ਜਿਲ•ਾ ਪੱਧਰੀ ਹੈਡਬਾਲ ਮੁਕਾਬਲਿਆਂ ਵਿਚ ਗੁਰੂ ਨਾਨਕ ਕਾਲਜ ਫਿਰੋਜ਼ਪੁਰ (ਲੜਕੇ) ਤੇ ਸਰਕਾਰੀ ਹਾਈ ਸਕੂਲ ਤੂਤ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਫਿਰੋਜ਼ਪੁਰ 22 ਦਸੰਬਰ (ਏ.ਸੀ.ਚਾਵਲਾ) ਜ਼ਿਲ•ਾ ਹੈਡਬਾਲ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ•ਾ ਪੱਧਰੀ (ਲੜਕੇ ਤੇ ਲੜਕੀਆਂ) ਦੇ ਹੈਂਡਬਾਲ ਮੁਕਾਬਲੇ ਕਰਵਾਏ ਗਏ। ਹੈਂਡਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਸ੍ਰੀ.ਵਨੀਤ ਕੁਮਾਰ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ ਨੇ ਕੀਤਾ। ਸ੍ਰੀ.ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਰੁਚੀ ਪੈਦਾ ਕਰਨ ਤਾਂ ਜੋ ਸਾਡੀ ਨੌਜਵਾਨ ਪੀੜੀ ਨਸ਼ਿਆਂ ਤੋ ਮੁਕਤ ਹੋ ਜਾਏ ਅਤੇ ਤੰਦਰੁਸਤ ਸਮਾਜ ਦੀ ਸਿਰਜਨਾ ਹੋ ਸਕੇ। ਜ਼ਿਲ•ਾ ਪੱਧਰੀ ਹੈਂਡਬਾਲ ਮੁਕਾਬਲਿਆਂ ਵਿਚ ਗੁਰੂ ਨਾਨਕ ਕਾਲਜ ਫਿਰੋਜ਼ਪੁਰ (ਲੜਕੇ) ਦੀ ਟੀਮ ਅਤੇ ਲੜਕੀਆਂ ਦੀ ਸਰਕਾਰੀ ਹਾਈ ਸਕੂਲ ਤੂਤ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਮਾਲਵਾ ਖ਼ਾਲਸਾ ਸਕੂਲ ਫਿਰੋਜ਼ਪੁਰ ਦੀ ਟੀਮ ਨੇ ਦੂਸਰਾ ਸਥਾਨ ਅਤੇ ਮੁਦਕੀ (ਲੜਕੀਆਂ) ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਮਾਲਵਾ ਖ਼ਾਲਸਾ ਦੀ ਟੀਮ ਨੇ 21 ਪੁਆਇੰਟਾਂ ਅਤੇ ਗੁਰੂਕੁਲ ਦੀ ਟੀਮ ਨੇ 17 ਪੁਆਇੰਟ ਪ੍ਰਾਪਤ ਕੀਤੇ। ਗੁਰੂ ਨਾਨਕ ਕਾਲਜ ਦੀ ਟੀਮ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੂਮੜੀ ਵਾਲਾ ਨੂੰ ਦੱਸ ਪੁਆਇੰਟਾਂ ਨਾਲ ਹਰਾਇਆ। ਸ੍ਰ.ਬਲਦੇਵ ਸਿੰਘ ਭੁੱਲਰ ਪ੍ਰਧਾਨ ਜਿਲ•ਾ ਹੈਡਬਾਲ ਐਸੋਸੀਏਸ਼ਨ ਨੇ ਇਸ ਮੌਕੇ ਤੋ ਦੱਸਿਆ ਕਿ ਜ਼ਿਲ•ਾ ਹੈਂਡਬਾਲ ਐਸੋਸੀਏਸ਼ਨ ਵੱਲੋਂ ਹਰ ਸਾਲ ਹੈਂਡਬਾਲ ਮੁਕਾਬਲੇ ਕਰਵਾਏ ਜਾਦੇ ਹਨ ਅਤੇ ਫਿਰੋਜ਼ਪੁਰ ਦੇ ਖਿਡਾਰੀਆਂ ਨੇ ਕੌਮੀ ਪੱਧਰ ਤੇ ਖੇਡ ਕੇ ਜ਼ਿਲੇ• ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਲ•ਾ ਹੈਂਡਬਾਲ ਐਸੋਸੀਏਸ਼ਨ ਵੱਲੋਂ ਪ੍ਰਾਇਮਰੀ ਲੈਵਲ ਤੇ ਪੜਾਈ ਕਰ ਰਹੇ ਬੱਚਿਆ ਨੂੰ ਹੈਂਡਬਾਲ ਦੇ ਕੋਚਾਂ ਵੱਲੋਂ ਟਰੇਨਿੰਗ ਦਿੱਤੀ ਜਾਦੀ ਹੈ ਤਾਂ ਜੋ ਹੈਂਡਬਾਲ ਦੀਆਂ ਚੰਗੀਆ ਟੀਮਾਂ ਬਣਾਈਆ ਜਾ ਸਕਣ। ਇਸ ਮੌਕੇ ਜੇਤੂ ਟੀਮਾਂ ਅਤੇ ਵੱਖ ਸ਼ਖ਼ਸੀਅਤਾਂ ਨੂੰ ਟਰੈਕ ਸੂਟ ਅਤੇ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰ.ਬਲਵੰਤ ਸਿੰਘ ਸਕੱਤਰ, ਜ਼ਿਲ•ਾ ਸਪੋਰਟਸ ਅਫ਼ਸਰ ਫਾਜ਼ਿਲਕਾ, ਸ੍ਰ.ਬੀਰ ਪ੍ਰਤਾਪ ਸਿੰਘ ਗਿੱਲ ਕਾਰਜਕਾਰੀ ਅਫ਼ਸਰ ਡੇਅਰੀ ਵਿਭਾਗ, ਸ੍ਰੀ.ਅਸ਼ੋਕ ਕੁਮਾਰ ਹਾਂਡਾ ਰਿਟਾ: ਜ਼ਿਲ•ਾ ਲੋਕ ਸੰਪਰਕ ਅਫ਼ਸਰ, ਸ੍ਰ.ਸ਼ਮਸ਼ੇਰ ਸਿੰਘ, ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਵੀ ਹਾਜਰ ਸਨ।