ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ੇ ਵਿਰੁੱਧ ਜਾਰੀ ਮੁਹਿੰਮ ਤਹਿਤ ਮੋਹਤਬਰ ਵਿਅਕਤੀਆਂ ਨਾਲ ਮੀਟਿੰਗਾਂ ਕੀਤੀਆ
ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ੇ ਵਿਰੁੱਧ ਜਾਰੀ ਮੁਹਿੰਮ ਤਹਿਤ ਮੋਹਤਬਰ ਵਿਅਕਤੀਆਂ ਨਾਲ ਮੀਟਿੰਗਾਂ ਕੀਤੀਆ
ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ੇ ਵਿਰੁੱਧ ਜਾਰੀ ਮੁਹਿੰਮ ਤਹਿਤ ਪਿੰਡ ਖਲਚੀਆਂ ਕਦੀਮ, ਖਲਚੀਆਂ ਜਦੀਦ ਅਤੇ ਬਸਤੀ ਬੁਲੰਦੇ ਵਾਲੀ ਥਾਣਾ ਸਦਰ ਫਿਰੋਜਪੁਰ ਵਿਖੇ ਵੱਖ-ਵੱਖ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗਾਂ ਕੀਤੀਆ ਗਈਆ।
ਫਿਰੋਜ਼ਪੁਰ: 20 ਫਰਵਰੀ, 2024: ਸ਼੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਨਸ਼ੇ ਵਿਰੁੱਧ ਜਾਰੀ ਮੁਹਿੰਮ ਤਹਿਤ ਅੱਜ ਮਿਤੀ 20-02-2024 ਨੂੰ ਪਿੰਡ ਖਲਚੀਆਂ ਕਦੀਮ, ਖਲਚੀਆਂ ਜਦੀਦ ਅਤੇ ਬਸਤੀ ਬੁਲੰਦੇ ਵਾਲੀ ਥਾਣਾ ਸਦਰ ਫਿਰੋਜਪੁਰ ਦੇ ਮੋਹਤਵਾਰ ਵਿਅਕਤੀਆਂ ਨਾਲ ਪਬਲਿਕ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਉਹਨਾਂ ਨਾਲ ਸ਼੍ਰੀ ਰਣਧੀਰ ਕੁਮਾਰ, ਆਈ.ਪੀ.ਐੱਸ. ਕਪਤਾਨ ਪੁਲਿਸ ਇੰਨਵ: ਫਿਰੋਜ਼ਪੁਰ, ਸ਼੍ਰੀ ਸੁਖਵਿੰਦਰ ਸਿੰਘ, ਪੀ.ਪੀ.ਐੱਸ., ਉਪ ਕਪਤਾਨ ਪੁਲਿਸ, ਸ:ਡ: ਸ਼ਹਿਰੀ, ਫਿਰੋਜ਼ਪੁਰ, ਸ਼੍ਰੀ ਨਵੀਨ ਕੁਮਾਰ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ ਐਨ.ਡੀ.ਪੀ.ਐਸ.-ਕਮ-ਨਾਰਕੋਟਿਕ ਅਤੇ ਸ਼੍ਰੀ ਜਤਿੰਦਰ ਸਿੰਘ ਪੀ.ਪੀ.ਐੱਸ. ਮੁੱਖ ਅਫਸਰ ਥਾਣਾ ਸਦਰ ਫਿਰੋਜਪੁਰ ਸ਼ਾਮਲ ਹੋਏ ਅਤੇ ਕਰੀਬ 155 ਮੋਹਤਬਰ/ਆਮ ਵਿਅਕਤੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪਬਲਿਕ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ।
ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਾ ਮੁਕਤ ਸਮਾਜ ਸਿਰਜਨ ਲਈ ਇੱਕ ਨੁਕੜ ਨਾਟਕ ਪੇਸ਼ ਕਰਕੇ ਲੋਕਾਂ ਨੂੰ ਜਾਗਰੁਕ ਕੀਤਾ ਗਿਆ। ਸਮਾਜ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਪਬਲਿਕ ਨੰੂੰ ਪੁਲਿਸ ਦਾ ਸਹਿਯੋਗ ਦੇਣ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੀ ਸੂਚਨਾਂ ਪੁਲਿਸ ਨੂੰ ਦੇਣ ਸਬੰਧੀ ਕਿਹਾ ਗਿਆ ਅਤੇ ਪਬਲਿਕ ਨੂੰ ਭਰੋਸਾ ਦਿੱਤਾ ਗਿਆ ਕਿ ਮਾੜੇ ਅਨਸਰਾਂ ਸਬੰਧੀ ਪੁਲਿਸ ਨੂੰ ਸੂਚਨਾਂ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਤੋਂ ਇਲਾਵਾ ਆਮ ਪਬਲਿਕ ਨੂੰ ਜਿਲ੍ਹਾ ਫਿਰੋਜ਼ਪੁਰ ਵਿੱਚ ਕੰਮ ਕਰ ਰਹੇ ਡੀ-ਅਡਿਕਸ਼ਨ ਸੈਂਟਰ, ਓਟ ਸੈਂਟਰ, ਯੂ.ਪੀ.ਐਚ.ਸੀ/ਪੀ.ਐਚ.ਸੀ ਸੈਟਰਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੀਟਿੰਗ ਦੌਰਾਨ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਖੇਡ ਮੁਕਾਬਲੇ ਕਰਵਾਉਣ ਦਾ ਵਿਚਾਰ ਪੇਸ਼ ਹੋਇਆ, ਜਿਸ ਬਾਬਤ ਪੁਲਿਸ ਵੱਲੋਂ ਜਲਦ ਪ੍ਰੋਗਰਾਮ ਉਲੀਕੇ ਖੇਡ ਮੁਕਾਬਲੇ ਕਰਵਾਏ ਜਾਣਗੇ। ਜਿਸ ਸਬੰਧੀ ਨੌਜਵਾਨਾਂ ਨੂੰ ਜਾਣੂ ਕੀਤਾ ਗਿਆ ਕਿ ਉਹ ਆਪੋ-ਆਪਣੀ ਰੂਚੀ/ਯੋਗਤਾ ਅਨੁਸਾਰ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਤਿਆਰੀ ਰੱਖਣ।