ਜਦੋ ਮੋਦੀ ਦੀ ਸੁਰਖਿਆ ਵਿੱਚ ਕੋਈ ਕੁਤਾਹੀ ਨਹੀ ਹੋਈ ਫਿਰ ਇਕੱਲੇ ਪੰਜਾਬ ਪੁਲੀਸ ਮੁਲਾਜ਼ਮਾ ਤੇ ਕਾਰਵਾਈ ਕਿਉ:-ਭੁੱਲਰ
ਜਦੋ ਮੋਦੀ ਦੀ ਸੁਰਖਿਆ ਵਿੱਚ ਕੋਈ ਕੁਤਾਹੀ ਨਹੀ ਹੋਈ ਫਿਰ ਇਕੱਲੇ ਪੰਜਾਬ ਪੁਲੀਸ ਮੁਲਾਜ਼ਮਾ ਤੇ ਕਾਰਵਾਈ ਕਿਉ:-ਭੁੱਲਰ
ਫਿਰੋਜਪੁਰ ਨਵੰਬਰ 2023 ( ) ਅੱਜ ਇੱਕ ਮੀਟਿੰਗ ਸ੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪੀ ਏ ਸੀ ਮੈਬਰ ਅਤੇ ਜ਼ਿਲਾ ਪ੍ਰਧਾਨ ਫਿਰੋਜ਼ਪੁਰ ਗੁਰਚਰਨ ਸਿੰਘ ਭੁੱਲਰ ਦੀ ਹਾਜਰੀ ਵਿੱਚ ਹੋਈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿੱਚ ਸੁਰਖਿਆ ਨੂੰ ਲੈ ਕੇ ਪੰਜਾਬ ਪੁਲੀਸ ਦੇ ਐਸ ਪੀ ਗੁਰਬਿੰਦਰ ਸਿੰਘ ਅਤੇ ਦੋ ਡੀ ਐਸ ਪੀ ਪਰਸਨ ਸਿੰਘ, ਜਗਦੀਸ਼ ਕੁਮਾਰ ਅਤੇ ਜਤਿੰਦਰ ਸਿੰਘ ਇੰਸਪੈਕਟਰ, ਬਲਵਿੰਦਰ ਸਿੰਘ ਸਬ ਇੰਸਪੈਕਟਰ ਜਸਵੰਤ ਸਿੰਘ ਸਬ ਇੰਸਪੈਕਟਰ, ਰਮੇਸ਼ ਕੁਮਾਰ ਸਹਾਇਕ ਸਬ-ਇੰਸਪੈਕਟਰ ਆਦਿ ਨੂੰ ਮੁਅੱਤਲ ਕਰਨ ਦੀ ਨਿਖੇਧੀ ਕੀਤੀ ਗਈ।
ਭੁੱਲਰ ਨੇ ਕਿਹਾ ਪ੍ਰਧਾਨ ਮੰਤਰੀ ਦਾ ਟੂਰ ਪ੍ਰੋਗਰਾਮ ਭਾਰਤ ਦੀਆਂ ਖੁਫੀਆਂ ਏਜੰਸੀਆਂ ਦੀ ਨਿਗਰਾਨੀ ਹੇਠ ਹੁੰਦਾ ਹੈ ਅਤੇ ਹਰ ਪਲ ਇੱਕ-ਇੱਕ ਮਿੰਟ ਦੀ ਖਬਰ ਹੁੰਦੀ ਹੈ ਫਿਰ ਮੋਕੇ ਦੇ ਮੋਕੇ ਬਠਿੰਡੇ ਤੋ ਪ੍ਰਧਾਨ ਮੰਤਰੀ ਨੂੰ ਉਤਾਰ ਕੇ ਸੜਕ ਰਾਹੀ ਲਿਆਉਣਾ ਕਿਸ ਦੀ ਸਿਆਸਤ ਸੀ।ਜਦੋ ਕਿ ਜਿਸ ਜਗਾਹ ਰੈਲੀ ਸੀ ਉਸ ਦੇ ਲਾਗੇ ਬੀ ਐਸ ਐਫ ਦਾ ਹੈਡ ਕੁਆਟਰ ਹੈ ਜਿਸ ਵਿੱਚ ਹੈਲੀਪੈਡ ਬਣੇ ਹੋਏ ਹਨ ਅਤੇ ਫਿਰੋਜ਼ਪੁਰ ਆਉਣ ਵਾਲਾ ਹੈਲੀਕਾਪਟਰ ਇਥੇ ਹੀ ਉਤਰਦਾ ਹੈ। ਇਥੇ ਦੱਸਣਾ ਬਣਦਾ ਹੈ ਕਿ ਉਸ ਦਿਨ ਰੈਲੀ ਵਿੱਚ ਇਕੱਠ ਨਾ ਹੋਣ ਕਾਰਨ ਇਥੋ ਦੀ ਲੀਡਰਸ਼ਿਪ ਨੂੰ ਨਿਮੋਸ਼ੀ ਝੱਲਣੀ ਪੈਣੀ ਸੀ ਇਸੇ ਕਾਰਨ ਆਪਣੇ ਆਦਮੀਆਂ ਨੂੰ ਕਿਸਾਨ ਬਣਾ ਕੇ ਹੱਲਾ ਗੁਲਾ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨੂੰ ਵਾਪਿਸ ਭੇਜਿਆ ਗਿਆ। ਅਗਰ ਪ੍ਰਧਾਨ ਮੰਤਰੀ ਨੇ ਬਠਿੰਡੇ ਉਤਰ ਕੇ ਸੜਕ ਰਾਹੀ ਆਉਣਾ ਸੀ ਤੇ ਪਹਿਲਾਂ ਅਰਧਸੈਨਿਕਾਂ ਦੀਆਂ ਡਿਉਟੀਆਂ ਲਗਾਈਆਂ ਜਾਦੀਆਂ। ਇਹ ਸਾਰੀ ਖੇਡ ਸਿਆਸੀ ਲੋਕਾਂ ਦੀ ਹੈ ਤਾਂ ਕਿ ਕਿਸਾਨ ਯੂਨੀਅਨਾਂ ਨੂੰ ਬਦਨਾਮ ਕੀਤਾ ਜਾਵੇ ਕਿ ਇਹਨਾ ਦੇ ਕਾਰਨ ਪੀ ਜੀ ਆਈ ਸੈਟੇਲਾਈਟ ਦਾ ਉਦਘਾਟਨ ਨਹੀ ਹੋ ਸਕਿਆ।
ਕਿਉ ਕਿ ਜਿਨਾਂ ਕਿਸਾਨਾਂ ਨੇ ਦਿੱਲੀ ਧਰਨਾ ਲਾ ਕੇ ਆਪਣੀਆਂ ਮੰਗਾਂ ਮਨਵਾਈਆਂ ਸਨ ਉਹਨਾਂ ਤੋ ਦੇਸ਼ ਦੇ ਪ੍ਰਧਾਨ ਮੰਤਰੀ ਨਰਾਜ ਸਨ । ਸਿਆਸੀ ਲੋਕਾਂ ਨੇ ਆਪਣੀ ਨਿਮੋਸ਼ੀ ਨੂੰ ਛਪਾਉਣ ਵਾਸਤੇ ਇਹਨਾਂ ਉਪ੍ਰੋਕਤ ਮੁਲਾਜਮਾਂ ਦੀ ਬਲੀ ਲੈ ਲਈ। ਅਸੀ ਸਰਕਾਰ ਤੋ ਪੁਛਣਾ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਦੀ ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀ ਹੋਈ। ਫਿਰ ਇਕੱਲੇ ਪੰਜਾਬ ਪੁਲੀਸ ਦੇ ਮੁਲਾਜਮਾ ਤੇ ਕਾਰਵਾਈ ਕਿਉ ਉਹਨਾ ਜਿਨਾਂ ਨੇ ਮੋਕੇ ਤੇ ਰੂਟ ਬਦਲਿਆ, ਖੁਫੀਆ ਏਜੰਸੀਆਂ ਦੇ ਅਫਸਰ, ਸਿਆਸਤਦਾਨ ਲੋਕ ਜਿੰਨਾ ਦੀ ਮਿਲੀ ਭੁਗਤ ਨਾਲ ਹੋਇਆ ਜਾ ਪੰਜਾਬ ਸਰਕਾਰ ਜਾਂ ਉਹਨਾਂ ਦੇ ਉਚ ਅਫਸਰਾਂ ਤੇ ਕਾਰਵਾਈ ਕਿਉ ਨਹੀ ਹੋਈ ।ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੰਗ ਕਰਦਾ ਹੈ ਕਿ ਇਹਨਾਂ ਬੇਕਸੂਰ ਮੁਲਾਜਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਪ੍ਰਧਾਨ ਮੰਤਰੀ ਸਾਹਿਬ ਪਹਿਲਾ ਆਪਣੇ ਸੱਜੇ ਖੱਬੇ ਬੈਠੇ ਪੰਜਾਬ ਦੇ ਸਿਆਸਤਦਾਨਾਂ ਤੇ ਕਾਰਵਾਈ ਕਰਨ ਜਿੰਨਾ ਨੇ ਆਪਣੀ ਨਿਮੋਸ਼ੀ ਤੋ ਬਚਣ ਲਈ ਸਾਰਾ ਢਕਵੰਜ ਰਚਿਆ।
ਇਸ ਸਮੇ ਹਾਜਰ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਪੰਜਾਬ ਜਤਿੰਦਰ ਸਿੰਘ ਥਿੰਦ ਜਰਨਲ ਸਕੱਤਰ ਯੂਥ ਵਿੰਗ ਪੰਜਾਬ, ਗੁਰਵਿੰਦਰ ਸਿੰਘ ਮਹਾਲਮ ਜ਼ਿਲਾ ਯੂਥ ਪ੍ਰਧਾਨ, ਜਗਜੀਤ ਸਿੰਘ ਦਫਤਰ ਸਕੱਤਰ, ਪਰਗਟ ਸਿੰਘ ਮੁੱਖ ਬੁਲਾਰਾ,ਸੂਰਤ ਸਿੰਘ ਪ੍ਰਧਾਨ ਕਿਸਾਨ ਵਿੰਗ ਫਿਰੋਜਪੁਰ, ਬੋਹੜ ਸਿੰਘ ਥਿੰਦ ਸੀਨੀਅਰ ਆਗੂ ,ਰਣਜੀਤ ਸਿੰਘ, ਹਰਪ੍ਰੀਤ ਸਿੰਘ, ਮੇਹਰ ਸਿੰਘ, ਸੁਖਦੇਵ ਸਿੰਘ ਵੇਹੜੇ,ਗੁਰਪ੍ਰੀਤ ਸਿੰਘ, ਕਰਤਾਰ ਸਿੰਘ, ਸੱਚਾ ਸਿੱਘ, ਬਲਵਿੰਦਰ ਸਿੰਘ, ਪ੍ਰੀਤਮ ਸਿੰਘ