Ferozepur News

ਥਾਣਾ ਮੱਖੂ ਦੀ ਪੁਲਸ ਨੇ 40 ਕਿਲੋ ਲਾਹਣ ਸਮੇਤ ਇਕ ਗ੍ਰਿਫਤਾਰ ਕੀਤਾ

ਫਿਰੋਜ਼ਪੁਰ 2 ਮਈ (ਏ. ਸੀ. ਚਾਵਲਾ) ਥਾਣਾ ਮੱਖੂ ਦੀ ਪੁਲਸ ਨੇ ਗਸ਼ਤ ਦੌਰਾਨ ਛਾਪੇਮਾਰੀ ਕਰਕੇ ਇਕ ਵਿਅਕਤੀ ਦੇ ਘਰੋਂ 40 ਕਿਲੋ ਲਾਹਣ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਹੈੱਡਕਾਂਸਟੇਬਲ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਬੀਤੀ ਸ਼ਾਮ ਪੀਰ ਮੁਹੰਮਦ ਵਿਖੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਉਨ•ਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਇਸੇ ਹੀ ਪਿੰਡ ਦਾ ਰਹਿਣ ਵਾਲਾ ਮੇਜਰ ਸਿੰਘ ਪੁੱਤਰ ਬਹਾਲ ਸਿੰਘ ਨਾਜਾਇਜ਼ ਸ਼ਰਾਬ ਵੇਚਣ ਦਾ ਆਦੀ ਹੈ ਅਤੇ ਹੁਣ ਵੀ ਉਸਦੇ ਘਰ ਨਾਜਾਇਜ਼ ਸ਼ਰਾਬ ਮੌਜ਼ੂਦ ਹੈ। ਪੁਲਸ ਨੇ ਦੱਸਿਆ ਕਿ ਮੁਖਬਰ ਵਲੋਂ ਕੀਤੀ ਗਈ ਇਤਲਾਹ ਤੇ ਮੇਜਰ ਸਿੰਘ ਦੇ ਘਰ &#39ਚ ਛਾਪੇਮਾਰੀ ਕੀਤੀ ਗਈ ਤਾਂ ਮੇਜਰ ਸਿੰਘ ਨੂੰ 40 ਕਿਲੋ ਲਾਹਣ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Check Also
Close
Back to top button