ਚੰਡੀਗੜ• ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਸੀ-ਪਾਇਟ ਹਕੂਮਤ ਸਿੰਘ ਵਾਲਾ(ਫਿਰੋਜਪੁਰ ) ਵਿਖੇ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ ; ਡਿਪਟੀ ਕਮਿਸ਼ਨਰ
ਫਿਰੋਜ਼ਪੁਰ 11 ਦਸੰਬਰ (ਏ.ਸੀ.ਚਾਵਲਾ) ਫਿਰੋਜ਼ਪੁਰ ਜ਼ਿਲੇ• ਦੇ ਜਿਹੜੇ ਯੁਵਕ ਚੰਡੀਗੜ• ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਹਨ ਅਤੇ ਇਸ ਲਈ ਮੁਫ਼ਤ ਪ੍ਰੀ-ਟ੍ਰੇਨਿੰਗ ਲੈਣਾ ਚਾਹੁੰਦੇ ਹਨ। ਉਹ ਯੁਵਕ ਮਿਤੀ 15 ਦਸੰਬਰ 2015 ਤੱਕ ਸੀ-ਪਾਇਟ ਕੈਂਪ ਹਕੂਮਤ ਵਾਲਾ (ਫਿਰੋਜ਼ਪੁਰ) ਵਿਖੇ ਰਿਪੋਰਟ ਕਰ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਚੰਡੀਗੜ• ਪੁਲਿਸ ਵਿਚ ਔਰਤਾਂ ਅਤੇ ਮਰਦਾ ਦੀਆਂ 520 ਅਸਾਮੀਆਂ ਦੀ ਭਰਤੀ ਹੋ ਰਹੀ ਹੈ। ਜਿਸ ਦੀ ਅਪਲਾਈ ਕਰਨ ਦੀ ਮਿਤੀ 1 ਦਸੰਬਰ 2015 ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਭਰਤੀ ਲਈ www.chandigarhpolice.nic.in ਤੇ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਅੰਤਿਮ ਤਾਰੀਖ਼ 31 ਦਸੰਬਰ 2015 ਹੈ। ਉਨ•ਾਂ ਕਿਹਾ ਕਿ ਜਿਹੜੇ ਯੁਵਕ ਚੰਡੀਗੜ• ਪੁਲਿਸ ਵਿਚ ਭਰਤੀ ਹੋਣ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਨ•ਾਂ ਲਈ ਵਿੱਦਿਅਕ ਯੋਗਤਾ ਘੱਟੋ-ਘੱਟ 10+2 ਪਾਸ ਹੋਵੇ ਜਾਂ ਇਸ ਦੇ ਬਰਾਬਰ ਯੋਗਤਾ ਰਖਦਾ ਹੋਵੇ,ਡਰਾਈਵਿੰਗ ਲਾਇਸੈਂਸ ਜੋ ਵੈਲਇਡ ਹੋਵੇ, ਉਮਰ ਜਨਰਲ ਲਈ 18 ਤੋਂ 25 ਸਾਲ (01-01-1990 ਤੋਂ 31-12-1996) À.ਬੀ.ਸੀ. ਲਈ 18 ਤੋਂ 28 ਸਾਲ (01-01-1987 ਤੋਂ 31-12-1996), ਐਸ.ਸੀ ਲਈ 18 ਤੋਂ 30 ਸਾਲ (01-01-1985 ਤੋਂ 31-12-1996) ਅਤੇ ਐਕਸ ਸਰਵਿਸ ਮੈਨ 45 ਸਾਲ ਤੱਕ ਜੋ ਕਿ ਨਿਯਮ ਹੈ। ਉਨ•ਾਂ ਦੱਸਿਆ ਕਿ ਉਮੀਦਵਾਰਾਂ ਦੀ ਫ਼ੀਸ ਜਨਰਲ ਕੈਟਾਗਰੀ ਲਈ 500/-ਰੁਪਏ, À.ਬੀ.ਸੀ ਲਈ 500/-ਰੁਪਏ, ਐਸ.ਸੀ ਅਤੇ ਐਕਸ ਸਰਵਿਸ ਮੈਨ ਲਈ ਕੋਈ ਫ਼ੀਸ ਨਹੀ ਹੈ ਅਤੇ ਫ਼ੀਸ ਭਰਨ ਦੀ ਆਖ਼ਰੀ ਮਿਤੀ 05 ਜਨਵਰੀ 2015 ਹੈ। ਉਨ•ਾਂ ਦੱਸਿਆ ਕਿ ਪ੍ਰੀ ਟ੍ਰੇਨਿੰਗ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਹਾਇਸ਼ ਮੁਫ਼ਤ ਦਿੱਤੀ ਜਾਵੇਗੀ ਅਤੇ ਵਧੇਰੇ ਜਾਣਕਾਰੀ ਲਈ ਮੇਜਰ ਅਮਰਜੀਤ ਸਿੰਘ ਟ੍ਰੇਨਿੰਗ ਅਫ਼ਸਰ ਦੇ ਮੋਬਾਈਲ ਨੰ:94632-53500 ਤੇ ਸੰਪਰਕ ਕੀਤਾ ਜਾ ਸਕਦਾ ਹੈ।