ਠੇਕਾ ਮੁਲਾਜ਼ਮਾਂ ਦੀ ਸਰਕਾਰ ਨਾਲ ਗੱਲਬਾਤ ਸ਼ੁਰੂ, ਮੁੱਖ ਸਕੱਤਰ ਪੰਜਾਬ ਨਾਲ ਹੋਈ ਸੁਹਿਰਦ ਮਾਹੋਲ 'ਚ ਮੀਟਿੰਗ
Ferozepur, May 9, 2017 : ਸਰਕਾਰ ਨਾਲ ਹੋਈ ਮੀਟਿੰਗ ਤੇ ਵਿਚਾਰ ਕਰਨ ਤੇ ਅਗਲੀ ਰਣਨੀਤੀ ਲਈ ਠੇਕਾ ਮੁਲਾਜ਼ਮਾਂ ਵੱਲੋਂ 13 ਨੂੰ ਲੁਧਿਆਣਾ ਵਿਖੇ ਸੱਦੀ ਮੀਟਿੰਗ ਮਿਤੀ 09 ਮਈ 2017(ਚੰਡੀਗੜ) ਠੇਕਾ ਮੁਲਾਜ਼ਮਾਂ ਵੱਲੋਂ ਰੈਗੂਲਰ ਦੀ ਮੰਗ ਨੂੰ ਲੈ ਕੇ ਚੋਂਣ ਜ਼ਾਬਤੇ ਦੋਰਾਨ ਲਗਾਤਾਰ 30 ਦਿਨ ਸੈਕਟਰ 17 ਚੰਡੀਗੜ ਵਿਚ ਕੀਤੀ ਭੁੱਖ ਹੜਤਾਲ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਭੁੱਖ ਹੜਤਾਲ ਖਤਮ ਕਰਵਾਕੇ ਮੁਲਾਜ਼ਮਾਂ ਦੀਆ ਮੰਗਾਂ ਦਾ ਹੱਲ ਕਰਨ ਲਈ ਗੱਲਬਾਤ ਦੇ ਦਿੱੱਤੇ ਭਰੋਸੇ ਤਹਿਤ ਸਰਕਾਰ ਵੱਲੋਂ ਅੱਜ ਠੇਕਾ ਮੁਲਾਜ਼ਮਾਂ ਦੀ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਮਾਨਯੋਗ ਮੁੱਖ ਸਕੱਤਰ ਪੰਜਾਬ ਸ਼੍ਰੀ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੋਕੇ ਵਧੀਕ ਮੁੱਖ ਸਕੱਤਰ ਗ੍ਰਹਿ ਵਿਭਾਗ ਸ਼੍ਰੀ ਐਨ.ਐਸ.ਕਲਸੀ, ਪ੍ਰਮੁੱਖ ਸਕੱਤਰ ਪ੍ਰਸੋਨਲ ਜਸਪਾਲ ਸਿੰਘ, ਵਧੀਕ ਸਕੱਤਰ ਹਰੀਸ਼ ਨਈਅਰ, ਤੇ ਹੋਰ ਉੱਚ ਅਧਿਕਾਰੀ ਮੋਜੂਦ ਸਨ।ਕੈਪਟਨ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤੇ ਭਰੋਸੇ ਅਨੁਸਾਰ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਸੱਜ਼ਣ ਸਿੰਘ,ਅਸ਼ੀਸ਼ ਜੁਲਾਹਾ, ਵਰਿੰਦਰ ਸਿੰਘ, ਨਿਰਮਲ ਸਿੰਘ ਧਾਲੀਵਾਲ, ਰਜਿੰਦਰ ਸਿੰਘ ਅਮਿੰ੍ਰਤਪਾਲ ਸਿੰਘ ਨੇ ਕਿਹਾ ਕਿ ਮਾਨਯੋਗ ਮੁੱਖ ਸਕੱਤਰ ਜੀ ਨਾਲ ਮੁਲਾਜ਼ਮਾਂ ਦੀਆ ਮੰਗਾਂ ਦੇ ਏਜੰਡੇ ਤੇ ਵਧੀਆ ਤੇ ਸੁਖਾਵੇ ਮਾਹੋਲ ਵਿਚ ਮੀਟਿੰਗ ਹੋਈ।ਉਨ•ਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਮੁੱਖ ਸਕੱਤਰ ਜੀ ਨੂੰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਣਾਏ ਐਕਟ ਨੂੰ ਲਾਗੂ ਕਰਕੇ ਮੁਲਾਜ਼ਮਾਂ ਨੂੰ ਜਲਦ ਰੈਗੂਲਰ ਆਰਡਰ ਜ਼ਾਰੀ ਕਰਨ ਦੀ ਮੰਗ ਕੀਤੀ ਜਿਸ ਤੇ ਮੁੱਖ ਸਕੱਤਰ ਜੀ ਵੱਲੋਂ ਕਿਹਾ ਗਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਸ ਮਾਮਲੇ ਸਬੰਧੀ ਕੇਸ ਚੱਲ ਰਿਹਾ ਹੈ ਜਿਸ ਤੇ ਮਾਨਯੋਗ ਕੋਰਟ ਵੱਲੋਂ ਇਸ ਐਕਟ ਨੂੰ ਲਾਗੂ ਕਰਨ ਲਈ ਕੁੱਝ ਹਦਾਇਤਾ ਜ਼ਾਰੀ ਕੀਤੀਆ ਗਈਆ ਹਨ ਜਿਸ ਤੇ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਲਿਆ ਜਾਵੇਗਾ।