Ferozepur News
ਚੋਣ ਕਮਿਸ਼ਨ ਵੱਲੋਂ ਲਗਾਏ ਗਏ ਅਬਜ਼ਰਵਰਾਂ ਨਾਲ ਅਪਾਇੰਟਮੈਂਟ ਲੈ ਕੇ ਕੀਤੀ ਜਾ ਸਕਦੀ ਹੈ ਮੁਲਾਕਾਤ – ਜ਼ਿਲ੍ਹਾ ਚੋਣ ਅਧਿਕਾਰੀ
ਚੋਣ ਕਮਿਸ਼ਨ ਵੱਲੋਂ ਲਗਾਏ ਗਏ ਅਬਜ਼ਰਵਰਾਂ ਨਾਲ ਅਪਾਇੰਟਮੈਂਟ ਲੈ ਕੇ ਕੀਤੀ ਜਾ ਸਕਦੀ ਹੈ ਮੁਲਾਕਾਤ – ਜ਼ਿਲ੍ਹਾ ਚੋਣ ਅਧਿਕਾਰੀ
ਚੋਣ ਅਬਜ਼ਰਵਰਾਂ ਨੇ ਆਪਣੇ ਮੋਬਾਇਲ ਨੰਬਰ ਕੀਤੇ ਜਨਤਕ
ਫ਼ਿਰੋਜ਼ਪੁਰ 3 ਫਰਵਰੀ, 2022 ( )-ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਜਿਲ੍ਹੇ ਵਿਚ 5 ਅਬਜ਼ਰਵਰ ਤੈਨਾਤ ਕੀਤੇ ਗਏ ਹਨ , ਜਿੰਨਾ ਵਿਚ 02 ਜਨਰਲ ਅਬਜ਼ਰਵਰ, 02 ਖਰਚਾ ਅਬਜ਼ਰਵਰ ਅਤੇ 1 ਪੁਲਿਸ ਅਬਜ਼ਰਵਰ ਸ਼ਾਮਿਲ ਹਨ। ਇਹ ਅਬਜ਼ਰਵਰ ਚੋਣਾਂ ਨਿਰਪੱਖ, ਅਜ਼ਾਦੀ, ਸਾਂਤੀ, ਬਿਨਾਂ ਕਿਸੇ ਲਾਲਚ ਜਾਂ ਡਰ ਭੈਅ ਦੇ ਹੋਣ ਨੂੰ ਯਕੀਨੀ ਬਨਾਉਣ ਲਈ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਹਨ। ਜਿੱਥੇ ਇਹ ਉਕਤ ਨਿਸ਼ਾਨੇ ਦੀ ਪੂਰਤੀ ਲਈ ਚੋਣ ਮਸ਼ੀਨਰੀ ਦੀ ਨਿਗਰਾਨੀ ਕਰਨਗੇ, ਉਥੇ ਤੀਸਰੀ ਅੱਖ ਵਜੋਂ ਵਿਚਰਦੇ ਹੋਏ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚੇ ਉਤੇ ਨਿਗਾਹ ਰੱਖਦੇ ਹੋਏ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਨਾਉਣ ਲਈ ਸਾਰੀ ਟੀਮਾਂ ਉਤੇ ਬਾਜ਼ ਅੱਖ ਰੱਖਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵੱਖ ਵੱਖ ਵਿਧਾਨ ਸਭਾ ਹਲਕਿਆਂ ਲਈ ਵੱਖ ਵੱਖ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ। ਜੇਕਰ ਚੋਣਾਂ ਸਬੰਧੀ ਇਨ੍ਹਾਂ ਅਬਜ਼ਰਵਰਾਂ ਨਾਲ ਕੋਈ ਵੀ ਮੁਲਾਕਾਤ ਕਰਨਾ ਚਾਹੁੰਦਾ ਹੈ ਤਾਂ ਉਸ ਸਬੰਧੀ ਪਹਿਲਾਂ ਤੋਂ ਅਪਾਇੰਟਮੈਂਟ ਲੈਣੀ ਜ਼ਰੂਰੀ ਹੈ ਜਿਸ ਲਈ ਇਨ੍ਹਾਂ ਦੇ ਮੋਬਾਇਲ ਨੰਬਰ ਦਿੱਤੇ ਜਾ ਰਹੇ ਹਨ। ਅਪਾਇੰਟਮੈਂਟ ਲੈਣ ਲਈ ਇਕ ਦਿਨ ਪਹਿਲਾਂ ਅਬਜ਼ਰਵਰਾਂ ਦੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਬਜ਼ਰਵਰਾਂ ਦੇ ਸੰਪਰਕ ਨੰਬਰਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣਾਂ ਸਬੰਧੀ ਵਿਧਾਨ ਸਭਾ ਹਲਕਾ 76- ਫਿਰੋਜ਼ਪੁਰ ਸ਼ਹਿਰੀ ਅਤੇ 75-ਜ਼ੀਰਾ ਲਈ ਜਨਰਲ ਅਬਜ਼ਰਵਰ ਦੀਪਾਂਕਰ ਸਿਨ੍ਹਾ ਆਈਏਐਸ ਨਾਲ ਮੁਲਾਕਾਤ ਲਈ ਅਪਾਇੰਟਮੈਂਟ ਲੈਣ ਤੋਂ ਬਾਅਦ ਮੀਟਿੰਗ ਹਾਲ ਸਰਕਟ ਹਾਊਸ ਫਿਰੋਜ਼ਪੁਰ ਛਾਉਣੀ ਵਿਖੇ ਸਵੇਰੇ 09 ਵਜੇ ਤੋਂ ਸਵੇਰੇ 10 ਵਜੇ ਤੱਕ ਅਤੇ ਮੋਬਾਇਲ ਨੰਬਰ 94170-32387, 76965-23022 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 