Ferozepur News

ਸੁਖਵਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਦੀ ਰਹਿਨਮੁਾਈ ਹੇਠ ਜਿਲ੍ਹੇ ਫਿਰੋਜਪੁਰ ਵਿੱਚ ਸਿੱਖਿਆ ਦਾ ਮਿਆਰ ਹੋਇਆ ਹੋਰ ਵੀ ਉੱਚਾ

ਸੁਖਵਿੰਦਰ ਸਿੰਘ ਦੀ ਰਹਿਨਮੁਾਈ ਹੇਠ ਜਿਲ੍ਹੇ ਫਿਰੋਜਪੁਰ ਵਿੱਚ ਸਿੱਖਿਆ ਦਾ ਮਿਆਰ ਹੋਇਆ ਹੋਰ ਵੀ ਉੱਚਾ
ਸਿੱਖਿਆ ਪ੍ਰਤੀ ਹਮੇਸ਼ਾਂ ਤੱਤਪਰ ਰਹਿੰਦੇ ਹਨ ਸੁਖਵਿੰਦਰ ਸਿੰਘ
ਮਿਆਰੀ ਸਿੱਖਿਆ ਅਤੇ ਸਕੂਲਾਂ ਦੇ ਵਿਕਾਸ ਲਈ ਸੁਖਵਿੰਦਰ ਸਿੰਘ ਦਾ ਵਡਮੁੱਲਾ ਯੋਗਦਾਨ
ਸੁਖਵਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਦੀ ਰਹਿਨਮੁਾਈ ਹੇਠ ਜਿਲ੍ਹੇ ਫਿਰੋਜਪੁਰ ਵਿੱਚ ਸਿੱਖਿਆ ਦਾ ਮਿਆਰ ਹੋਇਆ ਹੋਰ ਵੀ ਉੱਚਾ
ਫਿਰੋਜ਼ਪੁਰ 24 ਮਈ ( ) ਸਰਹੱਦੀ ਜਿਲ੍ਹੇ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਫਿਰੋਜ਼ਪੁਰ ਦਾ ਨਾਂ ਹਮੇਸ਼ਾ ਵਧੀਆ ਕਾਰਗੁਜ਼ਾਰੀ ਕਰ ਕੇ ਚਮਕਦਾ ਰਿਹਾ ਹੈ,ਇਸ ਜ਼ਿਲ੍ਹੇ ਦੀ ਖੁਸ਼ਕਿਸਮਤੀ ਰਹੀ ਹੈ ਕਿ ਇਸਨੂੰ ਹਮੇਸ਼ਾ ਕਾਬਲ ਅਫ਼ਸਰ ਮਿਲਦੇ ਰਹੇ ਹਨ ਜਿਨ੍ਹਾਂ ਦੀ ਯੋਗ ਅਗਵਾਈ ਸਕਦਾ ਸਰਹੱਦੀ ਜ਼ਿਲੇ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਆਪਣਾ ਵਧੀਆ ਨਾਮਣਾ ਖੱਟਿਆ ਹੈ ਅਤੇ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਜ਼ਿਲ੍ਹਿਆ ਵਿੱਚ ਰਿਹਾ ਹੈ |
ਇਹਨਾਂ ਕਾਬਲ ਅਫਸਰਾਂ ਵਿੱਚੋਂ ਅੱਜ ਅਸੀਂ ਗੱਲ ਕਰਾਂਗੇ ਸ. ਸੁਖਵਿੰਦਰ ਸਿੰਘ ਦੀ ਜਿਨਾਂ ਨੇ ਸ਼ਹੀਦ ਸੁਖਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਵਿਖੇ ਬਤੌਰ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ | ਪ੍ਰਿੰਸੀਪਲ ਦੀ ਨਿਯੁਕਤੀ ਤੋਂ ਬਾਅਦ ਉਹਨਾਂ ਨੇ ਇਸ ਸਕੂਲ ਦੀ ਨੁਹਾਰ ਬਦਲ ਦਿੱਤੀ ਜਿਸ ਕਰ ਕੇ ਇਸ ਸਕੂਲ ਦੇ ਚਰਚੇ ਪੂਰੇ ਸੂਬੇ ਭਰ ਵਿੱਚ ਹੋਣ ਲੱਗੇ ਅਤੇ ਇਸ ਸਕੂਲ ਦੇ ਬੱਚਿਆਂ ਨੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ ਇਸ ਸਕੂਲ ਦਾ ਨਾਂ ਬੁਲੰਦੀਆਂ ਨੂੰ ਛੂਹਣ ਲੱਗਾ, ਜਿਸਦਾ ਸਾਰਾ ਸਿਹਰਾ ਸ. ਸੁਖਵਿੰਦਰ ਸਿੰਘ ਅਤੇ ਉਹਨਾਂ ਦੀ ਅਗਵਾਈ ਹੇਠ ਸਾਰੇ ਮਿਹਨਤੀ ਸਟਾਫ ਨੂੰ ਜਾਂਦਾ ਹੈ | ਸ. ਸੁਖਵਿੰਦਰ ਸਿੰਘ ਦੀ ਅਣਥੱਕ ਮਿਹਨਤ ਨੂੰ ਵੇਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਵਲੋਂ ਇਹਨਾਂ ਦੀ ਨਿਯੁਕਤੀ ਮਿਤੀ 24 ਮਈ 2017 ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਅੈ.