪੰਛੀਆਂ ਦੇ ਵਿਸਰੇ ਜਲੰਧਰ ਵਿਖੇ ਲੈਬਰੋਟਰੀ 'ਚ ਭੇਜ ਦਿੱਤੇ ਹਨ। ਉਨ•ਾਂ ਦੱਸਿਆ ਕਿ 99% ਬਰਡ ਫਲੂ ਜਾਂ ਸਵਾਈਨ ਦੇ ਕੋਈ ਲੱਛਣ ਸਾਹਮਣੇ ਆਉਣ ਦੀ ਸੰਭਾਵਨਾਂ ਹੀ ਨਹੀ ਹੈ।
ਜ਼ਿਲ•ਾ ਡਿਪਟੀ ਕਮਿਸ਼ਨਰ ਡਾ: ਡੀ.ਪੀ.ਐੱਸ. ਖਰਬੰਦਾ ਨੇ ਕਿਹਾ ਕਿ ਡਾਕਟਰਾਂ ਦੀ ਵਿਸ਼ੇਸ਼ ਟੀਮ ਭੇਜ ਕੇ ਮੌਕੇ ਦਾ ਜ਼ਾਇਜ਼ਾ ਲਿਆ ਜਾ ਰਿਹਾ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਹੈ ਸਵਾਈਨ ਫਲੂ ਜਾਂ ਬਰਡ ਫਲੂ ਆਦਿ ਦੇ ਸਹਿਮ 'ਚ ਨਾ ਆਉਣ।