Ferozepur News

ਕਿਸਾਨ ਜਾਗਰੂਕ ਸੈਮੀਨਾਰ ਦਾ ਆਯੋਜਨ 9 ਮਈ ਨੂੰ

IMG-20150508-WA0029ਫਿਰੋਜਪੁਰ 8 ਮਈ (ਏ.ਸੀ.ਚਾਵਲਾ) &#39ਖੇਤੀ ਵਿਰਾਸਤ ਮਿਸ਼ਨ ਅਤੇ ਫ਼ਾਰਮਰਜ਼ ਹੈਲਥ ਸੁਸਾਇਟੀ&#39 ਧੀਰਾ ਪੱਤਰਾ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਇੱਕ ਸੈਮੀਨਾਰ ਦਾ ਆਯੋਜਨ ਮੋਹਨ ਲਾਲ ਫਾਂਊੰਡੇਸ਼ਨ ਵੱਲੋਂ 9 ਮਈ ਨੂੰ ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਬਸਤੀ ਟੈਂਕਾਂ ਵਾਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦੇਂਦੇ ਹੋਏ ਫਾਂਊੰਡੇਸ਼ਨ ਮੁਖੀ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਦੱਸਿਆ ਕਿ ਕਿਸਾਨਾਂ ਤੇ ਆਧੁਨਿਕ ਖੇਤੀ ਦੇ ਪੈ ਰਹੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਦੇ ਮਕਸਦ ਨਾਲ ਇਸ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ &#39ਖੇਤੀ ਵਿਰਾਸਤ ਮਿਸ਼ਨ ਅਤੇ ਫ਼ਾਰਮਰਜ਼ ਹੈਲਥ ਸੁਸਾਇਟੀ&#39 ਵੱਲੋਂ ਇਸ ਸਬੰਧੀ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।

Related Articles

Back to top button