Ferozepur News

ਪੰਜਾਬ ਅੰਦਰ 32 ਆਟੋਮੇਟਿਡ ਡਰਾਈਵਿੰਗ ਟੈਸਟਿੰਗ ਸੈਂਟਰਾਂ ਦੀ ਸਥਾਪਨਾ ਹੋਵੇਗੀ— ਕੋਹਾੜ

dtoਫਿਰੋਜ਼ਪੁਰ 29 ਮਈ (ਏ.ਸੀ.ਚਾਵਲਾ) ਪੰਜਾਬ ਅੰਦਰ 32 ਆਟੋਮੇਟਿਡ ਡਰਾਈਵਿੰਗ  ਟੈਸਟਿੰਗ ਸੈਂਟਰਾਂ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਹਰੇਕ ਸੈਂਟਰ 1 ਕਰੋੜ 25 ਲੱਖ ਰੁਪਏ ਖ਼ਰਚ ਆਉਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰ.ਅਜੀਤ ਸਿੰਘ ਕੋਹਾੜ ਨੇ ਫਿਰੋਜ਼ਪੁਰ ਵਿਖੇ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਟੋਮੇਟਿਡ ਡਰਾਈਵਿੰਗ ਸੈਂਟਰ, ਟੈਸਟਿੰਗ ਸੈਂਟਰ ਦਾ ਨੀਂਹ ਪੱਧਰ ਰੱਖਣ ਉਪਰੰਤ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ•ਾਂ ਕਿਹਾ ਕਿ ਇਹ ਟ੍ਰੈਫ਼ਿਕ ਪਾਰਕ ਸਿਰਫ਼ 10 ਮਹੀਨਿਆਂ ਵਿਚ ਮੁਕੰਮਲ ਹੋਵੇਗਾ। ਇਸ ਸਮਾਗਮ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਮੈਬਰ ਲੋਕ ਸਭਾ ਸ੍ਰ.ਸ਼ੇਰ ਸਿੰਘ ਘੁਬਾਇਆ, ਵਿਧਾਇਕ ਸ੍ਰ.ਜੋਗਿੰਦਰ ਸਿੰਘ ਜਿੰਦੂ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਵੀ ਸ਼ਿਰਕਤ ਕੀਤੀ। ਟਰਾਂਸਪੋਰਟ ਮੰਤਰੀ ਸ੍ਰ.ਅਜੀਤ ਸਿੰਘ ਕੋਹਾੜ ਨੇ ਕਿਹਾ ਕਿ ਅੱਜ ਦੇ ਤੇਜ਼ੀ ਵਾਲੇ ਯੁੱਗ ਵਿਚ ਸਾਨੂੰ ਸਾਰਿਆਂ ਨੂੰ ਟ੍ਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਦਿਨੋ-ਦਿਨ ਵੱਧ ਰਹੀਆਂ ਸੜਕ ਦੁਰਘਟਨਾਵਾਂ ਨੂੰ ਰੋਕਿਆਂ ਜਾ ਸਕੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਦੇ ਉੱਦਮਾਂ ਸਦਕਾ ਰਾਜ ਅੰਦਰ ਡਰਾਈਵਿੰਗ ਲਾਇਸੰਸ ਨੂੰ ਸੁਖਾਲਾ ਤੇ ਮੌਕੇ ਤੇ ਜਾਰੀ ਕਰਨ ਲਈ 32 ਆਟੋਮੇਟਿਡ ਡਰਾਈਵਿੰਗ ਟਰੈਕ ਤੇ ਟ੍ਰੈਫ਼ਿਕ ਪਾਰਕ ਬਣਾਏ ਜਾਣਗੇ। ਇਸ ਮੌਕੇ ਪ੍ਰਾਰਥੀ ਦਾ ਮੌਕੇ ਤੇ ਟੈਸਟ ਲੈ ਕੇ ਉਸ ਨੂੰ ਇੱਕ ਘੰਟੇ ਦੇ ਅੰਦਰ-ਅੰਦਰ ਡਰਾਈਵਿੰਗ ਲਾਇਸੰਸ ਜਾਰੀ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਟ੍ਰੈਫ਼ਿਕ ਸੁਧਾਰਾਂ ਲਈ ਸਰਕਾਰ ਨੂੰ ਸਮਾਜ ਦੇ ਸਾਰੇ ਵਰਗਾ ਦੇ ਸਹਿਯੋਗ ਦੀ ਲੋੜ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ.ਕਮਲ ਸ਼ਰਮਾ ਨੇ ਇਸ ਸੈਂਟਰ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਇਸ ਨੂੰ ਵਡਮੁੱਲਾ ਤੋਹਫ਼ਾ ਦੱਸਿਆ। ਉਨ•ਾਂ ਕਿਹਾ ਕਿ ਹੁਣ ਲੋਕ ਦਲਾਲਾ ਦੇ ਚੁੰਗਲ ਵਿਚ ਨਹੀਂ ਫਸਣਗੇ ਤੇ ਉਨ•ਾਂ ਮੌਕੇ ਤੇ ਹੀ ਡਰਾਈਵਿੰਗ ਲਾਇਸੰਸ ਜਾਰੀ ਹੋਵੇਗਾ। ਉਨ•ਾਂ ਕਿਹਾ ਕਿ ਜ਼ਿਲ•ਾ ਵਾਸੀਆਂ ਨੂੰ ਇਸ ਸੈਂਟਰ ਨਾਲ ਵੱਡੀ ਸਹੂਲਤ ਮਿਲੇਗੀ। ਸ੍ਰ.ਸ਼ੇਰ ਸਿੰਘ ਘੁਬਾਇਆ ਮੈਬਰ ਪਾਰਲੀਮੈਂਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਵਿਖੇ ਬਣਾਏ ਜਾ ਰਹੇ ਇਸ ਸੈਂਟਰ ਨਾਲ ਹੁਣ ਸਹੀ ਤੇ ਸਿੱਖਿਅਤ ਲੋਕਾਂ ਦਾ ਹੀ ਡਰਾਈਵਿੰਗ ਲਾਇਸੰਸ 1 ਘੰਟੇ ਵਿਚ ਬਣੇਗਾ, ਇਸ ਨਾਲ ਦੁਰਘਟਨਾਵਾਂ ਘੱਟਣਗੀਆਂ ਤੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਸ੍ਰ.ਜੋਗਿੰਦਰ ਸਿੰਘ ਜਿੰਦੂ ਵਿਧਾਇਕ ਹਲਕਾ ਫਿਰੋਜ਼ਪੁਰ ਦਿਹਾਤੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਟੋਮੇਟਿਡ ਡਰਾਈਵਿੰਗ ਟਰੈਕ ਤੇ ਟ੍ਰੈਫ਼ਿਕ ਸੈਂਟਰ ਬਣਾਉਣਾ ਪੰਜਾਬ ਸਰਕਾਰ ਦੀ ਸੜਕ ਦੁਰਘਟਨਾਵਾਂ ਨੂੰ ਘਟਾਉਣ ਅਤੇ ਲੋਕਾਂ ਨੂੰ ਬਹੁਤ ਹੀ ਘੱਟ ਸਮੇਂ ਵਿਚ ਡਰਾਈਵਿੰਗ ਲਾਇਸੰਸ ਬਣਾ ਕੇ ਦੇਣ ਦਾ ਵੱਡਾ ਉਪਰਾਲਾ ਹੈ ਇਸ ਲਈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਧਾਈ ਦੇ ਪਾਤਰ ਹਨ। ਇਸ ਤੋ ਪਹਿਲਾ ਡਿਪਟੀ ਕਮਿਸ਼ਨਰ ਨੇ ਇੰਜੀ: ਡੀ.