ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣਾ ਸਮੇਂ ਦੀ ਜ਼ਰੂਰਤ : ਚਮਕੌਰ ਸਿੰਘ ਡੀ ਈ ਓ
ਗੱਟੀ ਰਾਜੋ ਕੇ ਸਕੂਲ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਰਵਾਏ ਪਾਠ
ਗੱਟੀ ਰਾਜੋ ਕੇ ਸਕੂਲ ‘ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਰਵਾਏ ਪਾਠ।
ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣਾ ਸਮੇਂ ਦੀ ਜ਼ਰੂਰਤ : ਚਮਕੌਰ ਸਿੰਘ ਡੀ ਈ ਓ
ਫਿਰੋਜ਼ਪੁਰ (19.3.2022 )ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਚ ਹਰ ਸਾਲ ਦੀ ਤਰ੍ਹਾਂ ਬੀਤੇ ਦਿਨੀਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਉਪਰੰਤ ਗੁਰੂ ਕੇ ਮਨੋਹਰ ਕੀਰਤਨ ਭਾਈ ਮਨਜੀਤ ਸਿੰਘ ਅਤੇ ਭਾਈ ਬਲਕਾਰ ਸਿੰਘ ਦੇ ਜਥੇ ਵੱਲੋਂ ਕੀਤੇ ਗਏ।ਸਕੂਲ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਚਮਕੌਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ , ਰਾਜੀਵ ਛਾਬੜਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਬੀ ਐੱਸ ਐੱਫ ਦੇ ਕੰਪਨੀ ਕਮਾਂਡੈਟ ਸ਼੍ਰੀ ਕਰਨੀ ਪਾਲ ਅਤੇ ਸ਼੍ਰੀ ਡੀ ਆਰ ਮਲਿਕ ਵਿਸ਼ੇਸ਼ ਤੌਰ ਤੇ ਪਹੁੰਚੇ।
ਪ੍ਰਿੰਸੀਪਲ ਡਾ ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੇ ਵਿਕਾਸ ਵਿਚ ਵਡਮੁੱਲਾ ਸਹਿਯੋਗ ਕਰਨ ਵਾਲੀਆਂ ਸਮਾਜਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਸਰਹੱਦੀ ਖੇਤਰ ਵਿੱਚ ਸਕੂਲੀ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਖਿਲਾਫ਼ ਲਾਮਬੰਦ ਕਰਨ ਲਈ ਸਕੂਲ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ।
ਇਸ ਮੌਕੇ ਚਮਕੌਰ ਸਿੰਘ ਡੀਈਓ ਨੇ ਸਕੂਲ ਵੱਲੋਂ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਗੁਣਾਤਮਿਕ ਕੰਮਾਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਨਿਵੇਕਲੇ ਕੰਮਾਂ ਦੀ ਬਦੌਲਤ ਸਰਹੱਦੀ ਖੇਤਰ ਦੇ ਇਸ ਸਕੂਲ ਨੇ ਵਿਲੱਖਣ ਪਹਿਚਾਣ ਬਣਾਈ ਹੈ ।
ਉਨ੍ਹਾਂ ਨੇ ਕਿਤਾਬੀ ਗਿਆਨ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਦਾ ਵਿਸ਼ੇਸ਼ ਜ਼ਿਕਰ ਕੀਤਾ ।
ਇਸ ਮੌਕੇ ਧਰਮਪਾਲ ਬਾਂਸਲ ਚੇਅਰਮੈਨ ਐਸਬੀਐਸ ਨਰਸਿੰਗ ਕਾਲਜ ,ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਸੁਸਾਇਟੀ , ਹਰਚਰਨ ਸਿੰਘ ਸਾਮਾ ਚੇਅਰਮੈਨ ਗਰਾਮਰ ਸਕੂਲ , ਗੁਰਨਾਮ ਸਿੱਧੂ ਪ੍ਰਧਾਨ ਪ੍ਰੈਸ ਕਲੱਬ , ਮਨਮੀਤ ਸਿੰਘ ਮਿੱਠੁ ਸਾਬਕਾ ਐਮ ਸੀ,ਰਜਿੰਦਰ ਮਲਹੋਤਰਾ ,ਸੁਨੀਰ ਮੌਗਾ, ਸੋਹਨ ਸਿੰਘ ਸੋਢੀ , ਕਰਮਜੀਤ ਸਿੰਘ ਸਰਪੰਚ , ਗੁਰਨਾਮ ਸਿੰਘ ਸਾਬਕਾ ਚੇਅਰਮੈਨ ,ਸੁਰਜੀਤ ਵਿਲਾਸਰਾ, ਕਰਮਜੀਤ ਸਿੰਘ ਸੁਪਰਡੈਂਟ ,ਦਿਨੇਸ਼ ਕੁਮਾਰ ,ਮੋਹਿਤ ਬਾਂਸਲ, ਅਨੰਦ ਵਿਨਾਇਕ ,ਕਮਲ ਕਾਲੀਆ ,ਹਰੀਸ਼ ਮੋਂਗਾ,ਗੁਰਦੇਵ ਸਿੰਘ , ਸੂਰਜ ਮਹਿਤਾ, ਵਰੁਨ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਪਿੰਡ ਦੀ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ ।
ਮੰਚ ਸੰਚਾਲਨ ਕਰਦਿਆਂ ਸਕੂਲ ਅਧਿਆਪਕ ਪਰਮਿੰਦਰ ਸਿੰਘ ਸੋਢੀ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਵੀ ਕੀਤਾ ।
ਇਸ ਸਮਾਗਮ ਨੂੰ ਸਫਲ ਬਣਾਉਣ ਦੇ ਵਿੱਚ ਸਕੂਲ ਅਧਿਆਪਕ ਪ੍ਰਿਯੰਕਾ ,ਗੁਰਪ੍ਰੀਤ ਕੌਰ, ਪ੍ਰਿਤਪਾਲ ਸਿੰਘ ,ਪ੍ਰਮਿੰਦਰ ਸਿੰਘ ਸੋਢੀ ,ਗੀਤਾ, ਵਿਜੈ ਭਾਰਤੀ ,ਸਰੁਚੀ ਮਹਿਤਾ, ਸੰਦੀਪ ਕੁਮਾਰ, ਅਰੁਣ ਕੁਮਾਰ ,ਵਿਸ਼ਾਲ ਗੁਪਤਾ,ਗੁਰਪਿੰਦਰ ਸਿੰਘ, ਬਲਜੀਤ ਕੌਰ ,ਨੈਨਸੀ, ਕੰਚਨ, ਆਂਚਲ ਮਨਚੰਦਾ, ਸ਼ਵੇਤਾ ਅਰੋੜਾ ,ਮਹਿਮਾ ਕਸ਼ਅਪ ਨੇ ਵਿਸ਼ੇਸ਼ ਭੂਮਿਕਾ ਨਿਭਾਈ ।
ਸਮਾਗਮ ਦੀ ਸਮਾਪਤੀ ਤੇ ਸਮੂਹ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