ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ
ਜ਼ਿਲ੍ਹੇ ਵਿੱਚ ਕਰੋਨਾ ਤੋਂ ਪ੍ਰਭਾਵਿਤ ਮਰੀਜਾਂ ਦੇ ਇਲਾਜ, ਟੈਸਟਿੰਗ,ਆਈਸੋਲੇਸ਼ਨ ਵਾਰਡਾਂ ਤੇ ਹੋਰ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ
ਫਿਰੋਜ਼ਪੁਰ 18 ਅਗਸਤ 2020 ਕੋਵਿਡ-19 ਸਬੰਧੀ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਵੱਲੋਂ ਸਿਹਤ ਵਿਭਾਗ ਤੋਂ ਕਰੋਨਾ ਤੋਂ ਪ੍ਰਭਾਵਿਤ ਮਰੀਜਾਂ ਦੇ ਇਲਾਜ, ਟੈਸਟਿੰਗ, ਜਿਲ੍ਹੇ ਵਿੱਚ ਆਈਸੋਲੇਸ਼ਨ ਵਾਰਡਾਂ ਤੇ ਹੋਰ ਸਿਹਤ ਸਹੂਲਤਾਂ ਆਦਿ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਐੱਸ.ਡੀ.ਐੱਮ. ਫਿਰੋਜ਼ਪੁਰ ਸ੍ਰੀ. ਅਮਿਤ ਗੁਪਤਾ, ਐੱਸ.ਡੀ.ਐੱਮ. ਜ਼ੀਰਾ ਸ੍ਰ. ਰਣਜੀਤ ਸਿੰਘ ਭੁੱਲਰ, ਨੋਡਲ ਅਫਸਰ ਕਰੋਨਾ ਸ. ਕੰਵਰਦੀਪ ਸਿੰਘ ਅਤੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਵੱਲੋਂ ਸਿਹਤ ਵਿਭਾਗ ਵੱਲੋਂ ਕੀਤੀ ਗਈ ਕਰੋਨਾ ਸਬੰਧੀ ਕੀਤੀ ਗਈ ਸੈਂਪਲਿੰਗ ਤੇ ਵਿਚਾਰ ਚਰਚਾ ਕਰਨ ਤੇ ਜ਼ਿਲ੍ਹਾ ਐਪਡੀਮਾਲੋਜਿਸਟ ਡਾ. ਮੀਨਾਕਸ਼ੀ ਢੀਗੜਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਮੈਡੀਕਲ ਅਫਸਰ, 2 ਲੈਬ ਟੈਕਨਸ਼ੀਅਨ, 2 ਕਮਿਊਨਿਟੀ ਹੈਲਥ ਅਫਸਰ ਤਾਇਨਾਤ ਹਨ ਜੋ ਕਿ ਪੂਰੀ ਸੈਪਲਿੰਗ ਦੀ ਸਮੁੱਚੀ ਕਾਰਵਾਈ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕਰੋਨਾ ਮਹਾਂਮਾਰੀ ਦੀ ਰੋਕਥਾਮ ਦੇ ਦਿਸ਼ਾ ਨਿਰਦੇਸ਼ਾਂ ਤੋਂ ਸਮੂਹ ਐੱਸ.ਐੱਮ. ਤੇ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇ। ਇਸ ਉਪਰੰਤ ਉਨ੍ਹਾਂ ਜ਼ਿਲ੍ਹੇ ਅਤੇ ਜ਼ਿਲ੍ਹੇ ਦੀਆਂ ਬਲਾਕਾਂ ਵਿੱਚ ਸਮੂਹ ਐੱਸ.ਐਮ.ਓ ਤੇ ਸਿਹਤ ਵਿਭਾਗ ਦੇ ਅਮਲੇ ਨੂੰ ਆ ਰਹੀਆਂ ਮੁਸ਼ਕਲਾ ਵੀ ਸੁਣੀਆਂ ਤੇ ਮੁਸ਼ਕਲਾ ਦੇ ਹੱਲ ਵੀ ਦੱਸੇ। ਐੱਸ.