ਇਸ ਤੋਂ ਇਲਾਵਾ ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਅਤੇ ਜਥੇਬੰਦੀ ਵੱਲੋਂ ਤੱਥਾਂ ਦੇ ਅਧਾਰ ਤੇ ਸਬੂਤ ਪੇਸ਼ ਕੀਤੇ।ਜਥੇਬੰਦੀ ਵੱਲੋਂ ਸੁਵਿਧਾ ਮੁਲਾਜ਼ਮਾਂ ਨੂੰ ਬੀ.ਐਸ.ਐਲ ਕੰਪਨੀ ਵਿਚ ਹਾਜ਼ਰ ਹੋਣ ਤੋਂ ਕੋਰੀ ਨਾਹ ਕਰਦੇ ਹੋਏ ਪੁਰਾਣੀਆ ਸੀਟਾਂ ਤੇ ਬਹਾਲ ਕਰਨ ਤੇ ਜ਼ੋਰ ਦਿੱਤਾ ਗਿਆ ਜਿਸ ਤੇ ਮੁੱਖ ਸਕੱਤਰ ਜੀ ਵੱਲੋਂ ਕੇਸ ਨੂੰ ਗੰਭੀਰਤਾ ਨਾਲ ਵਿਚਾਰਨ ਤੇ ਹਾਮੀ ਭਰੀ।ਆਗੂਆ ਨੇ ਦੱਸਿਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਸਘੰਰਸ਼ੀ ਮੁਲਾਜ਼ਮਾਂ ਤੇ ਪਾਏ ਪੁਲਿਸ ਕੇਸ ਰੱਦ ਕਰਨ ਦੀ ਮੰਗ ਤੇ ਮੁੱਖ ਸਕੱਤਰ ਵੱਲੋਂ ਕਿਹਾ ਗਿਆ ਕਿ ਇਸ ਸਬੰਧੀ ਇਕ ਕਮੇਟੀ ਬਣਾਈ ਜਾਵੇਗੀ ਜੋ ਕਿ ਸੈਕੜੇ ਮੁਲਾਜ਼ਮਾਂ ਤੇ ਚੱਲ ਰਹੇ 95 ਪੁਲਿਸ ਕੇਸਾਂ ਨੂੰ ਵਿਚਾਰੇਗੀ ਅਤੇ ਜਥੇਬੰਦੀ ਨਾਲ ਮੀਟਿੰਗ ਕਰਕੇ ਸਰਕਾਰ ਨੂੰ ਰਿਪੋਰਟ ਪੇਸ਼ ਕਰੇਗੀ।ਕਮੇਟੀ ਦੀ ਰਿਪੋਰਟ ਆਉਣ ਤੇ ਕੇਸ ਰੱਦ ਕਰ ਦਿੱਤੇ ਜਾਣਗੇ।ਇਸ ਤੋਂ ਇਲਾਵਾ ਰੈਗੂਲਰ ਮੁਲਾਜ਼ਮਾਂ ਦੀ ਅੰਤਰਿਮ ਸਹਾਇਤਾ ਵਿਚ ਵਾਧਾ ਕਰਨ ਤੇ ਉਨ•ਾਂ ਕਿਹਾ ਕਿ ਇਸ ਮਸਲੇ ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।ਆਗੂਆ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਵਿਚਾਰੀਆ ਗਈਆ ਮੰਗਾਂ ਨੂੰ ਲਾਗੂ ਕਰਨ ਲਈ ਜਥੇਬੰਦੀ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦੀ ਗੱਲ ਆਖੀ ਗਈ ਜਿਸ ਤੇ ਮੁੱਖ ਸਕੱਤਰ ਜੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਜੂਨ ਮਹੀਨੇ ਵਿਚ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾ ਜਲਦੀ ਹੀ ਮੁਲਾਜ਼ਮਾਂ ਦੀ ਮੁੱਖ ਮੰਤਰੀ ਜੀ ਨਾਲ ਮੀਟਿੰਗ ਕਰਵਾਈ ਜਾਵੇਗੀ।ਆਖੀਰ ਆਗੂਆ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਗੱਲਬਾਤ ਦਾ ਸ਼ੁਰੂ ਕੀਤਾ ਰਸਤਾ ਹਾਂ ਪੱਖੀ ਰਿਹਾ ਹੈ ਤੇ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਜਲਦ ਹੀ ਸਰਕਾਰ ਮੁਲਾਜ਼ਮ ਦੀਆ ਮੰਗਾਂ ਨੂੰ ਲਾਗੂ ਕਰੇਗੀ।ਉਨ•ਾਂ ਦੱਸਿਆ ਕਿ ਸਰਕਾਰ ਨਾਲ ਹੋਈ ਮੀਟਿੰਗ ਦਾ ਰਿਵਿਊ ਕਰਨ ਅਤੇ ਅਗਲੀ ਰਣਨੀਤੀ ਲਈ ਮੁਲਾਜ਼ਮਾਂ ਵੱਲੋਂ 13 ਮਈ ਨੂੰ ਲੁਧਿਆਣਾ ਵਿਖੇ ਮੀਟਿੰਗ ਸੱਦੀ ਗਈ ਹੈ। ਇਸ ਮੋਕੇ ਵਰਿੰਦਰਪਾਲ ਸਿੰਘ,ਜੋਤ ਰਾਮ,ਸਤਪਾਲ ਸਿੰਘ,ਰਾਕੇਸ਼ ਕੁਮਾਰ,ਇਮਰਾਨ ਭੱਟੀ,ਚਰਨਜੀਤ ਸਿੰਘ ਤੇ ਹੋਰ ਮੈਬਰ ਮੋਜੂਦ ਸਨ।