Ferozepur News

ਡੀ ਸੀ ਦਫਤਰ ਦੇ ਸਾਹਮਣੇ ਫ਼ੌਜ ਦੀ ਥਾਂ ਤੇ ਬਣੇਗਾ ਵਧੀਆ ਪਾਰਕ— ਜਿੰਦੂ

jinduਫਿਰੋਜ਼ਪੁਰ 27 ਮਾਰਚ (ਏ. ਸੀ. ਚਾਵਲਾ) ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਫ਼ੌਜ ਦੀ ਖ਼ਾਲੀ ਪਈ ਥਾਂ ਤੇ ਭਾਰਤੀ ਫ਼ੌਜ, ਕੈਂਟ ਬੋਰਡ ਅਤੇ ਪੰਜਾਬ ਸਰਕਾਰ ਦੀ ਮੱਦਦ ਨਾਲ ਵਧੀਆ ਪਾਰਕ ਬਣਾਇਆ ਜਾਵੇਗਾ ਤਾਂ ਜੋ ਜਿੱਥੇ ਇਸ ਨਾਲ ਛਾਉਣੀ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ, ਉੱਥੇ ਹੀ ਛਾਉਣੀ ਵਾਸੀਆਂ ਨੂੰ ਫ਼ੁਰਸਤ ਦੇ ਪਲਾਂ ਵਿਚ ਮਿਲ ਬੈਠਣ ਅਤੇ ਸਵੇਰੇ-ਸ਼ਾਮ ਸੈਰ ਕਰਨ ਦੀ ਵੱਡੀ ਸਹੂਲਤ ਮਿਲੇਗੀ। ਇਹ ਜਾਣਕਾਰੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਕੈਂਟ ਬੋਰਡ ਦੇ ਸੀ.ਈ.ਓ ਸ੍ਰੀ.ਜੀ ਵਿਜੈ ਭਾਸਕਰ, ਕੈਂਟ ਬੋਰਡ ਦੇ ਉਪ ਪ੍ਰਧਾਨ ਸ੍ਰੀ ਸੁਰਿੰਦਰ ਸਿੰਘ ਬੱਬੂ ਆਦਿ ਨਾ ਵਿਸ਼ੇਸ਼ ਮੁਲਾਕਾਤ ਦੌਰਾਨ ਦਿੱਤੀ। ਡਿਪਟੀ ਕਮਿਸ਼ਨਰ ਸ੍ਰ.ਖਰਬੰਦਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ•ਨ ਲਈ ਫ਼ੌਜ, ਕੈਟ ਬੋਰਡ ਅਤੇ ਵਿਧਾਇਕ ਸ੍ਰ. ਜਿੰਦੂ ਵੱਲੋਂ ਵਿੱਤੀ ਤੇ ਹੋਰ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਇਸ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਵੀ ਗ੍ਰਾਂਟ ਦਿੱਤੀ ਜਾਵੇਗੀ। ਉਨ•ਾਂ ਕਿਹਾ ਕਿ ਫੌਜ ਦੇ ਅਧਿਕਾਰੀਆਂ ਨਾਲ ਮਿਲਕੇ ਇਸ ਸਬੰਧੀ ਸਾਰੀ ਕਾਰਵਾਈ ਜਲਦੀ ਮੁਕੰਮਲ ਕੀਤੀ ਜਾਵੇਗੀ। ਇਸ ਮੌਕੇ ਕੈਂਟ ਬੋਰਡ ਦੇ ਦਫਤਰ ਦੇ ਨਜ਼ਦੀਕ ਕ੍ਰਿਕਟ ਗਰਾÀੂਂਡ ਦੇ ਨਵੀਨੀਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਕੈਂਟ ਬੋਰਡ ਦੇ ਐਸ.ਡੀ.ਓ ਸ੍ਰੀ ਸਤੀਸ਼ ਅਰੋੜਾ ਅਤੇ ਸੁਨੀਲ ਕੁਮਾਰ ਮੈਂਬਰ ਕੈਂਟ ਬੋਰਡ ਵੀ ਹਾਜ਼ਰ ਸਨ।

Related Articles

Back to top button