ਸਿੱ) ਫਿਰੋਜ਼ਪੁਰ ਵਿਖੇ ਹੋਈ |ਉਹਨਾਂ ਵਲੋਂ ਵਾਗਡੋਰ ਸੰਭਾਲਦਿਆਂ ਹੀ ਇੱਕ ਈਮੇਲ ਆਈ.ਡੀ. ਲਾਂਚ ਕੀਤੀ ਜਿਸ ਤਹਿਤ ਸਿੱਖਿਆ ਵਿਭਾਗ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦਾ ਫੈਸਲਾ ਕੀਤਾ, ਇਸ ਤੋਂ ਬਾਅਦ ਉਹਨਾਂ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਅੈ.ਸਿੱ) ਅਤੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਾਹਿਬਾਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਤੁਹਾਡੇ ਕੋਲ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸਦਾ ਨਿਪਟਾਰਾ 7 ਦਿਨਾਂ ਵਿੱਚ ਕਰਨ ਬਾਰੇ ਕਿਹਾ, ਇਸਤੋਂ ਇਲਾਵਾ ਉਸ ਸਮੇਂ ਅਧਿਆਪਕਾਂ ਦੇ ACP ਕੇਸ ਜੋ ਵੱਡੀ ਗਿਣਤੀ ਵਿੱਚ ਹੱਲ ਹੋਣੇ ਬਾਕੀ ਸਨ ਉਹਨਾਂ ਦੇ ਨਿਪਟਾਰੇ ਲਈ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਅੈ.ਸਿੱ) ਦੇ ਕਰਮਚਾਰੀਆਂ ਦੀ ਡਿਊਟੀ ਲਗਾ ਕੇ ਉਹਨਾਂ ਦੇ ਬਲਾਕਾਂ ਵਿੱਚ ਸ਼ਡਿਊਲ ਅਨੁਸਾਰ ਹੱਲ ਕਰਨ ਦਾ ਫੈਸਲਾ ਕੀਤਾ ਤਾਂ ਜੋ ਅਧਿਆਪਕਾਂ ਨੂੰ ਖੱਜਲ ਖੁਆਰੀ ਨਾ ਹੋਵੇ |
ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਨਾਲ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਅੈ.ਸਿੱ) ਫਿਰੋਜ਼ਪੁਰ,ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੀ ਟੀਮ, ਸਮੂਹ ਬੀ.ਪੀ.ੲੀ.ਓ ਸਾਹਿਬਾਨ, ਸੀ.ਅੈੱਚ.ਟੀ ਸਾਹਿਬਾਨ ਅਤੇ ਅਧਿਅਾਪਕ ਸਾਹਿਬਾਨ ਦੀ ਮਿਹਨਤ ਨਾਲ ਸੂਬੇ ਭਰ ਵਿਚੋਂ ਜ਼ਿਲ੍ਹਾ ਫਿਰੋਜ਼ਪੁਰ ਨੇ ਦੇ ਦੂਸਰਾ ਸਥਾਨ ਹਾਸਲ ਕੀਤਾ | ਪਿਛਲੇ 10 ਸਾਲਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਘੱਟ ਰਹੀ ਗਿਣਤੀ ਨੇ ਸੁਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਘੱਟ ਰਹੀ ਗਿਣਤੀ ਨੂੰ ਖਤਮ ਕੀਤਾ ਅਤੇ ਪਿਛਲੇ ਸਾਲਾਂ ਦੇ ਮੁਕਾਬਲੇ ਸਾਲ 2019-20 ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ |ਉਹਨਾਂ ਵਲੋਂ ਮਿਆਰੀ ਸਿੱਖਿਆ ਦੇ ਨਾਲ ਨਾਲ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਬਿਹਤਰੀ ਲਈ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਨੂੰ ਲੈ ਕੇ ਸਰਵੇ ਕਰਵਾਇਆ ਅਤੇ ਸਕੂਲਾਂ ਦੀਆਂ ਜਰੂਰਤਾਂ ਅਨੁਸਾਰ ਤਜ਼ਵੀਜਾਂ ਬਣਾ ਕੇ ਭੇਜੀਆਂ ਗਈਆਂ ਜਿਸ ਦੇ ਸਿੱਟੇ ਵਜੋਂ ਸਕੂਲਾਂ ਦੇ ਵਿਕਾਸ ਲਈ ਗ੍ਰਾਂਟਾਂ ਪਰਾਪਤ ਹੋਈਆਂ| ਐਸਪੀਰੇਸ਼ਨ ਸਕੀਮ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਲੋਂ ਸੁਖਵਿੰਦਰ ਸਿੰਘ ਜੀ ਨੂੰ ਨੋਡਲ ਅਫਸਰ ਸਿੱਖਿਆ ਵਿਭਾਗ ਨਿਯੁਕਤ ਕੀਤਾ ਗਿਆ, ਉਨ੍ਹਾਂ ਨੇ ਵੱਖ ਵੱਖ ਪ੍ਰੋਜੈਕਟ ਬਣਾ ਕੇ ਭੇਜੇ ਜਿਸ ਵਿੱਚ ਆਰ. ਓ ਲਈ 6 ਕਰੋੜ 76 ਲੱਖ ਪਾਸ ਹੋ ਕੇ ਆਏ ਅਤੇ ਲੜਕੀਆਂ ਲਈ  ਸੈਨਟਰੀ ਵੈਡਿੰਗ ਮਸ਼ੀਨਾਂ ਅਤੇ ਇਨਸੀਰੇਟਰ ਲਈ 1 ਕਰੋੜ 83  ਲੱਖ ਅਤੇ ਰੈੱਡ ਕਰਾਸ ਤੋਂ ਸਰਹੱਦੀ ਖੇਤਰ ਲਈ 1 ਕਰੋੜ 50 ਲੱਖ ਦੀਆਂ ਗ੍ਰਾਂਟਾਂ ਪਾਸ ਕਰਵਾਈਆਂ ਅਤੇ ਇਹਨਾਂ ਵਲੋਂ ਸਕੂਲਾਂ ਲਈ ਸਮੱਗਰਾ ਪ੍ਰੋਜੈਕਟ ਅਧੀਨ 8 ਕਰੋੜ 62 ਲੱਖ, ਨਾਬਾਰਡ ਅਧੀਨ 17 ਕਰੋੜ 66 ਲੱਖ ਅਤੇ ਬਾਰਡਰ ਏਰੀਆ ਡਿਵੈਲਪਮੈਂਟ ਫੰਡ ਅਧੀਨ 7 ਕਰੋੜ 42 ਲੱਖ ਦੇ ਪ੍ਰੋਜੈਕਟ ਪਾਸ ਕਰਵਾਏ ਅਤੇ ਹੋਰ ਵੀ ਬਹੁਕਰੋੜੀ ਪ੍ਰੋਜੈਕਟ ਪ੍ਰਵਾਨਗੀ ਅਧੀਨ ਹਨ ਜਿਨਾਂ ਦੇ ਪਾਸ ਹੋਣ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਹੋਰ ਵਧੇਰੇ ਵਿਕਾਸ ਹੋਵੇਗਾ |
ਇਸੇ ਤਰ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਕੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਮਾਰਟ ਕਲਾਸਾਂ ਦੀ ਸ਼ੁਰੂਆਤ ਕੀਤੀ ਅਤੇ ਹਰੇਕ ਸਕੂਲ ਵਿੱਚ ਅੰਗ੍ਰੇਜੀ ਮਾਧਿਅਮ ਦੀ ਸਹੂਲਤ ਦਿੱਤੀ ਜਿਸ ਨਾਲ ਵਿਦਿਆਰਥੀਆਂ ਦੇ ਮਾਤਾ ਪਿਤਾ ਆਪਣੀ ਮਰਜੀ ਨਾਲ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਵੀ ਅੰਗਰੇਜੀ ਮਾਧਿਅਮ ਸਿੱਖਿਆ ਪ੍ਰਾਪਤ ਕਰ ਸਕਣ |ਇਸੇ ਸਾਲ ਜਨਵਰੀ 2020 ਵਿੱਚ ਸਮਾਰਟ ਸਕੂਲ ਪ੍ਰੋਜੈਕਟ ਤਹਿਤ ਜ਼ਿਲ੍ਹੇ ਫਿਰੋਜ਼ਪੁਰ ਨੂੰ ਚੰਗੀ ਕਾਰਗੁਜ਼ਾਰੀ ਲਈ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਰਾਸ਼ਟਰੀ ਪੱਧਰੀ ਸਕੌਚ ਆਰਡਰ ਆਫ ਮੈਰਿਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਸ ਦੀ ਅਗਵਾਈ ਸ. ਸੁਖਵਿੰਦਰ ਸਿੰਘ ਜੀ ਨੇ ਕੀਤੀ | ਬਤੌਰ ਜ਼ਿਲ੍ਹਾ ਸਕੱਤਰ ਭਾਰਤ ਸਕਾਊਟ ਗਾਈਡ ਅਸੋਸੀਏਸ਼ਨ ਆਪ ਜੀ ਵਲੋਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਰਾਸ਼ਟਰੀ ਪੱਧਰ ਦਾ ਕਬ ਬੁਲਬੁਲ ਉਤਸਵ ਕਰਵਾਇਆ ਜਿਸ ਵਿੱਚ ਸਮੁੱਚੇ ਭਾਰਤ 10 ਤੋਂ ਜ਼ਿਆਦਾ ਰਾਜਾਂ ਦੇ ਬੱਚਿਆਂ ਨੇ ਭਾਗ ਲਿਆ |ਮੌਜੂਦਾ ਸੈਸ਼ਨ ਆਪ ਜੀ ਨੂੰ ਸਿੱਖਿਆ ਵਿਭਾਗ ਨੇ ਨੋਡਲ ਅਫਸਰ ਦਾਖਲਾ ਮੁਹਿੰਮ ਫਿਰੋਜ਼ਪੁਰ ਲਗਾਇਆ ਜਿਸ ਵਿੱਚ ਸਾਲ 2020-21 ਵਿੱਚ  ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਹੁਣ ਤੱਕ ਪਿਛਲੇ ਸਾਲ ਨਾਲੋਂ ਇਸ ਸਾਲ ਲਗਭਗ 3000 ਬੱਚਿਆਂ ਦਾ ਵੱਧ ਦਾਖ਼ਲਾ ਹੋ ਚੁੱਕਾ ਹੈ ਅਤੇ ਅਜੇ ਦਾਖ਼ਲੇ ਚੱਲ ਰਹੇ ਹਨ | ਸਿੱਖਿਆ ਦੇ ਲਈ ਉਹ ਹਰ ਸਮੇਂ ਕੰਮ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ ਅਤੇ ਹਰ ਦਿਨ 12-14 ਘੰਟੇ ਵਿਭਾਗ ਦੇ ਲਈ ਅਣਥੱਕ ਮਿਹਨਤ ਕਰਦੇ ਹਨ |ਇਸਦੇ ਨਾਲ ਹੀ ਕਿਸੇ ਕਰਮਚਾਰੀ ਜਾਂ ਅਧਿਆਪਕ ਸਾਹਿਬਾਨ ਦਾ ਕੋਈ ਵੀ ਮਸਲਾ ਉਹਨਾਂ ਦੇ ਧਿਆਨ ਵਿਚ ਆਉਂਦਾ ਹੈ ਤਾਂ ਉਹਨਾਂ ਤੁਰੰਤ ਸਾਰਥਕ ਹੱਲ ਕੱਢਣ ਲਈ ਯਤਨਸ਼ੀਲ ਹਨ | ਇਹ ਜਿੱਥੇ ਵਿਭਾਗ ਦੇ ਦਫਤਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿੰਦੇ ਹਨ ਓਥੇ ਜ਼ਮੀਨੀ ਪੱਧਰ ਤੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਦੇ ਵੀ ਸੰਪਰਕ ਵਿੱਚ ਰਹਿੰਦੇ ਹਨ |  ਸਿੱਖਿਆ ਵਿਭਾਗ ਵਿੱਚ ਬਤੌਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ 3 ਸਾਲ ਪੂਰੇ ਹੋਣ ਤੇ ਉਹਨਾਂ ਨੂੰ ਹਰ ਸਿੱਖਿਆ ਵਿਭਾਗ ਤੋਂ ਇਲਾਵਾ ਹਰ ਵਰਗ ਦੇ ਲੋਕ ਵਧਾਈ ਦੇ ਰਹੇ ਹਨ ਅਤੇ ਅਸੀਂ ਸਾਰੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸੁਖਵਿੰਦਰ ਸਿੰਘ ਜੀ ਨੂੰ ਇਸੇ ਤਰ੍ਹਾਂ ਮਿਹਨਤ ਨਾਲ ਕੰਮ ਕਰਨ ਦਾ ਬਲ ਉੱਦਮ ਬਖਸ਼ਣ ਅਤੇ ਉਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ |

Related Articles

Leave a Reply

Your email address will not be published. Required fields are marked *

Back to top button