77- ਫਿਰੋਜ਼ਪੁਰ ਦਿਹਾਤੀ ਅਤੇ 78- ਗੁਰੂ ਹਰਸਹਾਏ ਲਈ ਜਨਰਲ ਅਬਜ਼ਰਵਰ ਅਕਾਂਕਸ਼ਾ ਭਾਸਕਰ ਆਈਏਐਸ ਨਾਲ ਮੁਲਾਕਾਤ ਲਈ ਅਪਾਇੰਟਮੈਂਟ ਤੋਂ ਬਾਅਦ ਮੀਟਿੰਗ ਹਾਲ ਸਰਕਟ ਹਾਊਸ ਫਿਰੋਜ਼ਪੁਰ ਛਾਉਣੀ ਵਿਖੇ ਸਵੇਰੇ 10 ਵਜੇ ਤੋਂ ਸਵੇਰੇ 11 ਵਜੇ ਤੱਕ ਅਤੇ ਮੋਬਾਇਲ ਨੰਬਰ 81461-10700, 76965-69169 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਉਮੀਦਵਾਰਾਂ ਦੇ ਖਰਚੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਵਿਧਾਨ ਸਭਾ ਹਲਕਾ 76- ਫਿਰੋਜ਼ਪੁਰ ਸ਼ਹਿਰੀ ਅਤੇ 75-ਜ਼ੀਰਾ ਲਈ ਖਰਚਾ ਅਬਜ਼ਰਵਰ ਜੀ. ਅਰਵਿੰਦ ਭਗਵਾਨ ਰਾਓ ਆਈਆਰਐਸ ਨਾਲ ਮੁਲਾਕਾਤ ਲਈ ਅਪਾਇੰਟਮੈਂਟ ਤੋਂ ਬਾਅਦ ਮੀਟਿੰਗ ਹਾਲ ਸਰਕਟ ਹਾਊਸ ਫਿਰੋਜ਼ਪੁਰ ਛਾਉਣੀ ਵਿਖੇ ਸਵੇਰੇ 10 ਵਜੇ ਤੋਂ ਸਵੇਰੇ 11 ਵਜੇ ਤੱਕ ਅਤੇ ਮੋਬਾਇਲ ਨੰਬਰ 95010-15365, 73411-31032 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 77-ਫਿਰੋਜ਼ਪੁਰ ਦਿਹਾਤੀ ਅਤੇ 78-ਗੁਰੂ ਹਰਸਹਾਏ ਲਈ ਉਪਸੇਨ ਦਾਦਾਜੀ ਬੋਰਕਰ ਆਈਆਰਐੱਸ ਨਾਲ ਮੁਲਾਕਾਤ ਲਈ ਅਪਾਇੰਟਮੈਂਟ ਤੋਂ ਬਾਅਦ ਮੀਟਿੰਗ ਹਾਲ ਸਰਕਟ ਹਾਊਸ ਫਿਰੋਜ਼ਪੁਰ ਛਾਉਣੀ ਵਿਖੇ ਸਵੇਰੇ 10 ਵਜੇ ਤੋਂ ਸਵੇਰੇ 11 ਵਜੇ ਤੱਕ ਅਤੇ ਮੋਬਾਇਲ ਨੰਬਰ 99883-12879,70878-14015 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੋਈ ਵੀ ਅਜਿਹੀ ਸ਼ਿਕਾਇਤ ਜੋ ਕਿ ਪੁਲਿਸ ਨਾਲ ਸਬੰਧਤ ਹੋਵੇ ਉਸ ਲਈ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਾ 75-ਜ਼ੀਰਾ, 76-ਫਿਰੋਜ਼ਪੁਰ ਸ਼ਹਿਰੀ, 77-ਫਿਰੋਜ਼ਪੁਰ ਦਿਹਾਤੀ ਅਤੇ 78- ਗੁਰੂਹਰਸਾਏ ਲਈ ਤਾਇਨਾਤ ਪੁਲਿਸ ਅਬਜ਼ਰਵਰ ਅਨੀਸ ਅਹਿਮਦ ਅਨਸਾਰੀ ਆਈਪੀਐੱਸ ਨਾਲ ਮੁਲਾਕਾਤ ਲਈ ਅਪਾਇੰਟਮੈਂਟ ਤੋਂ ਬਾਅਦ ਮੀਟਿੰਗ ਹਾਲ ਸਰਕਟ ਹਾਊਸ ਫਿਰੋਜ਼ਪੁਰ ਛਾਉਣੀ ਵਿਖੇ ਸਵੇਰੇ 10 ਵਜੇ ਤੋਂ ਸਵੇਰੇ 11 ਵਜੇ ਤੱਕ ਅਤੇ ਫੋਨ ਨੰਬਰ 98784-99339, 76965-25356 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਕਤ ਨੰਬਰਾਂ ਤੋਂ ੲਿਲਾਵਾ ਸਰਕਟ ਹਾਊਸ ਵਿਖੇ ਇਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਜਿਸ ਦਾ ਨੰਬਰ 01632-27930 ਹੈ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਅਬਜ਼ਰਵਰਾਂ ਨਾਲ ਮੁਲਾਕਾਤ ਲਈ ਪਹਿਲਾਂ ਤੋਂ ਅਪਾਇੰਟਮੈਂਟ ਜ਼ਰੂਰ ਲਈ ਜਾਵੇ ਤਾਂ ਜੋ ਉਨ੍ਹਾਂ ਨੂੰ ਮਿਲਣ ਲਈ ਕੋਈ ਸਮੱਸਿਆ ਪੇਸ਼ ਨਾ ਆਵੇ।