ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ, ਤਹਿਸੀਲ ਦਫਤਰਾਂ ਦੇ ਸਮੂਹ ਕਰਮਚਾਰੀ ਨੇ ਕੀਤੀ ਕਲਮ ਛੋੜ ਹੜਤਾਲ
ਫਿਰੋਜ਼ਪੁਰ 21 ਮਈ (ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ, ਤਹਿਸੀਲ ਦਫਤਰਾਂ ਦੇ ਸਮੂਹ ਕਰਮਚਾਰੀ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ ਨੂੰ ਵੇਖਦੇ ਹੋਏ ਕਲਮ ਛੋਡ ਹੜਤਾਲ ਤੇ ਰਹੇ। ਇਸ ਸੱਦੇ ਤੇ ਯਸ਼ਪਾਲ ਗਰੋਵਰ ਸੁਪਰੈਂਡਟ ਨੇ ਦੱਸਿਆ ਕਿ ਸਰਕਾਰ ਵਲੋਂ ਵਿੱਤੀ ਕਮਿਸ਼ਨਰ ਮਾਲ ਨੇ ਉਨ•ਾਂ ਦੀਆਂ ਮੁੱਖ ਮੰਗਾਂ ਵਿਚੋਂ ਕੁਝ ਮੰਗਾਂ 21 ਜਨਵਰੀ 2015 ਨੂੰ ਸੂਬਾ ਇਕਾਈ ਨਾਲ ਮੀਟਿੰਗ ਵਿਚ ਮੰਨੀਆਂ ਸੀ ਜੋ ਕਿ ਉੱਥੇ ਹੀ ਅਧੂਰੀਆਂ ਰਹਿ ਗਈਆਂ ਹਨ। ਇਨ•ਾਂ ਵਿਚੋਂ ਸੁਪਰਡੈਂਟ ਗ੍ਰੇਡ-1 ਦੀ ਪ੍ਰਮੋਸ਼ਨ, ਰੈਵੀਨਿਉ ਗਰੇਡ 2 ਨੂੰ ਤਹਿਸੀਲਾਰ ਦੀ ਪਦਉਨਤੀ, ਉਪ ਮੰਡਲ ਦਫਤਰਾਂ ਵਿਚ ਸਟੈਨੋ ਟਾਈਪਿਸਟ ਤੋਂ ਪਦ ਉਨਤ ਕਰਕੇ ਜੂਨੀਅਰ ਸਹਾਇਕ ਸਟੈਨੋਗ੍ਰਾਫਰ ਬਣਾਉਣਾ, ਸਟਾਫ ਦੀ ਘਾਟ ਪੂਰੀ ਕਰਨੀ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪਤਉਨਤ ਦਾ ਕੋਟਾ 25 ਪ੍ਰਤੀਸ਼ਤ ਕਰਨਾ, ਸੀਨੀਅਰ ਸਹਾਇਕ ਦਾ ਕੋਟਾ 100 ਪ੍ਰਤੀਸ਼ਤ ਪਦਉਨਤੀ ਰਾਹੀਂ ਭਰਨੀਆਂ, ਛੇਵਾਂ ਤਨਖਾਹ ਕਮਿਸ਼ਨ ਨਿਯੁਕਤ ਕਰਨਾ। ਪ੍ਰਧਾਨ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਮੁਲਾਜ਼ਮ ਮਾਰੂ ਨੀਤੀ ਨਾ ਛੱਡੀ ਜਾਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਫਿਰ 28 ਤੋਂ 29 ਮਈ 2015 ਨੂੰ 2 ਦਿਨਾਂ ਲਈ ਫਿਰ ਮੁਲਾਜ਼ਮਾਂ ਵਲੋਂ ਕਲਮ ਛੋੜ ਹਲੜਤਾਲ ਕੀਤੀ ਜਾਵੇਗੀ। ਉਸ ਤੋਂ ਬਾਅਦ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਅਗਲਾ ਰੋਸ ਪ੍ਰੋਗਰਾਮ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨੋਹਰ ਲਾਲ, ਸੋਨੂੰ, ਰਜਨੀਸ਼ ਕੁਮਾਰ, ਗੁਰਜਿੰਦਰ ਸਿੰਘ, ਗਗਨ, ਰਜਿੰਦਰ ਕੁਮਾਰ, ਉਮ ਪ੍ਰਕਾਸ਼, ਕੇਵਲ, ਸ਼੍ਰੀਮਤੀ ਨਰਿੰਦਰ ਕੌਰ ਆਦਿ ਹਾਜ਼ਰ ਸਨ।