ਪੀ.ਐਸ ਖਰਬੰਦਾ ਨੇ ਸ੍ਰ.ਅਜੀਤ ਸਿੰਘ ਕੋਹਾੜ, ਸ੍ਰੀ ਕਮਲ ਸ਼ਰਮਾ ਸਮੇਤ ਸਮੂਹ ਮਹਿਮਾਨਾਂ ਦਾ ਜੀ ਆਇਆਂ ਕਰਦਿਆਂ ਟ੍ਰੈਫ਼ਿਕ ਪਾਰਕ ਫਿਰੋਜ਼ਪੁਰ ਵਿਚ ਬਣਾਉਣ ਲਈ ਉਨ•ਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ•ਾਂ ਜ਼ਿਲ•ਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ ਤੇ ਬੇਟੀ ਪੜਾਓ ਮੁਹਿੰਮ ਤੇ ਰੁਜ਼ਗਾਰ ਲਈ ਟ੍ਰੇਨਿੰਗ ਆਦਿ ਮੁਹਿੰਮਾਂ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ, ਡਾਈਟ ਫਿਰੋਜ਼ਪੁਰ, ਸਾਂਈ ਪਬਲਿਕ ਸਕੂਲ, ਸ੍ਰ. ਬਲਕਾਰ ਸਿੰਘ ਗਿੱਲ, ਗੁਰਵਿੰਦਰ ਗੋਗਾ,  ਲੋਕ ਚੇਤਨਾ ਮੰਚ ਜ਼ੀਰਾ ਦੇ ਸ਼ਮਸ਼ੇਰ ਸਿੰਘ ਸੰਮਾਂ ਵੱਲੋਂ ਟ੍ਰੈਫ਼ਿਕ ਜਾਗਰੂਕਤਾ ਸਬੰਧੀ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪੰਜਾਬ ਦੇ ਤਕਨੀਕੀ ਸਿੱਖਿਆ ਬੋਰਡ ਦੇ ਉਪ ਚੇਅਰਮੈਨ ਸ੍ਰੀ. ਤਰਸੇਮ ਮਿੱਤਲ, ਸ੍ਰ.ਸੰਦੀਪ ਸਿੰਘ ਗੜਾ ਐਸ.ਡੀ.ਐਮ, ਸ੍ਰ.ਚਰਨਜੀਤ ਸਿੰਘ ਸੰਧੂ ਡੀ.ਟੀ.ਓ, ਮਾਸਟਰ ਗੁਰਨਾਮ ਸਿੰਘ, ਨਗਰ ਕੌਸ਼ਲ ਪ੍ਰਧਾਨ ਸ੍ਰੀ.ਅਸ਼ਵਨੀ ਗਰੋਵਰ ਸ੍ਰੀ.ਡੀ.ਪੀ.ਚੰਦਨ, ਸ੍ਰੀ.ਰਵਨੀਤ ਸਿੰਘ ਗੋਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ੍ਰ.ਬਲਵੰਤ ਸਿੰਘ ਰੱਖੜੀ, ਸ੍ਰੀ.ਜਿੰਮੀ ਸੰਧੂ, ਸ੍ਰ.ਜਗਸੀਰ ਸਿੰਘ ਡੀ.ਈ.ਓ, ਸ੍ਰੀ.ਪ੍ਰਦੀਪ ਦਿਉੜਾ ਡਿਪਟੀ ਡੀ.ਈ.ਓ, ਨੈਸ਼ਨਲ ਐਵਾਰਡੀ ਡਾ.ਸਤਿੰਦਰ ਸਿੰਘ, ਸ੍ਰੀ.ਅਮਰਿੰਦਰ ਸਿੰਘ ਛੀਨਾ, ਸ੍ਰ.ਰਵੀਇੰਦਰ ਸਿੰਘ, ਪ੍ਰਿੰਸੀਪਲ ਸ੍ਰ.ਗੁਰਚਰਨ ਸਿੰਘ, ਸ੍ਰੀ ਨੰਦ ਕਿਸ਼ੋਰ ਗੂਗਨ ਸਮੇਤ ਵੱਡੀ ਗਿਣਤੀ ਵਿਚ ਸਕੂਲਾਂ ਦੇ ਵਿਦਿਆਰਥੀ,  ਇਲਾਕਾ ਨਿਵਾਸੀ ਅਤੇ ਗੱਠਜੋੜ ਦੇ ਆਗੂ ਹਜ਼ਾਰ ਸਨ।

Related Articles

Back to top button