ਐੱਮ. ਵੱਲੋਂ ਬਿੱਲ ਬਕਾਇਆ ਰਹਿੰਦੀਆਂ ਰਕਮਾਂ ਦੀ ਮੁਸ਼ਕਲ ਨੂੰ ਸੁਣਦਿਆਂ ਉਨ੍ਹਾਂ ਤੁਰੰਤ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਿਹਤ ਵਿਭਾਗ ਦੇ ਅਮਲੇ ਦੇ ਜਿੰਨੇ ਵੀ ਬਿੱਲ ਬਕਾਇਆ ਹਨ ਉਹ ਨਿਯਮਾਂ ਅਨੁਸਾਰ ਕਾਰਵਾਈ ਕਰਕੇ ਤੁਰੰਤ ਮੁਹੱਈਆ ਕਰਵਾਏ ਜਾਣ ਤਾਂ ਜੋ ਕੋਵਿਡ-19 ਮਹਾਂਮਾਰੀ ਦੌਰਾਨ ਸਿਹਤ ਵਿਭਾਗ ਦੇ ਅਮਲੇ ਨੂੰ ਕਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਕੋਈ ਵੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਸਮੂਹ ਸਿਹਤ ਵਿਭਾਗ ਦੇ ਅਮਲੇ ਨੂੰ ਕਿਹਾ ਕਿ ਕੋਵਿਡ ਉਤੇ ਫ਼ਤਿਹ ਪਾਉਣ ਵਿਚ ਤੁਸੀਂ ਮੋਹਰੀ ਭੂਮਿਕਾ ਅਦਾ ਕਰ ਰਹੇ ਹੋ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜਿਲ੍ਹੇ ਵਿਚੋਂ ਕੋਵਿਡ-19 ਦੀ ਚੇਨ ਤੋੜੀ ਜਾਵੇ, ਇਸ ਲਈ ਸਿਹਤ ਵਿਭਾਗ ਦੇ ਨਾਲ-ਨਾਲ ਸਿਵਲ ਤੇ ਪੁਲਿਸ ਵਿਭਾਗ ਵੱਲੋਂ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਪਰ ਇਹ ਸਾਰਾ ਕੁੱਝ ਤਾਂ ਹੀ ਸੰਭਵ ਹੈ ਜੇਕਰ ਸਾਡੀ ਸਾਰੀ ਟੀਮ ਇਕ ਹੋ ਕੇ ਕੰਮ ਕਰੇ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦੇ ਆਪਣੀ ਸਹਿਯੋਗ ਨਾਲ ਕਰੋਨਾ ਵਾਈਰਸ ਨੂੰ ਫੈਲਣ ਤੋ ਰੋਕਿਆ ਜਾ ਸਕੇ ਇਸ ਲਈ ਸਾਨੂੰ ਵੱਧ ਤੋ ਵੱਧ ਲੋਕਾਂ ਵਿੱਚ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ, ਕਿਉਂਕਿ ਜੇਕਰ ਅਸੀਂ ਸਾਰੇ ਕਰੋਨਾ ਵਾਈਰਸ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਅਪਣਾਵਾਂਗੇ ਤਾਂ ਅਸੀਂ ਬਹੁਤ ਹੱਦ ਤੱਕ ਇਸ ਵਾਈਰਸ ਤੋ ਬਚ ਸਕਦੇ ਹਾਂ।
ਇਸ ਮੌਕੇ ਸਕੱਤਰ ਰੈੱਡ ਕਰਾਸ ਸ੍ਰ. ਅਸੋਕ ਬਹਿਲ, ਸਹਾਇਕ ਸਿਵਲ ਸਰਜਨ ਡਾ. ਸੰਜੀਵ ਗੁਪਤਾ, ਜ਼ਿਲ੍ਹਾ ਮੈਡੀਕਲ ਅਫਸਰ ਡਾ. ਰਜਿੰਦਰ ਮਨਚੰਦਾ, ਐੱਸ.ਐੱਮ.ਓ. ਫਿਰੋਜ਼ਪੁਰ ਪ੍ਰਦੀਪ ਮਹਿੰਦਰ, ਐੱਸ.ਐੱਮ.ਓ. ਗੁਰੂਹਰਸਹਾਏ ਬਲਬੀਰ ਕੁਮਾਰ, ਐੱਸ.ਐੱਮ.ਓ ਫਿਰੋਜ਼ਸ਼ਾਹ ਡਾ. ਵਨੀਤਾ ਭੁੱਲਰ, ਐੱਸ.ਐੱਮ.ਓ. ਕੱਸੋਆਣਾ ਬਲਕਾਰ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਸਦੇਵ ਸਿੰਘ ਢਿੱਲੋ, ਡਾ. ਲਵਕੇਸ਼ ਗੁਪਤਾ ਅਤੇ ਸ੍ਰੀ. ਵਿਕਾਸ ਕਾਲੜਾ ਵੀ ਹਾਜ਼ਰ ਸਨ।